ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਐਂਟਰੀ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਦੇ ਅੰਕੜੇ ਦੱਸ ਰਹੇ ਹਨ ਕਿ ਪਾਰਟੀ ਨੇ 90 ਸੀਟਾਂ ‘ਤੇ ਬੜ੍ਹਤ ਬਣਾ ਲਈ ਹੈ। ਜਦੋਂ ਕਿ 2017 ਵਿਚ ਸਪੱਸ਼ਟ ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਕਾਫੀ ਪਿੱਛੇ ਚੱਲ ਰਹੀ ਹੈ। ਅਜਿਹੇ ਵਿਚ ‘ਆਪ’ ਸਮਰਥਕਾਂ ਦੀ ਭੀੜ ਦਫਤਰਾਂ ਦੇ ਬਾਹਰ ਜੁਟਣੀ ਸ਼ੁਰੂ ਹੋ ਗਈ ਹੈ। ‘ਆਪ’ ਨੇਤਾ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਹੁਣ ‘ਉੜਤਾ’ ਨਹੀਂ ‘ਉਠਦਾ’ ਪੰਜਾਬ ਦੇ ਨਾਂ ਨਾਲ ਜਾਣਿਆ ਜਾਵੇਗਾ।
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਸੂਬੇ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਨੂੰ ਪਸੰਦ ਕਰਦੇ ਹਨ ਤੇ ਕਿਸੇ ਹੋਰ ਪਾਰਟੀ ਦੀ ਜੋੜੀ ਨੂੰ ਨਹੀਂ। ਸਾਰੇ ਦੂਜੇ ਦਲਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਪਰ ਜਨਤਾ ਨੇ ਸਾਬਤ ਕਰ ਦਿੱਤਾ ਕਿ ਉਹ ‘ਸਿੱਖਿਆ ਵਾਦੀ’ ਹਨ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਪੰਜਾਬ ਨੇ ਕੇਜਰੀਵਾਲ ਦੇ ਸ਼ਾਸਨ ਮਾਡਲ ਨੂੰ ਸਵੀਕਾਰ ਕਰ ਲਿਆ ਹੈ। ਪਾਰਟੀ ਨੇ ਰਾਸ਼ਟਰੀ ਪੱਧਰ ‘ਤੇ ਮਾਨਤਾ ਹਾਸਲ ਕੀਤੀ ਹੈ। ਪੂਰੇ ਦੇਸ਼ ਦੇ ਲੋਕ ਸ਼ਾਸਨ ਦੇ ਇਸ ਮਾਡਲ ਦੀ ਮੰਗ ਕਰਨਗੇ। ਪਾਰਟੀ ਦੇ ਦਿੱਲੀ, ਨਾਗਪੁਰ, ਚੰਡੀਗੜ੍ਹ, ਅੰਮ੍ਰਿਤਸਰ ਦਫਤਰਾਂ ‘ਚ ਜਸ਼ਨ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ‘ਆਪ’ ਦੀ ਹੂੰਝਾਫੇਰ ਜਿੱਤ ‘ਤੇ ਕੇਜਰੀਵਾਲ ਦਾ ਟਵੀਟ-“ਇਨਕਲਾਬ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ”
ਪੰਜਾਬ ‘ਚ ਆਪ ਨੇ 90 ਸੀਟਾਂ ‘ਤੇ ਬੜ੍ਹਤ ਹਾਸਲ ਕਰਨ ਲਈ ਹੈ। ਜਦੋਂ ਕਿ ਕਾਂਗਰਸ 18 ਸੀਟਾਂ ‘ਤੇ ਅੱਗੇ ਹੈ। ਸੂਬੇ ‘ਚ ਭਾਰਤੀ ਜਨਤਾ ਪਾਰਟੀ ਨੂੰ 2 ਤੇ ਸ਼੍ਰੋਮਣੀ ਅਕਾਲੀ ਦਲ 6 ‘ਤੇ ਅੱਗੇ ਚੱਲ ਰਹੀ ਹੈ।