ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਹਮ ਰਹੀਮ ਦੇ ਨਾਲ ਇ4ਕ ਨਵਾਂ ਵਿਵਾਦ ਜੁੜ ਗਿਆ ਹੈ। ਪੈਰੋਲ ‘ਤੇ ਬਾਹਰ ਆਉਣ ਦੌਰਾਨ ਪੰਜ ਫਰਵਰੀ ਨੂੰ ਸਤਿਸੰਗ ਵਿੱਚ ਡੇਰਾ ਮੁਖੀ ਨੇ ਗੁਰੂ ਰਵਿਦਾਸ ਤੇ ਕਬੀਰ ਦਾਸ ਮਹਾਰਾਜ ‘ਤੇ ਅਪਮਾਨਜਨਕ ਟਿੱਪਣੀ ਕੀਤੀ ਸੀ। ਇਸ ਦੀ ਸ਼ਿਕਾਇਤ ਤੋਂ ਬਾਅਦ ਜਲੰਧੜ ਦਿਹਾਤ ਦੇ ਥਾਣਾ ਪਤਾਰਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਰਵਿਦਾਸ ਟਾਈਗਰ ਫੋਰਸ ਪੰਜਾਬ ਦੀ ਸ਼ਿਕਾਇਤ ‘ਤੇ ਦਰਜ ਹੋਇਆ ਹੈ।
ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤਲਹਣ ਨੇ ਦੱਸਿਆ ਕਿ 5 ਫਰਵਰੀ ਨੂੰ ਸਿਰਸਾ ਵਿੱਚ ਹੋਏ ਸਤਿਸੰਗ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਕਬੀਰਦਾਸ ਤੇ ਰਵਿਦਾਸ ਮਹਾਰਾਜ ਦੇ ਸਬੰਧ ਵਿੱਚ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਗੁਰੂਆਂ ਨੂੰ ਸ਼ਰਾਬੀ ਤੇ ਡਰਾਮੇਬਾਜ਼ ਕਿਹਾ ਸੀ। ਡੇਰਾ ਮੁਖੀ ਨੇ ਗੁਰੂ ਰਵਿਦਾਸ ਤੇ ਕਬੀਰ ਮਹਾਰਾਜ ਨੂੰ ਪਿਓ-ਪੁੱਤ ਬਣਾ ਦਿੱਤਾ, ਜੋ ਇੱਕ ਹੀ ਸਮੇਂ ਵਿੱਚ ਪੈਦਾ ਹੋਏ ਸਨ।
ਜਿਹੜੀ ਕਹਾਣੀ ਡੇਰਾ ਮੁਖੀ ਨੇ ਸੁਣਾਈ ਉਹ ਇਤਿਹਾਸ ਦੇ ਕਿਸੇ ਵੀ ਪੰਨੇ ਵਿੱਚ ਨਹੀਂ ਹੈ, ਜਿਸ ਵਿੱਚ ਗੁਰੂ ਰਵਿਦਾਸ, ਕਬੀਰ ਮਹਾਰਾਜ ਸ਼ਰਾਬ ਦੇ ਨਸ਼ੇ ਵਿੱਚ ਬੋਤਲ ਹੱਥ ਵਿੱਚ ਲੈ ਕੇ ਵੇਸਵਾ ਦੇ ਨਾਲ ਮਹਾਰਾਜਾ ਵੀਰ ਸਿੰਘ ਦੇ ਦਰਬਾਰ ਵਿੱਚ ਪਹੁੰਚਦੇ ਹਨ ਤਾਂ ਸ਼ਰਾਬ ਦੇ ਨਸ਼ੇ ਵਿੱਚ ਵੇਖ ਵੀਰ ਸਿੰਘ ਉਨ੍ਹਾਂ ਨੂੰ ਉਠ ਕੇ ਪ੍ਰਣਾਮ ਨਹੀਂ ਕਰਦਾ ਜਦਕਿ ਉਹ ਉਨ੍ਹਾਂ ਦੇ ਗੁਰੂਦੇਵ ਸਨ।
ਇਹ ਵੀ ਪੜ੍ਹੋ : 24 ਫਰਵਰੀ ਨੂੰ ਮੁਲਤਵੀ 12ਵੀਂ ਦੇ ਪੇਪਰ ਦੀ ਨਵੀਂ ਤਰੀਕ ਦਾ ਐਲਾਨ, PSEB ਨੇ ਡੇਟਸ਼ੀਟ ‘ਚ ਕੀਤਾ ਬਦਲਾਅ
ਜਦੋਂ ਸਤਿਸੰਗ ਦਾ ਵੀਡੀਓ ਵਾਇਰਲ ਹੋਇਆ ਤਾਂ ਉਨ੍ਹਾਂ ਨੇ ਕਈ ਕਾਨੂੰਨੀ ਸਲਾਹਕਾਰਾਂ ਨੂੰ ਵਿਖਾਇਆ ਜਿਨ੍ਹਾਂ ਨੇ ਕਿਹਾ ਕਿ ਇਹ ਸਾਫ ਤੌਰ ‘ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ, ਜਿਸ ਮਗਰੋਂ ਉਨ੍ਹਾਂ ਨੇ ਜਲੰਧਰ ਦੇ ਥਾਣਾ ਪਤਾਰਾ ਵਿੱਚ ਇਸ ਦੀ ਸ਼ਿਕਾਇਤ ਕੀਤੀ। ਜਾਂਚ ਮਗਰੋਂ ਜਲੰਧਰ ਦਿਹਾਤ ਦੇ ਥਾਣਾ ਪਤਾਰਾ ਵਿੱਚ 295ਏ ਦੇ ਤਹਿਤ ਮਾਮਲਾ ਦਰਜ ਹੋਇਆ ਹੈ। ਇਹ ਮਾਮਲਾ 7 ਮਾਰਚ ਨੂੰ ਦਰਜ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: