ਉੱਤਰ ਪ੍ਰਦੇਸ਼ ਦੇ ਬਾਂਦਾ ‘ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਫਤਿਹਪੁਰ ਤੋਂ ਮਾਰਕਾ ਪਿੰਡ ਜਾ ਰਹੀ 50 ਯਾਤਰੀਆਂ ਨਾਲ ਭਰੀ ਕਿਸ਼ਤੀ ਯਮੁਨਾ ਨਦੀ ਨੂੰ ਪਾਰ ਕਰ ਰਹੀ ਸੀ ਕਿ ਅਚਾਨਕ ਤੇਜ਼ ਵਹਾਅ ਕਰਕੇ ਕਿਸ਼ਤੀ ਬਵੰਡਰ ਵਿੱਚ ਫਸ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਸਥਾਨਕ ਗੋਤਾਖੋਰਾਂ ਦੀ ਟੀਮ ਸਮੇਤ ਮੌਕੇ ‘ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਹੁਣ ਤੱਕ 11 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ 35 ਅਜੇ ਵੀ ਲਾਪਤਾ ਹਨ। ਜਦਕਿ 4 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਦੋ ਬੱਚੇ ਦੱਸੇ ਜਾ ਰਹੇ ਹਨ।’
ਜਾਣਕਾਰੀ ਮੁਤਾਬਕ ਮੀਂਹ ਕਰਕੇ ਹਰਿਆਣਾ ਦੇ ਯਮੁਨਾਨਗਰ ‘ਚ ਹਥਨੀ ਕੁੰਡ ਬੈਰਾਜ ‘ਚ ਪਾਣੀ ਦਾ ਪੱਧਰ ਵਧ ਗਿਆ ਹੈ। ਅਜਿਹੇ ‘ਚ ਸਵੇਰੇ ਕਰੀਬ 6 ਵਜੇ ਬੈਰਾਜ ਤੋਂ 70 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਗਿਆ। ਜਿਸ ਕਾਰਨ ਯੂਪੀ ਵੱਲ ਜਾ ਰਹੀ ਯਮੁਨਾ ਨਦੀ ਵਿੱਚ ਪਾਣੀ ਦਾ ਤੇਜ਼ ਵਹਾਅ ਸੀ। ਜਿਸ ਦੀ ਲਪੇਟ ਵਿੱਚ ਕਿਸ਼ਤੀ ਸਵਾਰ ਲੋਕ ਆ ਗਏ।
ਇਹ ਵੀ ਪੜ੍ਹੋ : ਸਕਿਓਰਿਟੀ ਗਾਰਡ ਦੇ ਰਵੱਈਏ ਤੋਂ ਸਪੀਕਰ ਕੁਲਤਾਰ ਸੰਧਵਾਂ ਹੋਏ ਸ਼ਰਮਸਾਰ, ਮੰਗਣੀ ਪਈ ਮੁਆਫ਼ੀ
ਪੁਲਿਸ ਅਧਿਕਾਰੀ ਨੇ ਕਿਹਾ ਕਿ ਇੱਕ ਦੁਖਦਾਈ ਘਟਨਾ ਵਾਪਰੀ ਹੈ। ਸਰਹੱਦੀ ਜ਼ਿਲ੍ਹੇ ਫਤਿਹਪੁਰ ਵਿੱਚ ਲੋਕ ਕਿਸ਼ਤੀ ਰਾਹੀਂ ਲੰਘਦੇ ਹਨ। ਇਸੇ ਦੌਰਾਨ ਅੱਜ ਇੱਕ ਕਿਸ਼ਤੀ ਪਲਟ ਗਈ। ਤੇਜ਼ ਹਵਾ ਕਰਕੇ ਸੰਤੁਲਨ ਵਿਗੜਨ ਕਾਰਨ ਕਿਸ਼ਤੀ ਪਲਟ ਗਈ। ਹੁਣ ਤੱਕ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।17 ਲੋਕ ਅਜੇ ਵੀ ਲਾਪਤਾ ਹਨ, ਖੋਜ ਟੀਮ ਉਨ੍ਹਾਂ ਨੂੰ ਲੱਭ ਰਹੀ ਹੈ। ਨਦੀ ‘ਚੋਂ ਕੱਢੇ ਗਏ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। SDRF-NDRF ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ।
ਕਿਸ਼ਤੀ ‘ਚ ਸਵਾਰ ਹੋਰ ਲੋਕਾਂ ਦੇ ਰਿਸ਼ਤੇਦਾਰ ਵੀ ਮੌਕੇ ‘ਤੇ ਪਹੁੰਚ ਰਹੇ ਹਨ। ਖਾਸ ਗੱਲ ਇਹ ਹੈ ਕਿ ਕਿਸ਼ਤੀ ‘ਚ ਸਵਾਰ ਕੁਝ ਲੋਕ ਰੱਖੜੀ ਦੇ ਤਿਉਹਾਰ ‘ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵੀ ਜਾ ਰਹੇ ਸਨ। ਰੱਖੜੀ ਦੇ ਤਿਉਹਾਰ ਮੌਕੇ ਵਾਪਰੇ ਹਾਦਸੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੂਜੇ ਪਾਸੇ ਉੱਚ ਅਧਿਕਾਰੀ ਵੀ ਇਸ ਮਾਮਲੇ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨੇ ਬਾਂਦਾ ਵਿੱਚ ਕਿਸ਼ਤੀ ਹਾਦਸੇ ਵਿੱਚ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਬਚਾਅ, ਰਾਹਤ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।