ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਵਿੱਚ ਈ-ਗਵਰਨੈਂਸ ਲਾਗੂ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਇਸੇ ਲੜੀ ਵਿੱਚ ਅੱਜ ਚਾਹਵਾਨ ਸੰਸਥਾ ਨੂੰ ਮਾਨਤਾ ਦਿਵਾਉਣ ਲਈ ਆਨਲਾਈਨ ਪੋਰਟਲ ਲਾਂਚ ਕੀਤਾ ਦਿਆ। ਹੁਣ ਮਾਨਤਾ ਪ੍ਰਾਪਤ ਕਰਨ ਲਈ ਦਫਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ, ਸਗੋਂ ਘਰ ਬੈਠੇ ਹੀ ਇਹ ਕੰਮ ਕੀਤਾ ਜਾ ਸਕੇਗਾ।
ਸੀ.ਐੱਮ. ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਈ-ਗਵਰਨੈਂਸ ਵੱਲ ਵਧ ਰਿਹਾ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਮਾਨਤਾ ਪ੍ਰਾਪਤ ਕਰਨ ਦੇ ਚਾਹਵਾਨ ਸੰਸਥਾਵਾਂ ਲਈ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਹੈ, ਤਾਂ ਜੋ ਉਹ ਦਫ਼ਤਰ ਆਉਣ-ਜਾਣ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਣ। ਸਾਡੀ ਕੋਸ਼ਿਸ਼ ਹਰ ਘਰ ਤੱਕ ਸੇਵਾਵਾਂ ਪ੍ਰਦਾਨ ਕਰਨ ਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਵੀ ਪੜ੍ਹੋ : ‘ਪੂਰੀ ਦੁਨੀਆ ‘ਚ ਭਾਰਤ ਅੰਦਰ ਸਭ ਤੋਂ ਸਸਤਾ ਪੈਟਰੋਲ’, ਹਰਦੀਪ ਪੁਰੀ ਦੇ ਦਾਅਵਾ, ਅੰਕੜੇ ਬਿਲਕੁਲ ਵੱਖਰੇ