ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਫੌਜ ‘ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਨੇ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿਚ ਫਸਾ ਕੇ ਅਗਲੇ 10 ਸਾਲ ਤੱਕ ਜੇਲ੍ਹ ਵਿਚ ਰੱਖਣ ਦੀ ਯੋਜਨਾ ਬਣਾਈ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਨੇ ਟਵੀਟ ਕਰਕੇ ਕਿਹਾ ਕਿ ਹੁਣ ਲੰਦਨ ਦੀ ਪੂਰਾ ਯੋਜਨਾ ਬਾਹਰ ਹੈ। ਜਦੋਂ ਮੈਂ ਜੇਲ੍ਹ ਵਿਚ ਸੀ ਤਾਂ ਉਨ੍ਹਾਂ ਨੇ ਹਿੰਸਾ ਦੇ ਬਹਾਨੇ ਜੱਜ, ਜਿਊਰੀ ਤੇ ਜੱਲਾਦ ਦੀਆਂ ਭੂਮਿਕਾਵਾਂ ਨਿਭਾਈਆਂ। ਖਾਨ ਨੇ ਅੱਗੇ ਕਿਹਾ ਕਿ ਮੇਰੀ ਬੇਗਮ ਬੁਸ਼ਰਾ ਨੂੰ ਜੇਲ੍ਹ ਭੇਜਣ ਦੀ ਯੋਜਨਾ ਹੈ ਜਿਸ ਨਾਲ ਮੈਨੂੰ ਅਪਮਾਨਿਤ ਕੀਤਾ ਜਾ ਸਕੇ। ਨਾਲ ਹੀ ਅਗਲੇ 10 ਸਾਲਾਂ ਲਈ ਮੈਨੂੰ ਜੇਲ੍ਹ ਵਿਚ ਰੱਖਣ ਲਈ ਕੁਝ ਰਾਜਧ੍ਰੋਹ ਕਾਨੂੰਨ ਦਾ ਸਹਾਰਾ ਲਿਆ ਜਾ ਰਿਹਾ ਹੈ।
70 ਸਾਲਾ ਨੇਤਾ ਨੇ ਕਿਹਾ ਕਿ ਇਹ ਨਿਸ਼ਚਿਤ ਕਰਨ ਲਈ ਕੋਈ ਜਨਤਕ ਪ੍ਰਤੀਕਿਰਿਆ ਨਾ ਹੋਵੇ ਉਨ੍ਹਾਂ ਨੇ ਦੋ ਕੰਮ ਕੀਤੇ। ਪਹਿਲਾ ਪੀਟੀਆਈ ਵਰਕਰਾਂ ਦੇ ਨਾਲ ਹੀ ਆਮ ਲੋਕਾਂ ‘ਤੇ ਵੀ ਆਂਤਕ ਫੈਲਾਇਆ। ਮੀਡੀਆ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਅਪਰਾਧੀਆਂ ਵੱਲੋਂ ਜਿਸ ਤਰ੍ਹਾਂ ਕੀਤਾ ਜਾ ਰਿਹਾ ਹੈ, ਚਾਦਰ ਤੇ ਚਾਰ ਦੇਵਾਰੀ ਦੀ ਪਵਿੱਤਰਾ ਦਾ ਉਲੰਘਣ ਕਦੇ ਨਹੀਂ ਕੀਤਾ ਗਿਆ ਹੈ।
ਇਮਰਾਨ ਖਾਨ ਨੇ ਫੌਜ ‘ਤੇ ਦੋਸ਼ ਲਗਾਇਆ ਕਿ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਤੇ ਬੇਸ਼ਰਮੀ ਨਾਲ ਪੁਲਿਸ ਘਰਾਂ ਦੀਆਂ ਔਰਤਾਂ ਦੇ ਨਾਲ ਮਾਰਕੁੱਟ ਕਰ ਰਹੀ ਹੈ। ਲੋਕਾਂ ਵਿਚ ਜਾਣਬੁਝ ਕੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਜਦੋਂ ਉਹ ਮੈਨੂੰ ਗ੍ਰਿਫਤਾਰ ਕਰਨ ਆਏ ਤਾਂ ਲੋਕ ਬਾਹਰ ਨਾ ਨਿਕਲਣ। ਉਨ੍ਹਾਂ ਅੱਗੇ ਕਿਹਾ ਕਿ ਇਹ ਫਿਰ ਤੋਂ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦੇਣਗੇ ਤੇ ਸੋਸ਼ਲ ਮੀਡੀਆ ‘ਤੇ ਰੋਕ ਲਗਾ ਦੇਣਗੇ। ਖਾਨ ਨੇ ਅੱਗੇ ਕਿਹਾ ਕਿ ਜੇਯੂਆਈ-ਐੱਫ ਡਰਾਮਾ ਜੋ ਸੁਪਰੀਮ ਕੋਰਟ ਦੇ ਬਾਹਰ ਕੀਤਾ ਜਾ ਰਿਹਾ ਹੈ, ਉਸ ਦਾ ਉਦੇਸ਼ ਪਾਕਿਸਤਾਨ ਦੇ ਮੁੱਖ ਜਸਟਿਸ ਨੂੰ ਡਰਾਉਣਾ ਹੈ ਤਾਂ ਕਿ ਉਹ ਸੰਵਿਧਾਨ ਮੁਤਾਬਕ ਫੈਸਲਾ ਨਾ ਦੇਵੇ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਪਹਿਲਾਂ ਹੀ ਸੁਪਰੀਮ ਕੋਰਟ ‘ਤੇ ਇਸ ਤਰ੍ਹਾਂ ਦਾ ਹਮਲਾ ਦੇਖ ਚੁੱਕਾ ਹੈ ਜਦੋਂ 1997 ਵਿਚ PMLN ਦੇ ਗੁੰਡਿਆਂ ਨੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ : ਕੈਨੇਡੀਅਨ ਨੌਜਵਾਨ ਨੂੰ 9 ਸਾਲ ਦੀ ਕੈਦ, ਦੋ ਸਾਲ ਪਹਿਲਾਂ ਭਾਰਤੀ ਸਿੱਖ ਦੀ ਕੀਤਾ ਸੀ ਕਤ.ਲ
ਪੀਟੀਆਈ ਮੁਖੀ ਨੇ ਦੇਸ਼ ਦੇ ਲੋਕਾਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮੈਂ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਆਜਾਦੀ ਲਈ ਲੜਾਂਗਾ ਕਿਉਂਕਿ ਮੇਰੇ ਲਈ ਇਨ੍ਹਾਂ ਬਦਮਾਸ਼ਾਂ ਦਾ ਗੁਲਾਮ ਬਣਨ ਤੋਂ ਮੌਤ ਬੇਹਤਰ ਹੈ। ਜਿਨ੍ਹਾਂ ਦੇਸ਼ਾਂ ਵਿਚ ਅਨਿਆਂ ਹੁੰਦਾ ਹੈ ਤੇ ਜੰਗਲ ਦਾ ਕਾਨੂੰਨ ਹੁੰਦਾ ਹੈ, ਉਹ ਦੇਸ਼ ਜ਼ਿਆਦਾ ਸਮੇਂ ਤੱਕ ਜੀਵਤ ਨਹੀਂ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: