ਲੁਧਿਆਣਾ ਦੇ ਪਿੰਡ ਸ਼ੇਰਪੁਰ ਖੁਰਦ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। 9 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਬੱਚਾ ਆਪਣੀਆਂ 3 ਭੈਣਾਂ ਦਾ ਇਕਲੌਤਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੀਆਂ ਭੈਣਾਂ ਅਤੇ ਦੋਸਤਾਂ ਨਾਲ ਖੇਡ ਰਿਹਾ ਸੀ। ਉਸਦੀ ਮਾਂ ਕੰਮ ‘ਤੇ ਗਈ ਹੋਈ ਸੀ। ਖੇਡਦੇ ਹੋਏ ਉਹ ਫਰਿੱਜ ਦੇ ਪਿੱਛੇ ਜਾ ਕੇ ਲੁਕ ਗਿਆ, ਜਿੱਥੋਂ ਉਸ ਨੂੰ ਕਰੰਟ ਲੱਗ ਗਿਆ।
ਭਰਾ ਨੂੰ ਡਿੱਗਦਾ ਦੇਖ ਕੇ ਉਸ ਦੀਆਂ ਭੈਣਾਂ ਨੇ ਤੁਰੰਤ ਲੋਕਾਂ ਨੂੰ ਬੁਲਾਇਆ। ਲੋਕ ਬੱਚੇ ਨੂੰ ਨਿੱਜੀ ਹਸਪਤਾਲ ਲੈ ਗਏ ਅਤੇ ਬੱਚੇ ਦੀ ਮਾਂ ਨੂੰ ਦੱਸਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਗਈ। ਮਰਨ ਵਾਲੇ ਬੱਚੇ ਦੀ ਪਛਾਣ ਗੁਰਨੂਰ ਵਜੋਂ ਹੋਈ ਹੈ। ਬੱਚੇ ਦੀ ਮੌਤ ਤੋਂ ਬਾਅਦ ਇਲਾਕੇ ‘ਚ ਸੋਗ ਦਾ ਮਾਹੌਲ ਹੈ।
ਲੋਕਾਂ ਮੁਤਾਬਕ ਪਰਿਵਾਰ ਬਹੁਤ ਗਰੀਬ ਹੈ। ਗੁਰਨੂਰ ਦੀ ਮਾਂ ਮਨਦੀਪ ਕੌਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਜਦੋਂ ਹਾਦਸਾ ਵਾਪਰਿਆ ਤਾਂ ਉਹ ਘਰ ‘ਚ ਨਹੀਂ ਸੀ ਪਰ ਆਪਣੇ ਇਕਲੌਤੇ ਪੁੱਤਰ ਨਾਲ ਹਾਦਸੇ ਦਾ ਪਤਾ ਲੱਗਦਿਆਂ ਹੀ ਉਹ ਬਦਹਵਾਸੀ ਦੀ ਹਾਲਤ ‘ਚ ਘਰੋਂ ਭੱਜੀ। ਪੁੱਤਰ ਗੁਰਨੂਰ ਦੀ ਲਾਸ਼ ਦੇਖ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਦੂਜੇ ਪਾਸੇ ਗੁਰਨੂਰ ਦੀਆਂ ਭੈਣਾਂ ਦੀ ਹਾਲਤ ਵੀ ਖਰਾਬ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ‘ਚ ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਗ੍ਰਿਫਤਾਰ, ਮੁੰਬਈ ਤੋਂ ਕੀਤੀ ਕਾਬੂ
ਗੁਰਨੂਰ ਦੀ ਮਾਂ ਮਨਦੀਪ ਨੇ ਦੱਸਿਆ ਕਿ ਉਸ ਨੇ ਕਈ ਥਾਵਾਂ ’ਤੇ ਰੱਬ ਕੋਲੋਂ ਸੁੱਖਣਾ ਮੰਗੀ। ਕਈ ਸੁੱਖਣਾ ਸੁੱਖਣ ਤੋਂ ਬਾਅਦ ਰੱਬ ਨੇ ਉਸ ਨੂੰ ਪੁੱਤਰ ਦੇ ਦਿੱਤਾ ਪਰ ਉਸ ਨੂੰ ਕੀ ਪਤਾ ਸੀ ਕਿ ਰੱਬ ਨੇ ਪੁੱਤਰ ਦੀ ਉਮਰ ਇੰਨੀ ਘੱਟ ਦਿੱਤੀ ਹੈ। ਪਰਿਵਾਰ ਦਾ ਕੋਈ ਸਹਾਰਾ ਨਹੀਂ ਹੈ। ਘਰਾਂ ‘ਚ ਕੰਮ ਕਰਨ ਤੋਂ ਬਾਅਦ ਮੈਂ ਸਿਰਫ਼ 4 ਤੋਂ 5 ਹਜ਼ਾਰ ਰੁਪਏ ਹੀ ਕਮਾ ਪਾਉਂਦੀ ਹਾਂ ਅਤੇ ਉਸ ਤੋਂ ਰੋਜ਼ੀ-ਰੋਟੀ ਚੱਲਦੀ ਹੈ।
ਮਨਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਇਹ ਹੈ ਕਿ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ। ਪਤੀ ਦੀ ਕੁਝ ਮਹੀਨੇ ਪਹਿਲਾਂ ਲਿਵਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਤਿੰਨ ਧੀਆਂ ਹਨ, ਜਿਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਗਰੀਬ ਪਰਿਵਾਰ ਹੋਣ ਦੇ ਬਾਵਜੂਦ ਸਰਕਾਰ ਨੇ ਉਸ ਦੀ ਪੈਨਸ਼ਨ ਵੀ ਬੰਦ ਕਰ ਦਿੱਤੀ। ਹੁਣ ਇਲਾਕੇ ਦੇ ਲੋਕ ਹੀ ਉਸ ਦੀ ਆਰਥਿਕ ਮਦਦ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: