ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ‘ਚ ਹੁਣ ਜਨਤਕ ਥਾਵਾਂ ‘ਤੇ ਨਮਾਜ਼ ਨੂੰ ਲੈ ਕੇ ਸਰਕਾਰ ਸਖ਼ਤ ਹੋ ਗਈ ਹੈ। ਹਾਲਾਂਕਿ ਇਸ ਬਾਰੇ ਆਰਡਰ ਪਹਿਲਾਂ ਹੀ ਆ ਚੁੱਕੇ ਹਨ। ਅੱਜ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕੀਤੀ ਗਈ। ਇਸ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸਖਤੀ ਨਾਲ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਖੁੱਲ੍ਹੇ ਵਿੱਚ ਨਮਾਜ਼ ਨਹੀਂ ਪੜ੍ਹੀ ਜਾਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਖੁੱਲ੍ਹੇ ‘ਚ ਨਮਾਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁਸਲਿਮ ਸਮਾਜ ਦੇ ਲੋਕਾਂ ਨੂੰ ਖੁੱਲ੍ਹੇ ਵਿੱਚ ਨਮਾਜ਼ ਨਹੀਂ ਅਦਾ ਕਰਨੀ ਚਾਹੀਦੀ ਹੈ, ਭਾਵੇਂ ਉਹ ਆਪਣੇ ਘਰ ਵਿੱਚ ਨਮਾਜ਼ ਅਦਾ ਕਰਨ। ਜ਼ਿਲ੍ਹਾ ਪ੍ਰਸ਼ਾਸਨ ਨਮਾਜ਼ ਨੂੰ ਲੈ ਕੇ ਗੱਲਬਾਤ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਇਸ ਤੋਂ ਪਹਿਲਾਂ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਮੁਸਲਮਾਨ ਅਤੇ ਹਿੰਦੂ ਸਮਾਜ ਦੇ ਲੋਕਾਂ ਦੀ ਬੈਠਕ ਬੁਲਾਈ ਗਈ ਸੀ, ਜਿਸ ‘ਚ ਕਈ ਫੈਸਲੇ ਲਏ ਗਏ ਸਨ। ਹੁਣ ਨਮਾਜ਼ ਦਾ ਕੋਈ ਵਿਰੋਧ ਨਹੀਂ ਹੋਵੇਗਾ। ਫੈਸਲਾ ਕੀਤਾ ਗਿਆ ਕਿ ਹੁਣ ਜਨਤਕ ਥਾਵਾਂ ‘ਤੇ ਨਮਾਜ਼ ਨਹੀਂ ਹੋਵੇਗੀ। ਜੁੰਮੇ ਦੀ ਨਮਾਜ਼ 12 ਮਸਜਿਦਾਂ ‘ਚ ਹੋਵੇਗੀ। ਛੇ ਜਨਤਕ ਥਾਵਾਂ ‘ਤੇ ਨਮਾਜ਼ ਅਦਾ ਕਰਨ ਲਈ ਕਿਰਾਇਆ ਦੇਣਾ ਹੋਵੇਗਾ। ਵਕਫ਼ ਬੋਰਡ ਦੀ ਜ਼ਮੀਨ ਮਿਲਦਿਆਂ ਹੀ 6 ਥਾਵਾਂ ‘ਤੇ ਨਮਾਜ਼ ਬੰਦ ਕਰ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਤਿੰਨ ਸਾਲ ਦੇ ਬੱਚੇ ਸਣੇ ਮਹਾਰਾਸ਼ਟਰ ‘ਚ ਮਿਲੇ ‘ਓਮੀਕ੍ਰੋਨ’ ਦੇ 7 ਨਵੇਂ ਮਾਮਲੇ, ਦੇਸ਼ ‘ਚ ਕੁਲ ਕੇਸ ਹੋਏ 32
ਦੱਸ ਦੇਈਏ ਕਿ ਇਹ ਵਿਵਾਦ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ। ਹੁਣ ਦੋਵਾਂ ਧਿਰਾਂ ਨੇ ਗੁਰੂਗ੍ਰਾਮ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਪਸੀ ਸਮਝੌਤਾ ਕੀਤਾ ਗਿਆ ਹੈ ਕਿ ਸੈਕਟਰ-37, ਸੈਕਟਰ-47 ਅਤੇ ਸਰਹੌਲ ਪਿੰਡ ਵਰਗੀਆਂ ਵਿਵਾਦਿਤ ਥਾਵਾਂ ‘ਤੇ ਨਮਾਜ਼ ਨਹੀਂ ਅਦਾ ਕੀਤੀ ਜਾਵੇਗੀ।