ਸਮਰਾਲਾ ਦੇ ਨੇੜਲੇ ਪਿੰਡ ਭਰਥਲਾ ਤੋਂ ਅੱਜ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਪਿੰਡ ਦੇ 65 ਸਾਲਾਂ ਇਕ ਬਜ਼ੁਰਗ ਨੇ ਪਿੰਡ ਦੇ ਖੂਹ ‘ਚ ਰੱਸੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਿਵੇਂ ਹੀ ਪਿੰਡ ਦੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਪਿੰਡ ਵਿੱਚ ਹਲਚਲ ਮਚ ਗਈ।
ਘਟਨਾ ਵਾਲੀ ਥਾਂ ‘ਤੇ ਹਾਜ਼ਰ ਪਿੰਡ ਵਾਸੀ ਸੋਹਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਨੂੰਹ ਪਿੰਡ ਦੀ ਵੇਰਕਾ ਮਿਲਕ ਸੁਸਾਇਟੀ ਦੀ ਪ੍ਰਧਾਨ ਸੀ। ਇਸ ਸੁਸਾਇਟੀ ਵਿੱਚ ਕਰੀਬ 13-14 ਲੱਖ ਰੁਪਏ ਦਾ ਘਪਲਾ ਹੋ ਗਿਆ ਸੀ, ਜਿਸ ਦੀ ਪਿਛਲੇ ਇੱਕ ਸਾਲ ਤੋਂ ਇਨਕੁਆਰੀ ਚੱਲ ਰਹੀ ਸੀ। ਇਸ ਘਪਲੇ ਦੇ ਇਲਜ਼ਾਮ ਪਰਿਵਾਰ ‘ਤੇ ਲੱਗਣ ਕਾਰਨ ਸੁਰਿੰਦਰ ਸਿੰਘ ਕਾਫੀ ਦੇਰ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ।
ਜਿਸ ਕਰਕੇ ਅੱਜ ਤੜਕੇ ਸਵੇਰੇ ਸਾਢੇ ਛੇ ਵਜੇ ਸੁਰਿੰਦਰ ਸਿੰਘ ਨੇ ਆਪਣੇ ਖੇਤਾਂ ਦੀ ਮੋਟਰ ਵਿੱਚ ਜਾ ਕੇ ਖੂਹੀ ‘ਚ ਰੱਸੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ। ਕੁਝ ਦੇਰ ਬਾਅਦ ਹੀ ਇਸ ਘਟਨਾ ਦਾ ਪਤਾ ਲੱਗਣ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਉੱਥੇ ਇਕੱਠੇ ਹੋ ਗਏ।
ਪਿੰਡ ਵਾਲਿਆਂ ਨੇ ਦੱਸਿਆ ਕਿ ਸੁਰਿੰਦਰ ਸਿੰਘ ਬੇਹੱਦ ਸ਼ਰੀਫ਼ ਸੀ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇਸ ਸੁਸਾਇਟੀ ਦਾ ਪ੍ਰਧਾਨ ਚਲਿਆ ਆ ਰਿਹਾ ਸੀ। ਪਿਛਲੀ ਵਾਰ ਵੀ ਉਸ ਦੀ ਨੂੰਹ ਨੂੰ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ ਸੀ। ਸੁਸਾਇਟੀ ਵਿੱਚ ਹੋਏ ਘਪਲੇ ਦੇ ਇਲਜ਼ਾਮਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਸੁਰਿੰਦਰ ਸਿੰਘ ਨੇ ਇਹ ਵੱਡਾ ਕਦਮ ਚੁੱਕ ਲਿਆ। ਪਿੰਡ ਵਾਲਿਆਂ ਨੇ ਇਹ ਵੀ ਦੱਸਿਆ ਕਿ ਜੇ ਸਮੇਂ ਸਿਰ ਇਸ ਘਪਲੇ ਦੀ ਇਨਕੁਆਰੀ ਹੋ ਜਾਂਦੀ ਤਾਂ ਅੱਜ ਸੁਰਿੰਦਰ ਸਿੰਘ ਇੰਨਾ ਵੱਡਾ ਕਦਮ ਨਾ ਚੁੱਕਦਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਭਿੰਦਰ ਸਿੰਘ ਐਸ.ਐਚ.ਓ. ਸਮਰਾਲਾ ਨੇ ਦੱਸਿਆ ਕਿ ਲਾਸ਼ ਨੂੰ ਖੂਹ ਵਿੱਚੋ ਕੱਢ ਕੇ ਸਰਕਾਰੀ ਹਸਪਤਾਲ ਸਮਰਾਲਾ ਵਿਖੇ ਰਖਵਾ ਦਿੱਤਾ ਗਿਆ। ਬਾਕੀ ਵਾਰਸਾਂ ਨਾਲ ਗੱਲ ਚੱਲ ਰਹੀ, ਵਾਰਸਾਂ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।