ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਚੜੂਨੀ ਨੇ ਮੋਹਾਲੀ ਵਿਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਸੁਸਾਈਡ ਕਰ ਰਿਹਾ ਹੈ। ਸ਼ਰਬਤ ਵਰਗਾ ਪਾਣੀ ਜ਼ਹਿਰ ਬਣ ਗਿਆ ਤੇ ਪਾਣੀ ਪਾਤਾਲ ਵਿਚ ਚਲਾ ਗਿਆ।
ਚੜੂਨੀ ਨੇ ਕਿਹਾ ਕਿ ਪੰਜਾਬ ਵਿਚ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ। ਉਨ੍ਹਾਂ ਦੇ ਵੀ ਕੰਮ ਦੇਖੋ ਤਾਂ ਉਹ ਸਾਡੇ ਪੰਜਾਬ ਦੇ ਅਨੁਕੂਲ ਨਹੀਂ ਹਨ। ‘ਆਪ’ ਨੇ ਵੱਡੇ ਅਮੀਰਾਂ ਨੂੰ ਟਿਕਟਾਂ ਦਿੱਤੀਆਂ ਹਨ। ਮੋਹਾਲੀ ‘ਚ ਸਭ ਤੋਂ ਅਮੀਰ ਆਦਮੀ ਚੋਣ ਲੜ ਰਿਹਾ ਹੈ। ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਕਾਫੀ ਸੀਟਾਂ ਜਿੱਤੇਗੀ ਹਾਲਾਂਕਿ ਕਿੰਨੀਆਂ ਜਿੱਤੇਗੀ, ਇਹ ਦੱਸ ਨਹੀਂ ਸਕਦੇ।
ਉਨ੍ਹਾਂ ਕਿਹਾ ਕਿ ਰੁਲਦੂ ਸਿੰਘ ਮਾਨਸਾ ਨੇ ਟਿਕਟ ਵਾਪਸ ਲੈ ਲਈ ਤਾਂ ਇਹ ਉਨ੍ਹਾਂ ਦਾ ਫੈਸਲਾ ਹੈ। ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਹੈ। ਜਦੋਂ MP, MLA ਦਾ ਇਲਾਜ ਫ੍ਰੀ ਹੈ ਤਾਂ ਕਿਸਾਨਾਂ ਦਾ ਕਿਉਂ ਨਹੀਂ। ਅਡਾਨੀ ਦੇ ਪੋਰਟ ਤੋਂ 30 ਹਜ਼ਾਰ ਕਰੋੜ ਦੀ ਸਕੈਮ ਫੜੀ ਗਈ। ਦੋ ਦਿਨ ਪਹਿਲਾਂ ਹੀ 2000 ਕਰੋੜ ਦੀ ਸਮੈਕ ਸਮੁੰਦਰ ਤੋਂ ਫੜੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਚੜੂਨੀ ਨੇ ਕਿਹਾ ਕਿ ਪੰਜਾਬ ਵਿਚ ਹਰ ਤਹਿਸੀਲ, ਐੱਸਪੀ ਦਾ ਠੇਕਾ ਚੜ੍ਹਦਾ ਹੈ,ਇਸ ਨਾਲ ਕ੍ਰਾਈਮ ਵਧੇਗਾ। ਰੰਗਲਾ ਪੰਜਾਬ, ਹੁਣ ਕੰਗਲਾ ਪੰਜਾਬ ਹੋ ਗਿਆ ਹੈ। ਦੇਸ਼ ਵਿਚ 20 ਕਰੋੜ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲੀ। ਪਹਿਲਾਂ ਭੁੱਖ ਨਾਲ ਮਾਰ ਰਹੇ ਹਨ, ਹੁਣ ਆਟਾ-ਦਾਲ ਸਕੀਮ ਦੇ ਰਹੇ ਹਨ। ਕਿਸਾਨਾਂ ਨੂੰ 500 ਰੁਪਏ ਮਹੀਨਾ ਦੇ ਕੇ ਵੋਟਾਂ ਲੈ ਰਹੇ ਹਨ। ਸਰਕਾਰ ਹੁਣ ਕਿਸਾਨਾਂ ਦਾ ਜ਼ਮੀਰ ਮਾਰ ਰਹੀ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦਫਤਰ ‘ਤੇ ਹਮਲੇ ਦੇ ਸਬੰਧੀ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਵਿਵਾਦ ਨਹੀਂ। ਉਹ ਤਾਂ ਖੁਦ ਹੈਰਾਨ ਹਨ ਕਿ ਦਫਤਰ ‘ਤੇ ਹਮਲਾ ਕਿਸ ਨੇ ਕੀਤਾ।