ਤੁਰਕੀ ਅਤੇ ਸੀਰੀਆ ‘ਚ ਭਿਆਨਕ ਭੂਚਾਲ ਨਾਲ ਪ੍ਰਭਾਵਿਤ ਖੇਤਰ ‘ਚ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ‘ਚੋਂ ਹੋਰ ਲਾਸ਼ਾਂ ਕੱਢਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 19,000 ਤੋਂ ਵੱਧ ਹੋ ਗਈ ਹੈ। ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਆਉਣ ਤੋਂ ਤਿੰਨ ਦਿਨ ਬਾਅਦ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਲੋਕ ਇੱਕ ਕੈਂਪ ਦੇ ਨੇੜੇ ਇਕੱਠੇ ਹੋਏ, ਕੜਾਕੇ ਦੀ ਠੰਡ ਵਿੱਚ ਭੋਜਨ ਅਤੇ ਪਾਣੀ ਲਈ ਤਰਸ ਰਹੇ ਹਨ।
ਤੁਰਕੀਏ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਹੈ। ਇਸ ਤੋਂ ਇਲਾਵਾ ਉਥੇ ਮੀਂਹ ਵੀ ਵਾਰ-ਵਾਰ ਆ ਰਿਹਾ ਹੈ। ਤੁਰਕੀਏ ਦੇ ਗਜਿਆਂਟੇਪ ਸ਼ਹਿਰ ਵਿੱਚ ਵੀਰਵਾਰ ਤੜਕੇ ਤਾਪਮਾਨ ਜ਼ੀਰੋ ਤੋਂ ਪੰਜ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਮੁਸ਼ਕਲ ਵਿਚਾਲੇ ਹਜ਼ਾਰਾਂ ਪਰਿਵਾਰਾਂ ਨੇ ਕਾਰਾਂ ਅਤੇ ਅਸਥਾਈ ਟੈਂਟਾਂ ਵਿੱਚ ਰਾਤ ਬਿਤਾਈ।
ਇਸ ਦੌਰਾਨ ਬਚਾਅ ਕਰਮਚਾਰੀ ਮਲਬੇ ਦੇ ਢੇਰ ‘ਚ ਦੱਬੀਆਂ ਜਾਨਾਂ ਨੂੰ ਲੱਭ ਰਹੇ ਸਨ ਅਤੇ ਅੱਜ ਕਈ ਹੋਰ ਬਚੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਤੁਰਕੀ ਦੇ ਸ਼ਹਿਰ ਅੰਤਾਕਿਆ ਵਿੱਚ, ਵੱਡੀ ਗਿਣਤੀ ਵਿੱਚ ਲੋਕ ਮਦਦ ਲਈ ਬੇਬੀ ਕੋਟ ਅਤੇ ਹੋਰ ਚੀਜ਼ਾਂ ਵੰਡ ਰਹੇ ਇੱਕ ਟਰੱਕ ਦੇ ਅੱਗੇ ਭੱਜੇ। ਰਿਪੋਰਟ ਮੁਤਾਬਕ ਅੰਤਾਕਿਆ ਸ਼ਹਿਰ ਵਿੱਚ ਰਾਤ ਭਰ ਕੰਮ ਕਰ ਰਹੇ ਐਮਰਜੈਂਸੀ ਅਮਲੇ ਨੇ ਹਜਲ ਗੁਨੇਰ ਨਾਮ ਦੀ ਇੱਕ ਲੜਕੀ ਨੂੰ ਇੱਕ ਇਮਾਰਤ ਦੇ ਖੰਡਰਾਂ ਵਿੱਚੋਂ ਅਤੇ ਲੜਕੀ ਦੇ ਪਿਤਾ ਸੋਨੇਰ ਗੁਨੇਰ ਨੂੰ ਬਚਾਇਆ।
ਰਿਪੋਰਟਾਂ ਮੁਤਾਬਕ ਤੁਰਕੀਏ ਦੇ ਇੱਕ ਇਲਾਕੇ ਵਿੱਚ ਸਥਾਨਕ ਲੋਕਾਂ ਭੜਕੇ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਐਮਰਜੈਂਸੀ ਸਰਵਿਸ ਨੇ ਘਟਨਾ ‘ਤੇ ਬਹੁਤ ਹੌਲੀ ਰਿਸਪਾਂਸ ਦਿੱਤਾ। ਉਨ੍ਹਾਂ ਤੱਕ ਮਦਦ ਪਹੁੰਚਾਉਣ ਵਿੱਚ ਕਈ ਦਿਨ ਲੱਗ ਗਏ। ਕੁਝ ਲੋਕ ਭੂਚਾਲ ਤੋਂ ਬਾਅਦ ਤੋਂ ਹੀ ਮਦਦ ਦੀ ਉਡੀਕ ਕਰਰਹੇ ਹਨ।
ਤੁਰਕੀਏ ਦੇ ਰਾਸ਼ਟਰਪਤੀ ਰੇਸੇਪ ਤੈਈਅਲ ਅਰਦੋਗਨ ਨੇ ਮੰਨਿਆ ਕਿ ਸਰਕਾਰ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਤੇ ਵੱਧ ਤੋਂ ਵੱਧ ਪੀੜਤਾਂ ਤੱਕ ਮਦਦ ਪਹੁੰਚਾਉਣਗੇ।
ਇਹ ਵੀ ਪੜ੍ਹੋ : ਜਲੰਧਰ ‘ਚ ਰਿਸ਼ਵਤਖੋਰ ਇੰਜੀਨੀਅਰ ਕਾਬੂ, ਜੂਨੀਅਰ ਨੂੰ ਬਹਾਲ ਕਰਨ ਲਈ ਲਏ 15 ਲੱਖ ਰੁ.
ਰਿਪੋਰਟਾਂ ਮੁਤਾਬਕ ਸੀਰੀਆ ਵਿੱਚ ਭੂਚਾਲ ਨਾਲ ਜਨ ਗੁਆਉਣ ਵਾਲੇ ਲੋਕਾਂ ਦੀਆਂ ਸਾਮੂਹਿਕ ਕਬਰਾਂ ਬਣਾਈਆਂ ਜਾ ਰਹੀਆਂ ਹਨ। ਇਥੇ ਮਦਦ ਕਰਨ ਵਾਲੀ ਵ੍ਹਾਈਟ ਹੈਲਮੇਟਸ ਦੀ ਟੀਮ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਮ੍ਰਿਤਕਾਂ ਨੂੰ ਇਕੱਠੇ ਦਫਨਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: