Now the Punjab Govt will cut the useless : ਕੋਰੋਨਾ ਸੰਕਟ ਦੇ ਕਰਨ ਦੇਸ਼ ਅੰਦਰ ਕਾਫੀ ਲੋਕ ਬੇਰੋਜ਼ਗਾਰ ਹੋ ਗਏ ਹਨ। ਲੌਕਡਾਊਨ ਕਾਰਨ ਦੇਸ਼ ਭਰ ਵਿਚ ਪ੍ਰਾਈਵੇਟ ਨੌਕਰੀਆਂ ਜਾਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਤੇ ਹੁਣ ਪੰਜਾਬ ਸਰਕਾਰ ਨੇ ਵੀ ਇਸ ਸਮੇ ਵਿਚ ਨਿਕੰਮੇ ਅਧਿਕਾਰੀਆ ਤੇ ਕਰਮਚਾਰੀਆ ਦੀ ਛਾਂਟੀ ਕਰਨ ਦਾ ਫੈਸਲਾ ਲੈ ਲਿਆ ਹੈ । ਪਰਸੋਨਲ ਵਿਭਾਗ ਵਲੋਂ ਜਾਰੀ ਇਕ ਸਰਕੂਲਰ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਸੂਬਾ ਸਰਕਾਰ ਨੇ ਵਿਭਾਗਾਂ ਤੋਂ ਨਿਕੰਮੇ ਕਰਮਚਾਰੀਆਂ ਦੀ ਹੁਣ ਛਾਂਟੀ ਕਰਨ ਦਾ ਮਨ ਬਣਾ ਲਿਆ ਹੈ। ਹਾਲਾਂਕਿ ਪਰਸੋਲਨ ਵਿਭਾਗ ਨੇ ਇਸ ਬਾਰੇ ਕੋਸ਼ਿਸ਼ਾਂ ਪਿਛਲੇ ਸਾਲ ਮੁੱਖ ਸਕੱਤਰ ਦੀ ਪ੍ਰਧਾਨਗੀ ਵਿਚ ਹੋਈ ਇਕ ਬੈਠਕ ਦੇ ਆਧਾਰ ’ਤੇ ਸ਼ੁਰੂ ਕਰ ਦਿੱਤੇ ਸਨ।
ਉਸ ਸਮੇਂ ਵਿਭਾਗਾਂ ਨੂੰ ਅਜਿਹੇ ਮੁਲਾਜ਼ਮ ਜਿਹੜੇ 15, 20, 25 ਅਤੇ 39 ਸਾਲ ਦੀ ਨੌਕਰੀ ਕਰ ਚੁੱਕੇ ਹਨ ਪਰ ਹੁਣ ਉਨ੍ਹਾਂ ਦੇ ਕੋਲ ਵਿਭਾਗਾਂ ਵਿਚ ਕੋਈ ਕੰਮ ਨਹੀਂ ਹੈ, ਦੀ ਸੂਚੀ ਬਣਾ ਕੇ ਭੇਜਣ ਲਈ ਕਿਹਾ ਸੀ ਪਰ ਇਸ ’ਤੇ ਕਿਸੇ ਵਿਭਾਗ ਨੇ ਜਵਾਬ ਨਹੀਂ ਦਿੱਤਾ ਸੀ। ਹੁਣ ਲੌਕਡਾਊਨ ਕਾਰਨ ਸੂਬੇ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਹੋ ਗਈ ਹੈ। ਇਸ ਦੇ ਚੱਲਦੇ ਇਸ ਮਾਮਲੇ ਨੂੰ ਹੁਣ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਸਬੰਦੀ ਪਰਸੋਨਲ ਵਿਭਾਗ ਨੇ 29 ਮਈ ਨੂੰ ਇਕ ਰਿਮਾਈਂਡਰ ਜਾਰੀ ਕੀਤਾ ਹੈ। ਇਸ ਕੜੀ ਵਿਚ ਜਲ ਸਰੋਤ ਵਿਭਾਗ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਵਿਭਾਗ ਵਿਚ ਨਿਕੰਮੇ ਅਧਿਕਾਰੀਆਂ- ਕਰਮਚਾਰੀਆਂ ਦੀ ਛਾਂਟੀ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਅਗਲੇ ਸੱਤ ਦਿਨ ਵਿਚ ਅਜਿਹੀ ਸੂਚੀ ਬਣਾ ਕੇ ਭੇਜੀ ਜਾਵੇ। ਸੂਤਰਾਂ ਦੇ ਮੁਤਾਬਕ ਇਹ ਰਿਮਾਈਂਡਰ ਹੋਰ ਵਿਭਾਗਾਂ ਨੂੰ ਵੀ ਭੇਜੇ ਗਏ ਹਨ।