ਬਠਿੰਡਾ ‘ਤੋਂ ਇਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇੱਕ ਲੜਕੀ ਦੀ ਨੌਕਰੀ ਦਾ ਪਹਿਲਾ ਦਿਨ ਜ਼ਿੰਦਗੀ ਦਾ ਆਖਰੀ ਦਿਨ ਬਣ ਗਿਆ। ਸੂਚਨਾ ਮੁਤਾਬਕ ਅੱਜ 1 ਅਪ੍ਰੈਲ ਨੂੰ ਲੜਕੀ ਨੇ ਨਵੀਂ ਨੌਕਰੀ ਜੁਆਇਨ ਕਰਨੀ ਸੀ ਪਰ ਰਸਤੇ ਵਿੱਚ ਲੜਕੀ ਦਾ ਹਾਦਸਾ ਹੋ ਗਿਆ। ਇਸ ਹਾਦਸੇ ਵਿਚ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਓ ਅਤੇ ਭੈਣ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਹਾਦਸਾ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਪਾਰਸ ਨਗਰ ਵਿਖੇ ਵਾਪਰਿਆ। ਲੜਕੀ ਨਵੀਂ ਨੌਕਰੀ ਦੇ ਪਹਿਲੇ ਦਿਨ ਆਪਣੇ ਪਿਓ ਅਤੇ ਭੈਣ ਐਕਟਿਵ ‘ਤੇ ਜਾ ਰਹੀ ਸੀ। ਇਸ ਦੌਰਾਨ ਟੱਕਰ ਕਾਰਨ ਪਿਤਾ ਅਤੇ ਦੋਵੇਂ ਧੀਆਂ ਸੜਕ ‘ਤੇ ਡਿੱਗ ਗਈਆਂ। ਇਸ ਮਗਰੋਂ ਇੱਕ ਟਰੈਕਟਰ ਲੜਕੀ ਦੇ ਸਿਰ ਤੋਂ ਲੰਘ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਗੋਪਾਲ ਨਗਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਇਸ ਹਾਦਸੇ ਦੌਰਾਨ ਮੌਕੇ ‘ਤੇ ਮੌਜੂਦ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਸੰਸਥਾ ਦੀ ਐਂਬੂਲੈਂਸ ਵਿੱਚ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਜ਼ਖਮੀ ਪਿਤਾ ਅਤੇ ਭੈਣ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸਬ-ਇੰਸਪੈਕਟਰ ਰਵਿੰਦਰ ਸਿੰਘ ਥਾਣਾ ਨਾਹਰ ਕਲੋਨੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ‘ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਉਨ੍ਹਾਂ ਇਲਾਕੇ ‘ਚ ਲੱਗੇ ਸੀਸੀਟੀਵੀ ਦੀ ਤਲਾਸ਼ੀ ਲਈ ਤਾਂ ਹਾਦਸਾ ਦੇਖਿਆ ਗਿਆ। ਫੁਟੇਜ ਮੁਤਾਬਕ ਇਕ ਵਿਅਕਤੀ ਆਪਣੀਆਂ ਦੋ ਬੇਟੀਆਂ ਨਾਲ ਐਕਟਿਵਾ ‘ਤੇ ਜਾ ਰਿਹਾ ਸੀ। ਉਸ ਵਿਅਕਤੀ ਨੇ ਅੱਗੇ ਜਾ ਰਹੀ ਇਨੋਵਾ ਕਾਰ ਤੋਂ ਹੇਠਾਂ ਉਤਰਨ ਲਈ ਅਚਾਨਕ ਦਰਵਾਜ਼ਾ ਖੋਲ੍ਹਿਆ।
ਇਹ ਵੀ ਪੜ੍ਹੋ : ਮੁੜ ਦੇਸ਼ ‘ਚ ਪੈਰ ਪਸਾਰ ਰਿਹਾ ਕੋਰੋਨਾ, ਮਿਲੇ 2994 ਨਵੇਂ ਕੇਸ, ਦਿੱਲੀ-ਪੰਜਾਬ ਸਣੇ ਹੋਰ ਰਾਜਾਂ ‘ਚ 9 ਮੌਤਾਂ
ਫੁਟੇਜ ਦੇ ਅਨੁਸਾਰ ਐਕਟਿਵਾ ਦਰਵਾਜ਼ੇ ਨਾਲ ਟਕਰਾ ਗਈ ਅਤੇ ਤਿੰਨੋਂ ਸਵਾਰ ਸੜਕ ‘ਤੇ ਡਿੱਗ ਪਏ। ਇਸੇ ਦੌਰਾਨ ਪਿੱਛੇ ਤੋਂ ਆ ਰਿਹਾ ਟਰੈਕਟਰ ਲੜਕੀ ਦੇ ਸਿਰ ਦੇ ਉਪਰੋਂ ਲੰਘ ਗਿਆ। ਹਾਦਸਾ ਦੇਖ ਕੇ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਨੋਵਾ ਅਤੇ ਟਰੈਕਟਰ ਚਾਲਕ ਦੋਵੇਂ ਵਾਹਨਾਂ ਸਮੇਤ ਫ਼ਰਾਰ ਹੋ ਗਏ। ਪੁਲਿਸ ਨੇ 304 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: