ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬੰਦਾ ਜੋਕਿ ਹਸਪਤਾਲ ਦਾ ਇੱਕ ਕਰਮਚਾਰੀ ਦੱਸਿਆ ਜਾ ਰਿਹਾ ਹੈ, ਇੱਕ ਕਮਰੇ ਵਿੱਚ ਇੱਕ ਨਰਸ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਇਕ ਹੋਰ ਔਰਤ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀਡੀਓ ਫਿਰੋਜ਼ਪੁਰ ਛਾਉਣੀ ਦੇ ਇੱਕ ਸਰਕਾਰੀ ਹਸਪਤਾਲ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਉਕਤ ਹਸਪਤਾਲ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਨਰਸ ਦੇ ਵਾਲ ਫੜ ਕੇ ਉਸ ਨੂੰ ਕੁੱਟਣ ਵਾਲਾ ਬੰਦਾ ਹਸਪਤਾਲ ਦੇ ਐਕਸਰੇ ਵਿਭਾਗ ‘ਚ ਕੰਮ ਕਰਦਾ ਦੱਸਿਆ ਜਾ ਰਿਹਾ ਹੈ। ਦੋਵਾਂ ਵਿਚਾਲੇ ਕਿਸ ਗੱਲ ਦਾ ਝਗੜਾ ਹੋਇਆ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜਿਸ ਨਰਸ ਨੂੰ ਕੁੱਟਿਆ ਗਿਆ ਹੈ, ਉਹ ਉਕਤ ਵਿਅਕਤੀ ਤੋਂ ਡਰੀ ਦੱਸੀ ਜਾਂਦੀ ਹੈ।
ਵੀਡੀਓ ‘ਚ ਪਹਿਲਾਂ ਬੰਦਾ ਕਮਰੇ ‘ਚ ਦਾਖਲ ਹੁੰਦਾ ਹੈ ਅਤੇ ਕੁਰਸੀ ‘ਤੇ ਬੈਠਦਾ ਹੈ। ਉਸੇ ਵੇਲੇ ਨਰਸ ਆ ਜਾਂਦੀ ਹੈ ਅਤੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤਾਂ ਬੰਦਾ ਨਰਸ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਨਰਸ ਵੀ ਆਪਣਾ ਬਚਾਅ ਕਰਦੀ ਹੈ ਪਰ ਆਦਮੀ ਉਸ ਨੂੰ ਬੁਰੀ ਤਰ੍ਹਾਂ ਕੁੱਟਦਾ ਹੈ।
ਇਹ ਵੀ ਪੜ੍ਹੋ : ‘PM ਮੋਦੀ ਨੂੰ ਰੱਬ ਨਾਲ ਬਿਠਾ ਦਿਓ ਤਾਂ ਉਨ੍ਹਾਂ ਨੂੰ ਵੀ ਸਮਝਾ ਦੇਣਗੇ…’- ਅਮਰੀਕਾ ਦੌਰੇ ‘ਤੇ ਬੋਲੇ ਰਾਹੁਲ
ਦੂਜੀ ਔਰਤ ਨਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਸੂਤਰਾਂ ਮੁਤਾਬਕ ਇਸ ਸਬੰਧੀ ਇੱਕ ਵੀਡੀਓ ਵੀ ਬਣਾ ਕੇ ਹਸਪਤਾਲ ਦੇ ਸੀਨੀਅਰ ਅਧਿਕਾਰੀ ਨੂੰ ਭੇਜੀ ਗਈ ਹੈ ਪਰ ਅਜੇ ਤੱਕ ਦੋਸ਼ੀ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: