ਪੰਜਾਬ ਦੇ ਅੰਮ੍ਰਿਤਸਰ ਦੇ ਖਾਸਾ ਵਿੱਚ ਐਤਵਾਰ ਨੂੰ ਇੱਕ ਹੋਰ ਫੌਜ ਦੇ ਜਵਾਨ ਨੇ ਖੁਦਕੁਸ਼ੀ ਕਰ ਲਈ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਫੌਜ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਖਾਸਾ ਵਿੱਚ ਇਕੋ ਹੀ ਦਿਨ ਦੋ ਘਟਨਾਵਾਂ ਹੋਈਆਂ ਹਨ। ਇਥੇ ਸਵੇਰੇ ਹੀ ਬੀ.ਐੱਸ.ਐੱਫ. ਹੈੱਡਕੁਆਰਟਰ ਵਿੱਚ ਇੱਕ ਜਵਾਨ ਨੇ ਮੇਸ ‘ਚ ਅੰਨ੍ਹੇਵਾਹ ਗੋਲੀਆਂ ਵਰ੍ਹਾਈਆਂ। ਫਾਇਰੰਗ ਵਿੱਚ 4 ਜਵਾਨਾਂ ਦੀ ਮੌਤ ਹੋ ਗਈ ਹੈ ਤੇ 1 ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਦੂਜੇ ਪਾਸੇ ਫਾਇਰਿੰਗ ਕਰਨ ਵਾਲੇ ਜਵਾਨ ਨੇ ਬਾਅਦ ਵਿੱਚ ਖੁਦ ਨੂੰ ਗੋਲੀ ਮਾਰ ਲਈ।
ਜਾਣਕਾਰੀ ਮੁਤਾਬਕ ਸਵੇਰੇ ਆਰਮੀ ਕੰਟੋਨਮੈਂਟ ਏਰੀਆ ਵਿੱਚ ਇੱਕ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲੀ। ਲਾਸ਼ ਨੂੰ ਲਟਕਿਆ ਦੇਖ ਕੇ ਜਵਾਨਾਂ ਨੇ ਇਸ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ, ਜਿਸ ਪਿੱਛੋਂ ਲਾਸ਼ ਨੂੰ ਦਰੱਖਤ ਤੋਂ ਲਾਹਿਆ ਗਿਆ। ਲਾਸ਼ ਦੀ ਪਛਾਣ ਛੱਤੀਸਗੜ੍ਹ ਦੇ ਰਹਿਣ ਵਾਲੇ ਅਕਸ਼ੈ ਦੇ ਰੂਪ ਵਿੱਚ ਹੋਈ ਹੈ। ਲਾਸ਼ ਤੋਂ ਕਿਸੇ ਤਰ੍ਹਾਂ ਦਾ ਸੁਸਾਈਡ ਨੋਟ ਨਹੀਂ ਮਿਲਿਆ, ਜਿਸ ਪਿੱਛੋਂ ਆਰਮੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਛਾਣ-ਬੀਣ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮ੍ਰਿਤਕ ਦੀ ਲਾਸ਼ ਨੂੰ ਬਾਅਦ ਦੁਪਹਿਰ ਸਿਵਲ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ, ਜਿਥੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਮੌਤ ਦਾ ਕਾਰਨ ਫਾਂਸੀ ਕਰਕੇ ਗਰਦਨ ਦੇ ਮਣਕੇ ਟੁੱਟਣਾ ਹੈ ਤੇ ਸਾਹ ਘੁਟਣਾ ਹੈ। ਫਿਲਹਾਲ ਲਾਸ਼ ਨੂੰ ਛੱਤੀਸਗੜ੍ਹ ਲਈ ਰਵਾਨਾ ਕਰ ਦਿੱਤਾ ਗਿਆ ਹੈ, ਤਾਂਕਿ ਉਸ ਦੇ ਪਰਿਵਾਰ ਵਾਲੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ।