ਪਾਕਿਸਤਾਨ ਵਿੱਚ ਵਿਕੀਪੀਡੀਆ ਬਲਾ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਵਿਕੀਪੀਡੀਆ ਵੈੱਬਸਾਈਟ ‘ਤੇ ਇਹ ਕਾਰਵਾਈ ਈਸ਼ਨਿੰਦਾ ਦੇ ਸਬੰਧ ਵਿੱਚ ਕੀਤੀ ਗਈ ਹੈ। ਗੁਆਂਢੀ ਮੁਲਕ ਨੇ ਵਿਕੀਪੀਡੀਆ ‘ਤੇ ਈਸ਼ਨਿੰਦਾ ਨਾਲ ਸਬੰਧਤ ਕੰਟੈਂਟ ਨਹੀਂ ਹਟਾਉਣ ਦਾ ਦੋਸ਼ ਲਗਾਇਆ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨ ਟੈਲੀਕਾਮ ਅਥਾਰਿਟੀ ਨੇ ਵਿਕੀਪੀਡੀਆ ਨੂੰ ਗਲਤ ਕੰਟੈਂਟ ਹਟਾਉਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀ।
ਰਿਪੋਰਟ ਮੁਤਾਬਕ ਵੀਕੀਪੀਡੀਆ ਨੇ ਨਾ ਤਾਂ ਈਸ਼ਨਿੰਦਾ ਕੰਟੈਂਟ ਨੂੰ ਹਟਾਇਆ ਅਤੇ ਨਾ ਹੀ ਅਧਿਕਾਰੀਆਂ ਨਾਲ ਇਸ ‘ਤੇ ਗੱਲ ਕੀਤੀ। ਇਸ ਮਗਰੋਂ ਸ਼ਹਿਬਾਜ਼ ਸਰਕਾਰ ਨੇ ਵੈੱਬਸਾਈਟ ਖਿਲਾਫ ਸਖਤ ਐਕਸ਼ਨ ਲੈਂਦੇ ਹੋਏ ਇਹ ਕਾਰਵਾਈ ਕੀਤੀ ਹੈ। ਸ਼ਾਹਬਾਜ਼ ਸਰਕਾਰ ਨੇ ਆਪਣਏ ਹੁਕਮਾਂ ਵਿੱਚ ਕਿਹਾ ਕਿ ਕਥਿਤ ਗੈਰ-ਕਾਨੂੰਨੀ ਸਮੱਗਰੀ ਨੂੰ ਹਟਾਉਣ ਤੋਂ ਬਾਅਦ ਵਿਕੀਪੀਡੀਆ ਦੀ ਬਹਾਲੀ ‘ਤੇ ਮੁੜ ਵਿਚਾਰ ਕੀਤਾ ਜਾਏਗਾ। ਇਸ ਕਾਰਵਾਈ ਨੂੰ ਲੈ ਕੇ ਵਿਕੀਪੀਡੀਆ ‘ਤੇ ਵਿਕੀਪੀਡੀਆ ਦੀ ਸੈਂਸਰਸ਼ਿਪ ‘ਤੇ ਇੱਕ ਲੇਖ ਲਿਖਇਆ ਗਿਆ ਹੈ।
ਇਸ ਲਿਖੇ ਵਿੱਚ ਕਿਹਾ ਗਿਆ ਹੈ ਕਿ ਵਿਕੀਪੀਡੀਆ ‘ਤੇ ਇਸੇ ਤਰ੍ਹਾਂ ਦੀ ਪਾਬੰਦੀ ਚੀਨ, ਈਰਾਨ, ਮਿਆਂਮਾਰ, ਰੂਸ, ਸਾਊਦੀ, ਅਰਬ, ਸੀਰੀਈਆ, ਟਿਊਨੀਸ਼ੀਆ, ਤੁਰਕੀ, ਉਜ਼ਬੇਕਿਸਤਾਨ ਅਤੇ ਵੇਨੇਜ਼ੁਏਲਾ ਸਣੇ ਦੇਸ਼ਾਂ ਵਿੱਚ ਲੱਗਾ ਹੋਇਆ ਹੈ। ਦੂਜੇ ਪਾਸੇ ਡਿਜੀਟਲ ਅਧਿਕਾਰ ਵਰਕਰ ਉਸਾਮਾ ਖਿਲਜੀ ਨੇ ਪੀਟੀਏ ਦੇ ਇਸ ਕਦਮ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਾਬੰਦੀ ਅਸੰਗਤ, ਗੈਰ-ਸੰਵਿਧਾਨਕ ਅਤੇ ਕਾਫੀ ਹਾਸੋਹੀਣਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵਿਦਿਆਰਥੀਆਂ, ਅਧਿਆਪਕਾਂ, ਸਿਹਤ ਸੇਵਾ ਖੇਤਰ, ਖੋਜੀਆਂ ‘ਤੇ ਅਸਰ ਪਏਗਾ ਅਤੇ ਸੈਂਸਰਸ਼ਿਪ ਦੀ ਅਨਿਸ਼ਚਿਤਤਾ ਅਤੇ ਮਨਮਾਨੀ ਕਾਰਨ ਪਾਕਿਸਤਾਨੀ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਘੱਟ ਹੋਵੇਗਾ।
ਇਹ ਵੀ ਪੜ੍ਹੋ : ਬਾਬਾ ਰਾਮਦੇਵ ਨੂੰ ਨਮਾਜ਼ ਤੇ ਮੁਸਲਮਾਨਾਂ ‘ਤੇ ਟਿੱਪਣੀ ਕਰਨਾ ਪਿਆ ਮਹਿੰਗਾ, ਸ਼ਿਕਾਇਤ ਦਰਜ
ਅੰਗਰੇਜ਼ਾਂ ਨੇ ਈਸ਼ਨਿੰਦਾ ਕਾਨੂੰਨ ਨੂੰ ਸਾਲ 1860 ਵਿੱਚ ਬਣਾਇਆ ਸੀ। ਇਸ ਦਾ ਮਕਸਦ ਧਾਰਮਿਕ ਝਗੜਿਆਂ ਨੂ ਰੋਕਣਾ ਸੀ। ਹਾਲ ਹੀ ਵਿੱਚ ਸਰਕਾਰ ਨੇ ਇਸ ਨੂੰ ਅਤੇ ਜ਼ਿਆਦਾ ਕਠੋਰ ਬਣਾ ਦਿੱਤਾ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਪਿਛਲੇ ਮਹੀਨੇ ਅਪਰਾਧਕ ਕਾਨੂੰਨ (ਸੋਧ) ਐਕਟ 2023 ਨੂੰ ਪਾਸ ਕੀਤਾ ਸੀ। ਇਸ ਅਧੀਨ ਇਸਲਾਮ ਦੇ ਧਾਰਮਿਕ ਪ੍ਰਤੀਕਾਂ ਦਾ ਅਪਮਾਨ ਕਰਨ ਵਾਲੇ ਨੂੰ ਦਿੱਤੀ ਜਾਣ ਵਾਲੀ ਘੱਟੋ-ਘੱਟ ਸਜ਼ਾ ਨੂੰ ਤਿੰਨ ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ ਅਤੇ 10 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਕੀਤਾ ਗਿਆ ਹੈ। ਦੱਸ ਦਿਓ ਕਿ ਪਾਕਿਸਤਾਨ ਵਿੱਚ ਈਸ਼ਨਿੰਦਾ ਦੇ ਦੋਸ਼ ਵਿੱਚ ਲੱਖਾਂ ਲੋਕ ਜੇਲ੍ਹ ਵਿੱਚ ਬੰਦ ਹਨ।
ਵੀਡੀਓ ਲਈ ਕਲਿੱਕ ਕਰੋ -: