ਪਾਕਿਸਤਾਨ ਵਿਚ ਹਾਲਾਤ ਠੀਕ ਨਹੀਂ ਹਨ। ਇਸ ਦਾ ਅਸਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਗੁਆਂਢੀ ਦੇਸ਼ ਵਿਚ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ‘ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਇਸ ਵਾਰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੇ ਵੀਜ਼ਾ ਮਿਆਦ ਘੱਟ ਕੀਤੀ ਜਾ ਰਹੀ ਹੈ। ਪਿਛਲੇ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ‘ਤੇ 400 ਤੋਂ ਵੱਧ ਸ਼ਰਧਾਲੂ ਪਾਕਿਸਤਾਨ ਗਏ ਸਨ ਜਦੋਂ ਕਿ ਇਸ ਵਾਰ 250 ਤੋਂ 300 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲੇਗਾ।
ਸ਼ਰਧਾਲੂਆਂ ਦਾ ਜਥਾ 8 ਜੂਨ ਨੂੰ ਅਟਾਰੀ ਸਰਹੱਦ ਤੋਂ ਪਾਕਿਸਤਾਨ ਰਵਾਨਾ ਹੋਵੇਗਾ। 16 ਜੂਨ ਨੂੰ ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਚ ਮੁੱਖ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਦੇ ਬਾਅਦ 17 ਜੂਨ ਨੂੰ ਭਾਰਤ ਪਰਤੇਗਾ। ਇਸ ਤੋਂ ਪਹਿਲਾਂ ਇਹ ਜਥਾ 15 ਤੋਂ 16 ਦਿਨ ਤੱਕ ਪਾਕਿਸਤਾਨ ਦੇ ਗੁਰੂਘਰਾਂ ਦੀ ਸੋਰ ਕਰਦੇ ਸੀ ਜਦੋਂ ਕਿ ਇਸ ਵਾਰ ਇਹ ਦੌਰਾ 7 ਤੋਂ 8 ਦਿਨ ਦਾ ਹੋਵੇਗਾ।
ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਚ ਸ਼ਰਧਾਲੂ ਸਿਰਫ ਇਕ ਦਿਨ ਹੀ ਠਹਿਰ ਸਕਣਗੇ। ਇਥੇ ਸ਼ਰਧਾਲੂ 3 ਤੋਂ 4 ਦਿਨ ਤੱਕ ਠਹਿਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਗੁਆਂਢੀ ਮੁਲਕ ਵਿਚ ਤਣਾਅਪੂਰਨ ਮਾਹੌਲ ਦੇ ਚੱਲਦੇ ਉਥੋਂ ਦੀ ਸਰਕਾਰ ਨੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਐੱਸਜੀਪੀਸੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਪਾਕਿਸਤਾਨ ਵਿਚ ਬਦਲੇ ਹਾਲਾਤ ਦੇ ਚੱਲਦੇ ਅਜਿਹਾ ਕੀਤਾ ਗਿਆ ਹੈ।
ਪਾਕਿਸਤਾਨ ਸਰਕਾਰ ਭਾਰਤੀ ਸ਼ਰਧਾਲੂਆਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਪਾਕਿਸਤਾਨ ਦੂਤਘਰ ਤੋਂ ਅਧਿਕਾਰਕ ਸੂਚਨਾ ਨਹੀਂ ਮਿਲਹੀ ਹੈ ਕਿ ਕਿੰਨੇ ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਜਾ ਰਿਹਾ ਹੈ ਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸ਼ਰਧਾਲੂਆਂ ਦੀ ਗਿਣਤੀ ਤੇ ਵੀਜ਼ਾ ਕਟੌਤੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ਕਰਜ਼ ਚੁਕਾਉਣ ‘ਚ 1 ਜੂਨ ਤੱਕ ਹੋ ਸਕਦਾ ਹੈ ਡਿਫਾਲਟਰ, ਵਿੱਤ ਮੰਤਰੀ ਜੇਨੇਟ ਯੇਲੇਨ ਨੇ ਫਿਰ ਕੀਤੀ ਪੁਸ਼ਟੀ
8 ਜੂਨ ਨੂੰ ਜਥਾ ਸਭ ਤੋਂ ਪਹਿਲਾਂ ਰਾਵਲਪਿੰਡ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਹੁੰਚੇਗਾ। 9 ਜੂਨ ਨੂੰ ਜਥਾ ਨਹੀਂ ਰੁਕੇਗਾ। 10 ਜੂਨ ਦੀ ਸਵੇਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ 11 ਜੂਨ ਨੂੰ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਗਾ। 12 ਜੂਨ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ ਵਿਚ ਰਾਤ ਨੂੰ ਰੁਕੇਗਾ। 13 ਜੂਨ ਨੂੰ ਸਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣਗੇ। ਦੋ ਦਿਨ ਦਾ ਇਥੇ ਠਹਿਰਾਅ ਹੋਵੇਗਾ। 13 ਜੂਨ ਨੂੰ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣਗੇ। ਦੋ ਦਿਨ ਇਥੇ ਠਹਿਰਾਅ ਹੋਵੇਗਾ। 15 ਜੂਨ ਨੂੰ ਗੁਜਰਾਂਵਾਲਾ ਸਥਿਤ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਜਾਣ ਦੇ ਬਾਅਦ 16 ਜੂਨ ਨੂੰ ਲਾਹੌਰ ਪਹੁੰਚੇਗਾ। ਇਥੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਚ ਮੁੱਖ ਸਮਾਰੋਹ 17 ਜੂਨ ਨੂੰ ਜਥਾ ਭਾਰਤ ਪਰਤੇਗਾ।
ਵੀਡੀਓ ਲਈ ਕਲਿੱਕ ਕਰੋ -: