ਦਿੱਲੀ ਏਮਜ਼ ਦੇ ਡਾਕਟਰਾਂ ਨੇ ਮਾਂ ਦੀ ਕੁੱਖ ਵਿੱਚ ਬੱਚੇ ਦੇ ਅੰਗੂਰ ਦੇ ਆਕਾਰ ਦੇ ਦਿਲ ਦੀ ਸਫਲਤਾਪੂਰਵਕ ਸਰਜਰੀ ਕੀਤੀ। ਡਾਕਟਰਾਂ ਨੇ ਬੱਚੇ ਦੇ ਦਿਲ ਦੇ ਬੰਦ ਵਾਲਵ ਨੂੰ ਖੋਲ੍ਹਣ ਲਈ ਬੈਲੂਨ ਡਾਇਲੇਸ਼ਨ ਸਰਜਰੀ ਕੀਤੀ। ਡਾਕਟਰਾਂ ਨੇ ਇਹ ਸਰਜਰੀ ਸਿਰਫ਼ 90 ਸਕਿੰਟਾਂ ਵਿੱਚ ਪੂਰੀ ਕੀਤੀ। ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ।
ਇਹ ਆਪਰੇਸ਼ਨ ਏਮਜ਼ ਦੇ ਕਾਰਡੀਓਥੋਰੇਸਿਕ ਸਾਇੰਸ ਸੈਂਟਰ ਵਿੱਚ ਕੀਤਾ ਗਿਆ। ਏਮਜ਼ ਦੇ ਡਾਕਟਰਾਂ ਦੀ ਟੀਮ ਨੇ ਇਹ ਪ੍ਰਕਿਰਿਆ ਪੂਰੀ ਕੀਤੀ। ਹੁਣ ਟੀਮ ਬੱਚੇ ਦੇ ਦਿਲ ਦੇ ਚੈਂਬਰਾਂ ਦੀ ਗ੍ਰੋਥ ਨੂੰ ਮਾਨੀਟਰ ਕਰ ਰਹੀ ਹੈ।
ਇੱਕ 28 ਸਾਲਾ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਔਰਤ ਦੀਆਂ ਪਿਛਲੀਆਂ ਤਿੰਨ ਪ੍ਰੈਗਨੈਂਸੀ ਲਾਸ ਹੋ ਗਈਆਂ ਸਨ। ਡਾਕਟਰਾਂ ਨੇ ਔਰਤ ਨੂੰ ਬੱਚੇ ਦੇ ਦਿਲ ਦੀ ਸਥਿਤੀ ਬਾਰੇ ਦੱਸਿਆ ਅਤੇ ਇਸ ਨੂੰ ਠੀਕ ਕਰਨ ਲਈ ਆਪਰੇਸ਼ਨ ਦੀ ਸਲਾਹ ਦਿੱਤੀ, ਜਿਸ ਨੂੰ ਔਰਤ ਅਤੇ ਉਸ ਦਾ ਪਤੀ ਮੰਨ ਗਏ।
ਟੀਮ ਨੇ ਦੱਸਿਆ ਕਿ ਬੱਚੇ ਦੇ ਮਾਂ ਦੇ ਗਰਭ ਵਿੱਚ ਹੋਣ ‘ਤੇ ਵੀ ਦਿਲ ਦੀਆਂ ਬਿਮਾਰੀਆਂ ਦੇ ਕੁਝ ਗੰਭੀਰ ਰੂਪਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇ ਇਨ੍ਹਾਂ ਨੂੰ ਗਰਭ ‘ਚ ਹੀ ਠੀਕ ਕਰ ਲਿਆ ਜਾਵੇ ਤਾਂ ਜਨਮ ਤੋਂ ਬਾਅਦ ਬੱਚੇ ਦੀ ਬਿਹਤਰ ਸਿਹਤ ਅਤੇ ਬੱਚੇ ਦੇ ਆਮ ਵਿਕਾਸ ਦੀ ਸੰਭਾਵਨਾ ਵਧ ਜਾਂਦੀ ਹੈ।
