ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਸੁਸਾਈਡ ਨੋਟ ਵਾਲੇ ਬਿਆਨ ਨੂੰ ਲੈ ਕੇ ਪੀਐਮ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਲੋਕਾਂ ਦਾ ਮਜ਼ਾਕ ਨਹੀਂ ਉਡਾਣਾ ਚਾਹੀਦਾ ਜਿਨ੍ਹਾਂ ਦੇ ਬੱਚਿਆਂ ਨੇ ਕਿਸੇ ਵੀ ਹਾਲਤ ਵਿੱਚ ਖੁਦਕੁਸ਼ੀ ਕੀਤੀ ਹੈ।
ਦਰਅਸਲ, ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ਵਿੱਚ ਬੋਲਦੇ ਹੋਏ ਪੀ.ਐੱਮ. ਮੋਦੀ ਨੇ ਇੱਕ ਕਹਾਣੀ ਸੁਣਾਈ ਜਿਸ ਵਿੱਚ ਇੱਕ ਅੰਗਰੇਜ਼ੀ ਪ੍ਰੋਫ਼ੈਸਰ ਦੀ ਧੀ ਖੁਦਕੁਸ਼ੀ ਕਰ ਲੈਂਦੀ ਹੈ ਅਤੇ ਫਿਰ ਜਦੋਂ ਉਸਦੇ ਪਿਤਾ ਨੂੰ ਸੁਸਾਈਡ ਨੋਟ ਦੀ ਪਰਚੀ ਮਿਲਦੀ ਹੈ ਤਾਂ ਉਹ ਇਸ ਵਿੱਚ ਸਪੈਲਿੰਗ ਦੀਆਂ ਗਲਤੀਆਂ ‘ਤੇ ਬਹੁਤ ਨਾਰਾਜ਼ ਹੋਇਆ।
ਇਸ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ, ਉਥੇ ਹੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਪੀਐਮ ‘ਤੇ ਨਿਸ਼ਾਨਾ ਵਿੰਨ੍ਹਿਆ। ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਕਿ ਡਿਪਰੈਸ਼ਨ ਅਤੇ ਖੁਦਕੁਸ਼ੀ, ਖਾਸ ਕਰਕੇ ਨੌਜਵਾਨਾਂ ਵਿੱਚ, ਕੋਈ ਹਾਸੇ ਵਾਲੀ ਗੱਲ ਨਹੀਂ ਹੈ।
NCRB ਦੇ ਅੰਕੜਿਆਂ ਮੁਤਾਬਕ 2021 ਵਿੱਚ 1,64,033 ਭਾਰਤੀਆਂ ਨੇ ਖੁਦਕੁਸ਼ੀ ਕੀਤੀ। ਜਿਨ੍ਹਾਂ ਵਿੱਚੋਂ ਇੱਕ ਵੱਡੀ ਫੀਸਦੀ 30 ਸਾਲ ਤੋਂ ਘੱਟ ਉਮਰ ਦੇ ਸਨ। ਇਹ ਦੇਸ਼ ਲਈ ਤ੍ਰਾਸਦੀ ਹੈ, ਇਸ ਨੂੰ ਮਜ਼ਾਕ ਦਾ ਵਿਸ਼ਾ ਨਹੀਂ ਬਣਾਇਆ ਜਾ ਸਕਦਾ।
ਇਹ ਵੀ ਪੜ੍ਹੋ : ਬੇਅਦਬੀ ਕਾਂਡ ਦੇ ਦੋਸ਼ੀ ‘ਤੇ ਹਮਲੇ ਦੀ ਕੋਸ਼ਿਸ਼, ਰੋਪੜ ਕੋਰਟ ‘ਚ ਪੇਸ਼ੀ ਦੌਰਾਨ ਰਿਵਾਲਰ ਲੈ ਆਇਆ ਵਕੀਲ
ਪ੍ਰਧਾਨ ਮੰਤਰੀ ਨੂੰ ਸਲਾਹ ਦਿੰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮਜ਼ਾਕ ‘ਤੇ ਦਿਲੋਂ ਹੱਸਣ ਵਾਲਿਆਂ ਨੂੰ ਇਸ ਅਸੰਵੇਦਨਸ਼ੀਲ, ਬਿਮਾਰ ਤਰੀਕੇ ਨਾਲ ਮਾਨਸਿਕ ਸਿਹਤ ਦੇ ਮੁੱਦਿਆਂ ਦਾ ਮਜ਼ਾਕ ਉਡਾਉਣ ਦੀ ਬਜਾਏ ਆਪਣੇ ਆਪ ਨੂੰ ਬਿਹਤਰ ਸਿੱਖਿਅਤ ਕਰਨਾ ਚਾਹੀਦਾ ਹੈ ਅਤੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।
ਦੱਸ ਦੇਈਏ ਕਿ ਪੀ.ਐੱਮ. ਮੋਦੀ ਇੱਕ ਟੀਵੀ ਨਿਊਜ਼ ਪ੍ਰੋਗਰਾਮ ਵਿੱਚ ਬੋਲ ਰਹੇ ਸਨ, ਇਸ ਪ੍ਰੋਗਰਾਮ ਵਿੱਚ ਬੋਲਦੇ ਹੋਏ ਪੀ.ਐੱਮ. ਮੋਦੀ ਨੇ ਲਾਈਟਰ ਨੋਟ ਉੱਤੇ ਆਪਣੇ ਇੱਕ ਸ਼ਬਦ ਦੇ ਸੰਦਰਭ ਵਿੱਚ ਇੱਕ ਮਿਸਾਲ ਦਿੱਤੀ, ਜਿਸ ਲਈ ਕਾਂਗਰਸ ਨੇ ਪੀਐਮ ਮੋਦੀ ‘ਤੇ ਅਸੰਵੇਦਨਸ਼ੀਲ ਹੋਣ ਦਾ ਦੋਸ਼ ਲਗਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: