ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਕੇਂਦਰ ਸਰਕਾਰ ਵੱਲੋਂ 2021-22 ਲਈ EPFO ਦਰਾਂ ਵਿੱਚ ਕਟੌਤੀ ਕਰਨ ਮਗਰੋਂ ਕਾਂਗਰਸ ਨੇ ਹਮਲਾ ਬੋਲਿਆ। ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਕਿ ਘਰ ਦਾ ਪਤਾ ‘ਲੋਕ ਕਲਿਆਣਾ ਮਾਰਗ’ ਰੱਖ ਲੈਣ ਨਾਲ ਲੋਕਾਂ ਦਾ ਕਲਿਆਣ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਢੇ 6 ਕਰੋੜ ਕਰਮਚਾਰੀਆਂ ਦੇ ਮੌਜੂਦਾ ਤੇ ਉਨ੍ਹਾਂ ਦੇ ਭਵਿੱਖ ਨੂੰ ਬਰਬਾਦ ਕਰਨ ਲਈ ‘ਮਹਿੰਗਾਈ ਵਧਾਓ, ਕਮਾਈ ਘਟਾਓ’ ਮਾਡਲ ਨੂੰ ਲਾਗੂ ਕੀਤਾ ਹੈ।
ਰਾਹੁਲ ਗਾਂਧੀ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਕਾਂਗਰਸ ਨੇਤਾ ਪਵਨ ਖੇੜਾ ਨੇ ਲਿਖਿਆ ਕਿ ਆਪਣੀਆਂ ਕਰਤੂਤਾਂ ਨੂੰ ਵੇਖਦੇ ਹੋਏ ਖੁਦ ਸਾਹਿਬ ਨੂੰ ‘ਲੋਕ ਕਲਿਆਣ ਮਾਰਗ’ ਨਾਂ ਹਜ਼ਮ ਨਹੀਂ ਹੋਇਆ ਤਾਂ ਹੁਣ ਆਪਣੇ ਲਈ ਹਜ਼ਾਰਾਂ ਕਰੋੜ ਦਾ ‘ਮੋਦੀ ਮਹਿਲ’ ਬਣਵਾ ਰਹੇ ਹਨ।’
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 2021-22 ਲਈ ਕਰਮਚਾਰੀ ਭਵਿੱਖ ਨਿਧੀ ਜਮ੍ਹਾ (EPFO) ‘ਤੇ ਵਿਆਜ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ। ਹੁਣ PF ‘ਤੇ ਸਿਰਫ 8.1 ਫੀਸਦੀ ਵਿਆਜ ਦਰ ਮਿਲੇਗੀ। ਬੀਤੇ ਦਿਨ ਕੇਂਦਰੀ ਵਿੱਤ ਮੰਤਰਾਲਾ ਨੇ ਇਸ ਦੀ ਮਨਜ਼ੂਰੀ ਦਿੱਤੀ।
ਇਸ ਤੋਂ ਪਹਿਲਾਂ ਪਿਛਲੇ ਸਾਲ ਇਹ ਦਰ 8.5 ਫੀਸਦੀ ਸੀ। 1977-78 ਤੋਂ ਬਾਅਦ ਤੋਂ ਕਰਮਚਾਰੀਆਂ ਵੱਲੋਂ ਆਪਣੇ ਰਿਟਾਇਰਮੈਂਟ ਫੰਡ ਵਿੱਚ ਜਮ੍ਹਾ ਕੀਤੀ ਗਈ ਇਹ ਸਭ ਤੋਂ ਘੱਟ ਵਿਆਜ ਦਰ ਹੈ। ਉਸ ਸਾਲ ਕਰਮਚਾਰੀ ਭਵਿੱਖ ਨਿਧੀ ‘ਤੇ ਵਿਆਜ ਦਰ 8 ਫੀਸਦੀ ਸੀ।
ਵੀਡੀਓ ਲਈ ਕਲਿੱਕ ਕਰੋ -: