ਛੱਤੀਸਗੜ੍ਹ ਦੇ ਪੰਖਜੂਰ ਵਿੱਚ ਇੱਕ ਅਧਿਕਾਰੀ ਨੇ ਡੈਮ ਵਿੱਚ ਡਿੱਗੇ ਮੋਬਾਈਲ ਫੋਨ ਨੂੰ ਲੱਭਣ ਲਈ ਲੱਖਾਂ ਲੀਟਰ ਪਾਣੀ ਬਰਬਾਦ ਕੀਤਾ। ਨਹਾਉਣ ਗਏ ਫੂਡ ਇੰਸਪੈਕਟਰ ਦਾ ਫੋਨ ਡੈਮ ‘ਚ ਡਿੱਗਣ ‘ਤੇ ਉਸ ਨੇ ਸਭ ਤੋਂ ਪਹਿਲਾਂ ਗੋਤਾਖੋਰ ਦੀ ਮਦਦ ਲਈ ਅਤੇ ਸਫਲਤਾ ਨਾ ਮਿਲਣ ‘ਤੇ ਉਸ ਨੇ 21 ਲੱਖ ਲੀਟਰ ਪਾਣੀ ਵਹਾ ਦਿੱਤਾ।
ਤਿੰਨ ਦਿਨ ਪੰਪ ਚੱਲਦਾ ਰਿਹਾ ਤੇ ਪਾਣੀ ਆਉਂਦਾ ਰਿਹਾ। ਅਖੀਰ ਮੋਬਾਈਲ ਤਾਂ ਮਿਲ ਗਿਆ ਪਰ ਖਰਾਬ ਹੋ ਗਿਆ। ਹੁਣ ਫੂਡ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਅਨੁਮਾਨਾਂ ਅਨੁਸਾਰ, ਛੱਡੇ ਗਏ ਪਾਣੀ ਨਾਲ 1,500 ਖੇਤਾਂ ਦੀ ਸਿੰਚਾਈ ਕੀਤੀ ਜਾ ਸਕਦੀ ਹੈ।
ਦਰਅਸਲ ਕੋਇਲੀਬੇਡਾ ਦਾ ਫੂਡ ਇੰਸਪੈਕਟਰ ਛੁੱਟੀ ਮਨਾਉਣ ਲਈ ਖੇਰਕੇਟਾ ਪਰਲਕੋਟ ਰਿਜ਼ਰਵ ‘ਤੇ ਗਿਆ ਹੋਇਆ ਸੀ। ਇੱਥੇ ਨਹਾਉਂਦੇ ਸਮੇਂ ਅਧਿਕਾਰੀ ਦਾ ਮਹਿੰਗਾ ਫ਼ੋਨ ਪਾਣੀ ਵਿੱਚ ਡਿੱਗ ਗਿਆ। ਪਾਣੀ ਵਿੱਚ ਡਿੱਗਣ ਤੋਂ ਬਾਅਦ ਅਧਿਕਾਰੀ ਨੇ ਫੋਨ ਲੱਭਣ ਲਈ 15 ਫੁੱਟ ਤੱਕ ਭਰੇ ਭੰਡਾਰ ਨੂੰ ਖਾਲੀ ਕਰਨ ਬਾਰੇ ਸੋਚਿਆ ਅਤੇ ਪੰਪ ਲਗਾ ਕੇ ਪਾਣੀ ਘਟਾਉਣਾ ਸ਼ੁਰੂ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਇਸ ਅਧਿਕਾਰੀ ਨੇ ਮੋਬਾਈਲ ਦੀ ਭਾਲ ਲਈ ਪਹਿਲਾਂ ਗੋਤਾਖੋਰਾਂ ਅਤੇ ਪਿੰਡ ਦੇ ਲੋਕਾਂ ਨੂੰ ਲਾਇਆ ਸੀ ਪਰ ਮੋਬਾਈਲ ਨਹੀਂ ਮਿਲਿਆ। ਇਸ ਤੋਂ ਬਾਅਦ ਪੰਪ ਜਲ ਭੰਡਾਰ ਵਿੱਚ ਲਗਾਇਆ ਗਿਆ।
ਇਹ ਵੀ ਪੜ੍ਹੋ : ਵਿਆਹ ਦੌਰਾਨ ਹਾਦਸਾ, ਵਰਮਾਲਾ ਵੇਖ ਰਹੀਆਂ ਔਰਤਾਂ ਬਾਲਕਨੀ ਸਣੇ ਡਿੱਗੀਆਂ
ਪਾਣੀ ਘੱਟ ਹੋਣ ‘ਤੇ ਛੱਤੀਸਗੜ੍ਹ ਦੇ ਫੂਡ ਇੰਸਪੈਕਟਰ ਦਾ ਫ਼ੋਨ ਤਾਂ ਮਿਲ ਗਿਆ ਪਰ ਪਾਣੀ ‘ਚ ਲੰਮਾ ਸਮਾਂ ਰਹਿਣ ਕਾਰਨ ਫ਼ੋਨ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਅਧਿਕਾਰੀ ਦੇ ਡੁੱਬੇ ਮੋਬਾਈਲ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਸਨ। ਇਸ ਦੌਰਾਨ ਜਲ ਭੰਡਾਰ ‘ਚੋਂ ਪਾਣੀ ਕੱਢਣ ਲਈ 30 ਹਾਰਸ ਪਾਵਰ ਵਾਲਾ ਪੰਪ ਤਿੰਨ ਦਿਨਾਂ ਤੱਕ ਚਲਾਇਆ ਗਿਆ। ਜ਼ਿਆਦਾ ਪਾਣੀ ਵਹਿ ਜਾਣ ਦੀ ਸੂਚਨਾ ਜਦੋਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ ਅਤੇ ਪੰਪ ਨੂੰ ਬੰਦ ਕਰਵਾਇਆ। ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਤਲਾਅ ਦੇ ਪਾਣੀ ਦੀ ਵੱਡੀ ਮਾਤਰਾ ਬਰਬਾਦ ਹੋ ਚੁੱਕੀ ਸੀ। ਪੰਪ ਬੰਦ ਕਰਨ ਤੋਂ ਬਾਅਦ ਦੁਬਾਰਾ ਮੋਬਾਈਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮੋਬਾਈਲ ਵੀ ਮਿਲਿਆ ਪਰ ਉਹ ਖਰਾਬ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: