ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਕੇਰਲ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੀਐਮ ਮੋਦੀ ਦੇ ਕੇਰਲ ਦੌਰੇ ਤੋਂ ਪਹਿਲਾਂ ਭਾਜਪਾ ਦਫ਼ਤਰ ਵਿੱਚ ਧਮਕੀ ਭਰਿਆ ਪੱਤਰ ਮਿਲਿਆ ਹੈ। ਉਦੋਂ ਤੋਂ ਸੂਬੇ ‘ਚ ਹਾਈ ਅਲਰਟ ਰੱਖਿਆ ਗਿਆ ਸੀ। ਕੋਚੀ ਦੇ ਪੁਲਿਸ ਕਮਿਸ਼ਨਰ ਕੇ. ਸੇਤੂ ਰਮਨ ਨੇ ਕਿਹਾ ਹੈ ਕਿ ਪੁਲਿਸ ਨੇ ਪੱਤਰ ਭੇਜਣ ਵਾਲੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਧਮਕੀ ਭਰੀ ਚਿੱਠੀ ਭੇਜਣ ਪਿੱਛੇ ਇਸ ਵਿਅਕਤੀ ਦੀ ਮਨਸ਼ਾ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਹ ਚਿੱਠੀ ਭੇਜਣ ਪਿੱਛੇ ਇਸ ਵਿਅਕਤੀ ਦੀ ਮਨਸ਼ਾ ਆਪਣੇ ਗੁਆਂਢੀ ਨਾਲ ਨਿੱਜੀ ਦੁਸ਼ਮਣੀ ਸੀ। ਰਿਪੋਰਟ ਮੁਤਾਬਕ ਪੁਲਿਸ ਕਮਿਸ਼ਨਰ ਰਮਨ ਨੇ ਕਿਹਾ, “ਪੀਐਮ ਮੋਦੀ ਦੇ ਖਿਲਾਫ ਧਮਕੀ ਭਰੀ ਚਿੱਠੀ ਭੇਜਣ ਵਾਲੇ ਦੋਸ਼ੀ ਜ਼ੇਵੀਅਰ ਨੂੰ ਸ਼ਨੀਵਾਰ 22 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਾਰਨ ਹੈ ਨਿੱਜੀ ਦੁਸ਼ਮਣੀ। ਉਸ ਨੇ ਇਹ ਚਿੱਠੀ ਆਪਣੇ ਗੁਆਂਢੀ ਨੂੰ ਫਸਾਉਣ ਲਈ ਲਿਖੀ ਸੀ।”
ਦੂਜੇ ਪਾਸੇ ਪੀਐਮ ਮੋਦੀ ਦੇ ਕੇਰਲ ਦੌਰੇ ਦੌਰਾਨ ਸੁਰੱਖਿਆ ਪ੍ਰਬੰਧਾਂ ਬਾਰੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੂਬੇ ਵਿੱਚ ਦੌਰੇ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਕੁੱਲ 2,060 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਪੁਲਿਸ ਕਮਿਸ਼ਨਰ ਸੇਤੂ ਰਮਨ ਨੇ ਕਿਹਾ, “ਪ੍ਰਧਾਨ ਮੰਤਰੀ ਦੇ ਕੋਚੀ ਦੌਰੇ ਲਈ ਵਿਸਤ੍ਰਿਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 2060 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤਹਿਤ ਦੁਪਹਿਰ 2 ਵਜੇ ਤੋਂ ਟਰੈਫਿਕ ਕੰਟਰੋਲ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਵਿੱਚ 15,000 ਲੋਕਾਂ ਅਤੇ ਯੁਵਮ-23 ਪ੍ਰੋਗਰਾਮ ਵਿੱਚ 20,000 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਯੁਵਮ-23 ਵਿਚ ਹਿੱਸਾ ਲੈਣ ਵਾਲੇ ਪ੍ਰਤੀਭਾਗੀ ਸਿਰਫ਼ ਆਪਣੇ ਮੋਬਾਈਲ ਫ਼ੋਨ ਲੈ ਕੇ ਆ ਸਕਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਔਰਤ ਨੇ ਜਾਨੋਂ ਮਾਰਿਆ ਸ਼ਰਾਬੀ ਪਤੀ, ਅਰਥੀ ਉੱਠਣ ਲੱਗੀ ਤਾਂ ਹੋਇਆ ਕਤਲ ਦਾ ਖੁਲਾਸਾ
ਦੱਸ ਦੇਈਏ ਕਿ ਪੀ.ਐੱਮ. ਮੋਦੀ 24 ਤੇ 25 ਅਪ੍ਰੈਲ ਨੂੰ ਕੇਰਲ ਦਾ ਦੌਰਾ ਕਰਨ ਵਾਲੇ ਹਨ। ਇਸੇ ਵਿਚਾਲੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੇਰਲ ਦੌਰੇ ਤੋਂ ਪਹਿਲਾਂ ਆਤਮਘਾਤੀ ਹਮਲੇ ਦੀ ਧਮਕੀ ਭਰੀ ਚਿੱਠੀ ਨਾਲ ਪੁਲਿਸ ਨੂੰ ਭਾਜੜਾਂ ਪੈ ਗਈਆਂ ਸਨ। ਹਾਲਾਂਕਿ ਜਿਸ ਨਾਂ ਤੇ ਪਤੇ ਦਾ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਸੀ, ਉਥੇ ਪੁਲਿਸ ਨੇ ਜਾ ਕੇ ਛਾਣ-ਬੀਣ ਕੀਤੀ ਤਾਂ ਪੁਲਿਸ ਨੂੰ ਇਸ ਗੱਲ ਦੀ ਭਰੋਸਾ ਹੋ ਗਿਆ ਸੀ ਕਿ ਇਹ ਚਿੱਠੀ ਉਸ ਬੰਦੇ ਨੂੰ ਫਸਾਉਣ ਲਈ ਲਿਖੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: