ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਲਈ ਦਿੱਲੀ ਮਾਡਲ ਲਾਗੂ ਕਰਨ ਦੇ ਕੀਤੇ ਜਾ ਰਹੇ ਯਤਨਾਂ ਵਿਚਾਲੇ ਪੂਰੇ ਦੇਸ਼ ਵਿੱਚ ਸਕੂਲਾਂ ਵਿੱਚ ਸਿੱਖਣ ਨੂੰ ਲੈ ਕੇ ਹੋਏ ਸਰਵੇਖਣ ਨੈਸ਼ਨਲ ਅਚੀਵਮੈਂਟ ਸਰਵੇ (NAS) 2021 ਦੇ ਨਤੀਜੇ ਸਾਹਮਣੇ ਆਏ, ਜਿਨ੍ਹਾਂ ਵਿੱਚ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਸਿੱਖਿਆ ਮੰਤਰਾਲੇ ਵੱਲੋਂ ਪਿਛਲੇ ਸਾਲ 12 ਨਵੰਬਰ ਨੂੰ ਰਾਸ਼ਟਰੀ ਪੱਧਰ ਦਾ ਵੱਡੇ ਪੱਧਰ ‘ਤੇ ਮੁਲਾਂਕਣ ਸਰਵੇਖਣ ਕਰਵਾਇਆ ਗਿਆ ਸੀ ਅਤੇ 3ਵੀਂ, 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਣ ਦੀ ਪ੍ਰਾਪਤੀ ਦਾ ਮੁਲਾਂਕਣ ਕਰਨ ਅਤੇ ਮਹਾਂਮਾਰੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਵਿਸ਼ਿਆਂ ਵਿੱਚ ਟੈਸਟ ਕੀਤਾ ਗਿਆ ਸੀ।
ਪੰਜਾਬ ਨੇ ਨਾ ਸਿਰਫ਼ ਸਾਰੇ ਵਿਸ਼ਿਆਂ ਵਿੱਚ ਰਾਸ਼ਟਰੀ ਔਸਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਸਗੋਂ 15 ਵਿੱਚੋਂ 10 ਸ਼੍ਰੇਣੀਆਂ ਵਿੱਚ ਔਸਤ ਅੰਕਾਂ ਵਿੱਚ ਵੀ ਦਿੱਲੀ ਸਣੇ ਹੋਰਨਾਂ ਰਾਜਾਂ ਨੂੰ ਪਿੱਛੇ ਛੱਡ ਕੇ ਟੌਪ ਕੀਤਾ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ‘ਪੱਛੜ ਗਏ’ ਹਨ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸੁਧਾਰਨ ਦੀ ਲੋੜ ਹੈ।
ਹਾਲ ਹੀ ਵਿੱਚ ਲੁਧਿਆਣਾ ਵਿੱਚ ਹੋਏ ਸੂਬੇ ਭਰ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਇੱਕ ਗੱਲਬਾਤ ਦੌਰਾਨ ਮਾਨ ਨੇ ਕਿਹਾ ਸੀ ਕਿ ਜਲਦੀ ਹੀ ਪੰਜਾਬ ਵਿੱਚ ਸਿੱਖਿਆ ਦਾ ਦਿੱਲੀ ਵਾਲਾ ਮਾਡਲ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਣ ਵਰਗੀਆਂ ਵਿਸ਼ੇਸ਼ਤਾਵਾਂ ਹਨ।
ਐਨਏਐਸ ਦੇ ਤਾਜ਼ਾ ਨਤੀਜਿਆਂ ਨੇ ਹਾਲਾਂਕਿ ਇੱਕ ਸਵਾਲ ਖੜ੍ਹਾ ਕੀਤਾ ਹੈ ਕਿ ‘ਆਪ’ ਦੇ ਦਾਅਵੇ ਮੁਤਾਬਕ ਕੀ ਪੰਜਾਬ ਦੇ ਸਕੂਲ ਸੱਚਮੁੱਚ ਪਛੜ ਰਹੇ ਸਨ ਅਤੇ ਰਾਜ ਵਿੱਚ ਸਿੱਖਿਆ ਅਤੇ ਸਿਹਤ ਪ੍ਰਣਾਲੀ ਦਾ ਪੂਰਾ ਸੁਧਾਰ ਕਰਨ ਦੀ ਲੋੜ ਹੈ?
ਰਾਸ਼ਟਰੀ ਪੱਧਰ ‘ਤੇ, ਸਰਵੇਖਣ ਨੇ 3, 5, 8 ਅਤੇ 10ਵੀਂ ਜਮਾਤ ਦੇ 1.18 ਲੱਖ ਸਕੂਲਾਂ ਦੇ 34.01 ਲੱਖ ਵਿਦਿਆਰਥੀਆਂ ਦੀ ਜਾਂਚ ਕੀਤੀ। ਪੰਜਾਬ ਦੇ ਕੁੱਲ 3,656 ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਦੇ ਲਗਭਗ 1.17 ਲੱਖ ਵਿਦਿਆਰਥੀਆਂ ਦਾ ਟੈਸਟ ਲਿਆ ਗਿਆ।
ਜਦੋਂ ਕਿ ਤੀਸਰੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਦਾ ਭਾਸ਼ਾ (ਪੰਜਾਬੀ), ਗਣਿਤ ਅਤੇ ਵਾਤਾਵਰਣ ਅਧਿਐਨ (ਈਵੀਐਸ), 8ਵੀਂ ਜਮਾਤ ਦੇ ਬੱਚਿਆਂ ਦਾ ਭਾਸ਼ਾ (ਪੰਜਾਬੀ), ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿੱਚ ਪ੍ਰੀਖਿਆ ਲਈ ਗਈ। 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ ਅਤੇ ਮਾਡਰਨ ਇੰਡੀਆ ਲੈਂਗੂਏਜ (ਐਮਆਈਐਲ) ਦਾ ਟੈਸਟ ਲਿਆ ਗਿਆ, ਜੋ ਕਿ ਪੰਜਾਬ ਦੇ ਮਾਮਲੇ ਵਿੱਚ ਪੰਜਾਬੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
500 ਵਿੱਚੋਂ ਸਕੇਲ ਕੀਤੇ ਸਕੋਰਾਂ ਵਿੱਚ, ਪੰਜਾਬ ਨੇ ਤੀਸਰੀ, 5ਵੀਂ ਅਤੇ 8ਵੀਂ ਜਮਾਤ ਲਈ ਸਾਰੇ ਵਿਸ਼ਿਆਂ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਣਿਤ ਵਿੱਚ ਸਭ ਤੋਂ ਵੱਧ, ਸਾਇੰਸ, ਸੋਸ਼ਲ ਸਾਇੰਸ ਅਤੇ ਐਮਆਈਐਲ ਵਿੱਚ ਦੂਜਾ ਅਤੇ ਅੰਗਰੇਜ਼ੀ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਰਿਪੋਰਟ ਅਨੁਸਾਰ ਪੰਜਾਬ ਨੇ ਸਾਰੀਆਂ ਸ਼੍ਰੇਣੀਆਂ ਵਿੱਚ ਰਾਸ਼ਟਰੀ ਔਸਤ ਤੋਂ ਵੱਧ ਅੰਕ ਹਾਸਲ ਕੀਤੇ ਹਨ।