ਸਰਜਰੀ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਬੱਚੇ ‘ਤੇ ਕੀਤੀ ਗਈ ਸਰਜਰੀ ਦਾ ਨਾਂ ਬੈਲੂਨ ਡਾਇਲੇਸ਼ਨ ਹੈ। ਇਹ ਪ੍ਰਕਿਰਿਆ ਅਲਟਰਾਸਾਊਂਡ ਮਾਰਗਦਰਸ਼ਨ ਅਧੀਨ ਕੀਤੀ ਜਾਂਦੀ ਹੈ। ਇਸ ਦੇ ਲਈ ਅਸੀਂ ਮਾਂ ਦੇ ਢਿੱਡ ਵਿੱਚੋਂ ਇੱਕ ਸੂਈ ਬੱਚੇ ਦੇ ਦਿਲ ਵਿੱਚ ਪਾਈ। ਫਿਰ ਬੈਲੂਨ ਕੈਥੀਟਰ ਦੀ ਮਦਦ ਨਾਲ ਅਸੀਂ ਬੰਦ ਵਾਲਵ ਨੂੰ ਖੋਲ੍ਹਿਆ ਤਾਂਕਿ ਬਲੱਡ ਫਲੋਅ ਬਿਹਤਰ ਹੋ ਸਕੇ। ਅਸੀਂ ਉਮੀਦ ਕਰਦੇ ਹਾਂ ਕਿ ਸਰਜਰੀ ਤੋਂ ਬਾਅਦ ਬੱਚੇ ਦੇ ਦਿਲ ਦਾ ਵਿਕਾਸ ਬਿਹਤਰ ਹੋਵੇਗਾ ਅਤੇ ਜਨਮ ਵੇਲੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋਵੇਗਾ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਦੇ ਮੋਹਨ ਲਾਲ ਨੇ 6153 ਮੀਟਰ ਉੱਚੇ ਸਟੋਕ ਕਾਂਗੜੀ ਪਰਬੱਤ ‘ਤੇ ਫਹਿਰਾਇਆ ਤਿਰੰਗਾ
ਕਾਰਡੀਓਥੋਰੇਸਿਕ ਸਾਇੰਸਿਜ਼ ਸੈਂਟਰ ਦੀ ਟੀਮ ਦੇ ਸੀਨੀਅਰ ਡਾਕਟਰ ਨੇ ਕਿਹਾ ਕਿ ਅਜਿਹਾ ਆਪ੍ਰੇਸ਼ਨ ਅਣਜੰਮੇ ਬੱਚੇ ਦੀ ਜ਼ਿੰਦਗੀ ਲਈ ਖ਼ਤਰਨਾਕ ਹੋ ਸਕਦਾ ਹੈ, ਇਸ ਲਈ ਇਸ ਨੂੰ ਬਹੁਤ ਧਿਆਨ ਨਾਲ ਕਰਨਾ ਪਵੇਗਾ। ਜ਼ਿਆਦਾਤਰ ਜਦੋਂ ਅਸੀਂ ਅਜਿਹੀਆਂ ਪ੍ਰਕਿਰਿਆਵਾਂ ਕਰਦੇ ਹਾਂ, ਤਾਂ ਉਹ ਐਂਜੀਓਪਲਾਸਟੀ ਦੇ ਅਧੀਨ ਹੁੰਦੇ ਹਨ, ਪਰ ਇਹ ਐਂਜੀਓਪਲਾਸਟੀ ਦੇ ਅਧੀਨ ਨਹੀਂ ਕੀਤਾ ਜਾ ਸਕਦਾ ਸੀ।
ਇਹ ਪੂਰੀ ਪ੍ਰਕਿਰਿਆ ਅਲਟਰਾਸਾਊਂਡ ਦੀ ਅਗਵਾਈ ਹੇਠ ਕੀਤੀ ਜਾਂਦੀ ਹੈ ਅਤੇ ਬਹੁਤ ਜਲਦੀ ਕਰਨੀ ਪੈਂਦੀ ਹੈ, ਕਿਉਂਕਿ ਦਿਲ ਦਾ ਚੈਂਬਰ ਪੰਕਚਰ ਹੁੰਦਾ ਹੈ। ਜੇ ਇਸ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਜਾਂ ਇਸ ਵਿੱਚ ਹੋਰ ਸਮਾਂ ਲੱਗ ਜਾਂਦਾ ਹੈ ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਬਹੁਤ ਜਲਦੀ ਅਤੇ ਸਹੀ ਅੰਦਾਜ਼ੇ ਨਾਲ ਪਰਫਾਰਮ ਕੀਤਾ ਜਾਂਦਾ ਹੈ। ਅਸੀਂ ਇਸ ਪ੍ਰਕਿਰਿਆ ਨੂੰ 90 ਸਕਿੰਟਾਂ ਵਿੱਚ ਪੂਰਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: