ਹਰ ਕੋਈ ਤਨਖਾਹ ਵਾਸਤੇ ਕੰਮ ਕਰਦਾ ਹੈ। ਤਨਖਾਹ ਆਉਂਦੇ ਹੀ ਆਪਣੀਆਂ ਲੋੜਾਂ ‘ਤੇ ਖਰਚ ਕਰਨ ਵਿੱਚ ਲੱਗ ਜਾਂਦੇ ਹਾਂ। ਕਈ ਵਾਰ ਕੰਪਨੀ ਖੁਸ਼ ਹੋ ਕੇ ਬੋਨਸ ਦਿੰਦੀ ਹੈ ਤਾਂ ਉਸ ਵੇਲੇ ਖੁਸ਼ੀ ਹੀ ਕੁਝ ਹੋਰ ਹੁੰਦੀ ਹੈ। ਪਰ ਇੱਕ ਬੰਦੇ ਦੀ ਕਿਸਮਤ ਇੰਨੀ ਤਗੜੀ ਹੈ ਕਿ ਉਸ ਨੂੰ ਕੰਪਨੀ ਨੇ ਉਸ ਦੇ ਬੈਂਕ ਖਾਤੇ ਵਿੱਚ 1.43 ਕਰੋੜ ਰੁਪਏ ਜਮ੍ਹਾ ਕਰ ਦਿੱਤੇ।
ਹਾਲਾਂਕਿ ਇਸ ਬੰਦੇ ਦੀ ਤਨਖਾਹ 43 ਹਜ਼ਾਰ ਰੁਪਏ ਸੀ। ਇੰਨੇ ਪੈਸੇ ਮਿਲਣ ਤੋਂ ਬਾਅਦ ਉਹ ਬੰਦਾ ਬਹੁਤ ਖੁਸ਼ ਹੋ ਗਿਆ। ਰਿਪੋਰਟ ਮੁਤਾਬਕ ਇਹ ਮਾਮਲਾ ਚਿਲੀ ਦਾ ਹੈ। ਕੰਪਨੀ ਨੇ ਇਸ ਬੰਦੇ ਨੂੰ ਇੱਕ ਮਹੀਨੇ ਦੀ ਤਨਖਾਹ ਤੋਂ 286 ਗੁਣਾ ਵੱਧ ਪੈਸੇ ਭੇਜੇ। ਪੈਸੇ ਲੈਣ ਤੋਂ ਬਾਅਦ ਇਹ ਬੰਦਾ ਗਾਇਬ ਹੋ ਗਿਆ।
ਇਹ ਬੰਦਾ Consorcio Industrial de Alimentos (Cial}) ਨਾਂ ਦੀ ਕੰਪਨੀ ਵਿੱਚ ਕੰਮ ਕਰਦਾ ਸੀ।ਕੰਪਨੀ ਉਸ ਨੂੰ 500,000 ਚਿਲੀ ਪੇਸੋ (ਕਰੀਬ 43.4 ਹਜ਼ਾਰ ਰੁਪਏ) ਦਿੰਦੀ ਸੀ। ਗਲਤੀ ਨਾਲ ਕਰਮਚਾਰੀ ਦੇ ਖਾਤੇ ਵਿੱਚ 165,398,851 ਚਿਲੀ ਪੇਸੋ (1.43 ਕਰੋੜ ਰੁਪਏ) ਟਰਾਂਸਫਰ ਹੋ ਗਏ। ਜਦੋਂ ਕਰਮਚਾਰੀ ਨੇ ਆਪਣਾ ਅਕਾਊਂਟ ਦੇਖਿਆ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਬੰਦੇ ਨੇ ਇਸ ਬਾਰੇ ਆਪਣੇ ਏ.ਟੀ.ਆਰ. ਨੂੰ ਸੂਚਿਤ ਕੀਤਾ ਤਾਂ ਕਰਮਚਾਰੀ ਨੇ ਐਚਆਰ ਡਿਪਟੀ ਮੈਨੇਜਰ ਨਾਲ ਸੰਪਰਕ ਕੀਤਾ ਅਤੇ ਗੜਬੜੀ ਬਾਰੇ ਦੱਸਿਆ।
ਕੰਪਨੀ ਨੇ ਕਰਮਚਾਰੀ ਨੂੰ ਪੈਸੇ ਵਾਪਸ ਕਰਨ ਲਈ ਕਿਹਾ। ਕਰਮਚਾਰੀ ਨੇ ਬੈਂਕ ਅਤੇ ਕੰਪਨੀ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਪੈਸੇ ਵਾਪਸ ਕਰ ਦੇਵੇਗਾ, ਪਰ ਅਚਾਨਕ ਬੰਦੇ ਨੇ ਕੰਪਨੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਅਤੇ ਗਾਇਬ ਹੋ ਗਿਆ। ਸੋਸ਼ਲ ਮੀਡੀਆ ‘ਤੇ ਇਸ ਖ਼ਬਰ ਨੂੰ ਲੈ ਕੇ ਬਹਿਸ ਛਿੜ ਗਈ ਹੈ। ਕਈ ਯੂਜ਼ਰਸ ਕਹਿ ਰਹੇ ਹਨ ਕਿ ਬੰਦੇ ਨੇ ਸਹੀ ਕੀਤਾ, ਜਦਕਿ ਕਈ ਯੂਜ਼ਰਸ ਨੇ ਕਿਹਾ ਕਿ ਵਿਅਕਤੀ ਨੇ ਗਲਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: