ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਮੁੱਖ ਮੰਤਰੀ ਮਾਨ ਨੇ ਕਈ ਵੱਡੇ ਐਲਾਨ ਪੰਜਾਬ ਵਾਸੀਆਂ ਲਈ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਗਰੀਬਾਂ ਲਈ 25000 ਘਰ ਬਣਾਏ ਜਾਣਗੇ। ਅਸੀਂ ਇਨ੍ਹਾਂ ਘਰਾਂ ਲਈ ਸਾਈਟ ਪਲਾਈਨ ਤਿਆਰ ਕਰ ਰਹੇ ਹਾਂ।
ਸੂਬੇ ਵਿੱਚ 19 ਨਵੀਆਂ ਆਈ.ਟੀ.ਆਈਜ਼ ਸਥਾਪਿਤ ਕੀਤੀਆਂ ਜਾਣਗੀਆਂ। ਲਗਭਗ ਸਾਰੇ ਜ਼ਿਲ੍ਹਿਆਂ ਦਾ ਧਿਆਨ ਰੱਖਿਆ ਜਾਵੇਗਾ। ਹਰੇਕ ਆਈ.ਟੀ.ਆਈ. ਨੂੰ 19 ਕਿਲੋਮੀਟਰ ਦੇ ਘੇਰੇ ਵਿੱਚ ਸਥਾਪਿਤ ਕੀਤਾ ਜਾਵੇਗਾ। ਇਹ ਹੁਨਰ ਵਿਕਸਤ ਕਰਨ ਅਤੇ ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਇਮੀਗ੍ਰੇਸ਼ਨ ਨੂੰ ਕੰਟਰੋਲ ਲਈ ਕੀਤਾ ਜਾ ਰਿਹਾ ਹੈ।
ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਚੋਣ ਡਿਊਟੀ ਵਰਗੀਆਂ ਹੋਰ ਜ਼ਿੰਮੇਵਾਰੀਆਂ ਦੇਣ ਦੀ ਬਜਾਏ ਅਧਿਆਪਕਾਂ ਨੂੰ ਸਿਰਫ਼ ਸਿੱਖਿਅਕ ਵਜੋਂ ਹੀ ਵਰਤਿਆ ਜਾਵੇਗਾ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫੀਸ ਵਧਾਉਣ ਵਾਲੇ ਸਕੂਲਾਂ ਦੀ ਐੱਨ. ਓ. ਸੀ. ਰੱਦ ਕੀਤੀ ਜਾਵੇਗੀ।
ਮੂੰਗੀ ਲਈ ਐਮਐਸਪੀ ਅਤੇ ਝੋਨੇ ਦੇ ਡੀਐਸਆਰ ਲਈ 1500 ਰੁਪਏ ਪ੍ਰਤੀ ਏਕੜ ਬੋਨਸ ਇੱਕ ਇਤਿਹਾਸਕ ਕਦਮ ਹੈ ਜਿਸ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
CM ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੇਂਦਰ ਬਿੰਦੂ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਹੈ। ਮੈਂ ਆਪਣੀ ਹੀ ਮੰਤਰੀ ਖਿਲਾਫ ਐਕਸ਼ਨ ਲਿਆ। ਭ੍ਰਿਸ਼ਟਾਚਾਰ ਵਿਚ ਹੁਣ ਤੱਕ 47 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਪੰਜਾਬ ਵਿਚ ਗੈਂਗਸਟਰਵਾਦ ਦਾ ਖਾਤਮਾ ਕਰਨ ਲਈ ਐਂਟੀ-ਕੁਰੱਪਸ਼ਨ ਟਾਸਕ ਫੋਰਸ ਬਣਾਈ ਗਈ ਹੈ।
ਇਹ ਵੀ ਪੜ੍ਹੋ : ਸ਼ਰਾਈਨ ਬੋਰਡ ਦਾ ਅਹਿਮ ਫੈਸਲਾ, ਅਮਰਨਾਥ ਯਾਤਰਾ ਦੌਰਾਨ ਮਿਲੇਗਾ ਸਿਰਫ ਪੌਸ਼ਟਿਕ ਖਾਣਾ, ਜ਼ੰਕ ਫੂਡ ‘ਤੇ ਲੱਗਾ ਬੈਨ
ਮਾਨ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਡਿਗਰੀ ਲੈ ਕੇ ਨੌਕਰੀ ਮੰਗਣ ਗਏ ਨੌਜਵਾਨਾਂ ‘ਤੇ ਲਾਠੀਚਾਰਜ ਕੀਤਾ। ਮਜਬੂਰ ਹੋ ਕੇ ਮਾਂ-ਬਾਪ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਅਸੀਂ ਉਨ੍ਹਾਂ ਨੂੰ ਰੋਜ਼ਗਾਰ ਦੇਵਾਂਗੇ। 25 ਹਜ਼ਾਰ ਅਹੁਦੇ ਕੱਢੇ ਜਾ ਚੁੱਕੇ ਹਨ। ਡਿਗਰੀ ਮੁਤਾਬਕ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਸਰਕਾਰ 19 ਸਰਕਾਰੀ ਆਈਟੀਆਈ ਖੋਲ੍ਹੇਗੀ ਜਿਸ ਵਿਚ ਨੌਜਵਾਨਾਂ ਨੂੰ ਟ੍ਰੇਡ ਕੀਤਾ ਜਾਵੇਗਾ।