ਦੱਸਣਯੋਗ ਹੈ ਕਿ ਬਰਨਾਲਾ ਤੋਂ ‘ਆਪ’ ਵਿਧਾਇਕ ਅਤੇ ਸੂਬੇ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਜੋ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ‘ਜ਼ਮੀਨੀ ਪੱਧਰ ਦੀ ਫੀਡਬੈਕ’ ਲੈਣ ਲਈ ਸੂਬੇ ਭਰ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰ ਰਹੇ ਹਨ, ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸੂਬੇ ਵਿੱਚ ਸਿੱਖਿਆ ਦਾ ਪੱਧਰ ਵਿਗੜ ਚੁੱਕਾ ਹੈ।
ਉਨ੍ਹਾਂ ਕਿਹਾ ਕਿ “ਸਿੱਖਿਆ ਦੇ ਵਿਗੜਦੇ ਪੱਧਰ ਦਾ ਖੁਲਾਸਾ ਸਰਕਾਰੀ ਸਕੂਲਾਂ ਦੇ ਦੌਰੇ ਦੌਰਾਨ ਵਿਦਿਆਰਥੀਆਂ ਨਾਲ ਮੇਰੀ ਨਿੱਜੀ ਗੱਲਬਾਤ ਦੌਰਾਨ ਹੋਇਆ। ਪਿਛਲੀਆਂ ਸਰਕਾਰਾਂ ਮੁਢਲੀਆਂ ਸਹੂਲਤਾਂ ਦੇਣ ਵਿੱਚ ਨਾਕਾਮ ਰਹੀਆਂ ਅਤੇ ਨਕਲ ਨੂੰ ਉਤਸ਼ਾਹਿਤ ਕਰਕੇ ਝੂਠੇ ਬੇਸਲਾਈਨ ਨਤੀਜੇ ਦਿਖਾਏ ਤਾਂ ਜੋ ਵਿਕਾਸ ਦੀ ਝੂਠੀ ਤਸਵੀਰ ਬਣਾਈ ਜਾ ਸਕੇ। ਇਸ ਤੋਂ ਪਤਾ ਲੱਗਦਾ ਹੈ ਕਿ ਯੋਗ ਅਧਿਆਪਕ ਹੋਣ ਦੇ ਬਾਵਜੂਦ ਸਰਕਾਰੀ ਸਕੂਲ ਕਿਉਂ ਪਛੜ ਰਹੇ ਹਨ। ਪੰਜਾਬ ਨੂੰ ਚੋਟੀ ਦਾ ਸੂਬਾ ਬਣਾਉਣ ਲਈ ਹਾਸੋਹੀਣੇ ਨਤੀਜਿਆਂ ਦਾ ਬੋਝ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮੋਢਿਆਂ ਤੋਂ ਲਾਹ ਦਿੱਤਾ ਜਾਵੇਗਾ ਅਤੇ ਮਿਆਰੀ ਸਿੱਖਿਆ ‘ਤੇ ਧਿਆਨ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਸਰਵੇਅ ਦਾ ਤੀਜੀ ਕਲਾਸ ਦਾ ਕੁਲ ਨਤੀਜਾ ਕੋਮੀ ਪੱਧਰ ‘ਤੇ ਔਸਤ 59 ਫੀਸਦੀ, ਪੰਜਾਬ 71.4 ਫੀਸਦੀ, ਦਿੱਲੀ ਦਾ 48.7 ਫੀਸਦੀ ਰਿਹਾ। ਜਦਕਿ ਪੰਜਵੀਂ ਕਲਾਸ ਦੀ ਕੌਮੀ ਔਸਤ 49 ਫੀਸਦੀ, ਪੰਜਾਬ 61.7 ਫੀਸਦੀ ਤੇ ਦਿੱਲੀ 45 ਫੀਸਦੀ, 8ਵੀਂ ਕਲਾਸ ਦਾ ਕੌਮੀ ਔਸਤ 41.9 ਫੀਸਦੀ, ਪੰਜਾਬ 53.8 ਫੀਸਦੀ, ਦਿੱਲੀ 43.6 ਫੀਸਦੀ, ਜਦਕਿ 10ਵੀਂ ਕਲਾਸ ਦਾ ਕੌਮੀ ਔਸਤ 37.8 ਫੀਸਦੀ, ਪੰਜਾਬ 50.6 ਫੀਸਦੀ ਤੇ ਦਿੱਲੀ ਦਾ 45.4 ਫੀਸਦੀ ਰਿਹਾ।