ਪਾਕਿਸਤਾਨ ਨੇ ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਖੋਸਤ ਤੇ ਕੁਨਾਰ ਸੂਬਿਆਂ ਵਿੱਚ ਏਅਰਸਟ੍ਰਾਈਕ ਕਰ ਦਿੱਤੀ। ਲੋਕਲ ਪੁਲਿਸ ਮੁਤਾਬਕ ਪੈਸਾ ਮਿਲਿਆ ਤੇ ਮੀਰ ਸਫਰ ਵਿੱਚ ਹੋਈ ਬੰਬਾਰੀ ਵਿੱਚ 5 ਬੱਚਿਆਂ ਤੇ 1 ਔਰਤ ਦੀ ਮੌਤ ਹੋ ਗਈ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਮਲਾ ਖੋਸਤ ਦੇ ਸਪੇਰਾ ਜ਼ਿਲ੍ਹੇ ਵਿੱਚ ਹੋਆ ਸੀ, ਜਿਸ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਏਅਰਸਟ੍ਰਾਈਕ ਤੋਂ ਬਾਅਦ ਅਫਗਾਨਿਸਤਾਨ ਦੇ ਲੋਕਾਂ ਨੇ ਸੜਕ ‘ਤੇ ਉਤਰ ਕੇ ਪਾਕਿਸਤਾਨ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ।
ਹਮਲੇ ਨੂੰ ਲੈ ਕੇ ਪਾਕਿਸਤਾਨ ਸਰਾਕਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਹਾਲਾਂਕਿ ਉਥੇ ਦੇ ਮੀਡੀਆ ਦਾ ਕਹਿਣਾ ਹੈ ਕਿ ਏਅਰਸਟ੍ਰਾਈਕ ਰਾਹੀਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ‘ਤੇ ਹਮਲਾ ਕੀਤਾ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਦੇ ਵਿੇਦਸ਼ ਮੰਤਰਾਲੇ ਨੇ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਏਅਰਸਟ੍ਰਾਈਕ ਤੋਂ ਬਾਅਦ ਤਾਲਿਬਾਨ ਸਰਕਾਰ ਨੇ ਪਾਕਿਸਤਾਨ ਦੇ ਰਾਜਦੂਤ ਮਨਸੂਰ ਅਹਿਮਦ ਖਾਨ ਨੂੰ ਤਲਬ ਕੀਤਾ। ਇਸ ਦੌਰਾਨ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਾਕੀ ਤੇ ਡਿਪਟੀ ਡਿਫੈਂਸ ਮਿਨਿਸਟਰੀ ਅਲਹਾਜ਼ ਮੁੱਲਾ ਸ਼ਿਰੀਨ ਅਖੁੰਡ ਮੌਜੂਦ ਰਹੇ।
ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਟਵੀਟ ਕਰਕੇ ਪਾਕਿ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਹਕੂਮਤ ਪਾਕਿਸਤਾਨ ਤੋਂ ਮੰਗ ਕਰਦੀ ਹੈ ਕਿ ਉਹ ਅਜਿਹੇ ਮਾਮਲਿਆਂ ਵਿਚ ਅਫਗਾਨਿਸਤਾਨ ਦੇ ਸਬਰ ਦਾ ਇਮਤਹਾਨ ਨਾ ਲਵੇ। ਅਜਿਹੀ ਗਲਤੀ ਦੁਬਾਰਾ ਹੋਈ ਤਾਂ ਇਸ ਦੇ ਮਾੜੇ ਨਤੀਜੇ ਭੁਗਤਣੇ ਹੋਣਗੇ। ਦੋਵੇਂ ਦੇਸ਼ਾਂ ਵਿਚਾਲੇ ਸਮੱਸਿਆਵਾਂ ਨੂੰ ਸਿਆਸੀ ਤਰੀਕਿਆਂ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਪਾਕਿਸਤਾਨੀ ਮੀਡੀਆ ਮੁਤਾਬਕ ਏਅਰਸਟ੍ਰਾਈਕ ਰਾਹੀਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੇ ਪਸ਼ਤੂਨ ਇਸਲਾਮਿਕ ਗਰੁੱਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਅਫਗਾਨਿਸਤਾਨ ਦੇ ਗੋਬਰਜ਼ ਜ਼ਿਲ੍ਹੇ ਵਿੱਚ ਪਾਕਿਸਤਾਨੀ ਤੇ ਅਫਗਾਨਿਸਤਾਨੀ ਫੌਜੀਆਂ ਦੀਆਂ ਝੜਪਾਂ ਹੋਈਆਂ।