ਪੰਜਾਬ ਵਿਚ ਬਿਜਲੀ ਸੰਕਟ ਬਰਕਰਾਰ ਹੈ। ਵਧਦੀ ਗਰਮੀ ਦਰਮਿਆਨ ਲੰਮੇ-ਲੰਮੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਸ਼ਹਿਰਾਂ ਵਿਚ 5-5 ਘੰਟਿਆਂ ਦੇ ਤੇ ਪਿੰਡਾਂ ਵਿਚ 12-12 ਘੰਟਿਆਂ ਦੇ ਕੱਟ ਲਗ ਰਹੇ ਹਨ ਜਿਸ ਕਾਰਨ ਸੂਬੇ ਦੇ ਲੋਕਾਂ ਨੂੰ ਕਾਫੀ ਝੇਲਣੀ ਪੈ ਰਹੀ ਹੈ। ਇਸ ‘ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਫਾਈ ਦਿੱਤੀ ਹੈ। ਉੁਨ੍ਹਾਂ ਕਿਹਾ ਕਿ ਪਿਛਲੀ ਚੰਨੀ ਸਰਕਾਰ ਇਸ ਸੀਜ਼ਨ ਲਈ ਕੋਈ ਪ੍ਰਬੰਧ ਕਰਕੇ ਨਹੀਂ ਗਈ। ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ 40 ਫੀਸਦੀ ਵਧੀ ਹੈ। ਅਜਿਹੇ ਵਿਚ 24 ਘੰਟੇ ਬਿਜਲੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਵਿਚ ਬਿਜਲੀ ਦੀ ਉਤਪਾਦਨ 4000 ਮੈਗਾਵਾਟ ਹੈ ਤੇ ਖਪਤ 9,000 ਮੈਗਾਵਾਟ ਤਕ ਪਹੁੰਚ ਚੁੱਕੀ ਹੈ। 5 ਥਰਮਲ ਪਲਾਂਟਾਂ ਵਿਚੋਂ 4 ਯੂਨਿਟਾਂ ਵਿਚ ਖੜਾਬੀ ਕਾਰਨ ਸੰਕਟ ਗਹਿਰਾ ਗਿਆ ਗਿਆ ਹੈ। ਮੰਗ ਤੇ ਸਪਲਾਈ ਵਿਚ ਲਗਭਗ 1200 ਮੈਗਾਵਾਟ ਦਾ ਫਰਕ ਆ ਗਿਆ ਹੈ। 4 ਸਾਲਾਂ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਨ੍ਹਾਂ ਦਿਨਾਂ ਵਿਚ ਮੰਗ ਵਧੀ ਹੈ। ਹਾਲਾਂਕਿ ਬਿਜਲੀ ਮੰਤਰੀ ਨੇ ਕਿਹਾ ਕਿ 26 ਅਪ੍ਰੈਲ ਨੂੰ ਤਕਨੀਕੀ ਖਰਾਬੀ ਕਾਰਨ 800 ਮੈਗਾਵਾਟ ਦੇ ਤਲਵੰਡੀ ਤੇ ਰੋਪੜ ਥਰਮਲ ਪਲਾਂਟ ਬੰਦ ਹੋ ਗਏ ਸਨ ਜਿਸ ਕਾਰਨ ਸੂਬੇ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਨੂੰ ਜਲਦ ਠੀਕ ਕਰ ਲਿਆ ਜਾਵੇਗਾ।
ਬਿਜਲੀ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਿਜਲੀ ਦੀ ਮੰਗ 40 ਫੀਸਦੀ ਵਧ ਚੁੱਕੀ ਹੈ। ਇਹ ਸੰਕਟ ਇਕੱਲੇ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿਚ ਹੈ। ਮੁੱਖ ਮੰਤਰੀ ਮਾਨ ਪੂਰੀ ਸਥਿਤੀ ਨੂੰ ਹੈਂਡਲ ਕਰ ਰਹੇ ਹਨ। 75 ਸਾਲਾਂ ਤੱਕ ਪੰਜਾਬ ਵਿਚ ਪੁਰਾਣੀਆਂ ਸਰਕਾਰਾਂ ਨੇ ਬਿਜਲੀ ਵਿਵਸਥਾ ਤੇ ਥਰਮਲ ਪਲਾਂਟਾਂ ਦੀ ਹਾਲਤ ਬੁਰੀ ਕਰ ਦਿੱਤੀ। ਉਨ੍ਹਾਂ ਦੇ ਸਿਸਟਮ ਵਿਚ ਕੋਈ ਸੁਧਾਰ ਨਹੀਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: