ਪਾਕਿਸਤਾਨ ਆਪਣੇ 75 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਡਾਲਰ ਦੀ ਕਮੀ ਨੂੰ ਪੂਰਾ ਕਰਨ ਲਈ ਹੁਣ ਪਾਕਿਸਤਾਨ ਕੋਲ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦਾ ਹੀ ਸਹਾਰਾ ਬਚਿਆ ਹੈ। ਅਜਿਹੇ ‘ਚ ਪਾਕਿਸਤਾਨ ਸਰਕਾਰ ਨੇ ਹੁਣ IMF ਤੋਂ 6 ਅਰਬ ਡਾਲਰ ਦਾ ਬੇਲਆਊਟ ਪੈਕੇਜ ਲੈਣ ਲਈ ਝੂਠ ਦਾ ਸਹਾਰਾ ਲਿਆ ਹੈ। ਹਾਲ ਹੀ ‘ਚ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਕਰਜ਼ਾ ਲੈਣ ਲਈ ਰੱਖੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕੀਤਾ ਹੈ।
ਇੱਕ ਅਖਬਾਰ ਵਿੱਚ ਛਪੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਈਐਮਐਫ ਨੇ ਪਾਕਿਸਤਾਨ ਸਰਕਾਰ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਕਿ ਉਸ ਨੇ ਕਰਜ਼ਾ ਲੈਣ ਲਈ ਸਾਰੀਆਂ ਰਸਮਾਂ ਪੂਰੀਆਂ ਕਰਨ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ IMF ਲਗਾਤਾਰ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਜਲਦੀ ਤੋਂ ਜਲਦੀ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਬੇਲਆਊਟ ਪੈਕੇਜ ਦੀ ਅਗਲੀ ਕਿਸ਼ਤ ਜਾਰੀ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ 2019 ‘ਚ ਪਾਕਿਸਤਾਨ ਅਤੇ IMF ਵਿਚਾਲੇ 6 ਅਰਬ ਡਾਲਰ ਦੇ ਬੇਲਆਊਟ ਪੈਕੇਜ ‘ਤੇ ਹਸਤਾਖਰ ਹੋਏ ਸਨ, ਜਿਸ ‘ਚੋਂ 1.1 ਬਿਲੀਅਨ ਡਾਲਰ ਨਵੰਬਰ 2022 ਤੱਕ ਮਿਲਣੇ ਸਨ ਪਰ ਆਈਐੱਮਐੱਫ ਦੀਆਂ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਪਾਕਿਸਤਾਨ ਨੇ ਅਜਿਹਾ ਨਹੀਂ ਕੀਤਾ ਹੈ। ਅਜੇ ਤੱਕ ਇਹ ਪੈਸੇ ਨਹੀਂ ਮਿਲ ਸਕੇ ਹਨ.. ਇਹ ਸਕੀਮ ਪਹਿਲਾਂ ਵੀ ਕਈ ਵਾਰ ਪਟੜੀ ਤੋਂ ਉਤਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਵਿੱਤ ਮੰਤਰੀ ਇਸਹਾਕ ਡਾਰ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਸਰਕਾਰ ਨੇ 1.1 ਬਿਲੀਅਨ ਡਾਲਰ ਦੇ ਕਰਜ਼ੇ ਦੀ ਅਗਲੀ ਕਿਸ਼ਤ ਲੈਣ ਲਈ ਆਈਐਮਐਫ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਹਨ ਇਸ ਸਮਝੌਤੇ ਤੋਂ ਪਿੱਛੇ ਹਟਣ ਦਾ ਕੋਈ ਕਾਰਨ ਨਹੀਂ ਹੈ। ਪਾਕਿਸਤਾਨ ਨੂੰ ਪਹਿਲਾਂ ਹੀ ਸ਼ਰਤ ਨਾ ਪੂਰੀ ਕਰਨ ਕਰਕੇ ਬੇਲਆਊਟ ਪੈਕੇਜ ਮਿਲਣ ਵਿੱਚ 6 ਮਹੀਨੇ ਤੋਂ ਵੱਧ ਦੀ ਦੇਰ ਹੋ ਚੁੱਕੀ ਹੈ। ਅਜਿਹੇ ਵਿੱਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘੱਟ ਹੋ ਰਿਹਾ ਹੈ। ਦੇਸ਼ ਦਾ ਫਾਰੇਨ ਰਿਜ਼ਰਵ ਡਿੱਗ ਕੇ 4.5 ਬਿਲੀਅਨ ਡਾਲਰ ਲੋਨ ਦੀ ਕਿਸ਼ਤ ਅਦਾ ਕਰਨਾ ਹੈ। ਅਜਿਹੇ ਵਿੱਚ ਆਈ.ਐੱਮ.ਐੱਫ. ਤੋਂ ਮਦਦ ਨਾ ਮਿਲਣ ਦੀ ਸਥਿਤੀ ਵਿੱਚ ਪਾਕਿਸਤਾਨ ਦੇ ਕੋਲ ਜ਼ਰੂਰੀ ਚੀਜ਼ਾਂ ਦੀ ਦਰਾਮਦ ਲਈ ਪੈਸੇ ਵੀ ਨਹੀਂ ਬਚਣਗੇ।
ਇਹ ਵੀ ਪੜ੍ਹੋ : ਯੂਪੀ : DSP ਅਨੀਰੁੱਧ ਸਿੰਘ ਨੇ ਸਾਬਕਾ ਚੇਅਰਮੈਨ ਦੇ ਪੁੱਤ ਨੂੰ ਜੜ੍ਹਿਆ ਥੱਪੜ, ਵੋਟਿੰਗ ਦੌਰਾਨ ਵਾਪਰੀ ਘਟਨਾ
ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਮਹਿੰਗਾਈ ਵੀ ਬਹੁਤ ਵਧ ਗਈ ਹੈ। ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ 1965 ਤੋਂ ਬਾਅਦ ਸਭ ਤੋਂ ਵੱਧ ਮਹਿੰਗਾਈ ਦਰ ਦਰਜ ਕੀਤੀ ਗਈ ਹੈ। ਅਪ੍ਰੈਲ ‘ਚ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) 36.4 ਫੀਸਦੀ ‘ਤੇ ਰਿਹਾ। ਇਸ ਦੇ ਨਾਲ ਹੀ ਮਾਰਚ ‘ਚ ਇਹ ਦਰ 35.4 ਫੀਸਦੀ ਰਹੀ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਦੇਸ਼ ‘ਚ ਮਹਿੰਗਾਈ ਦਰ ‘ਚ ਹਰ ਮਹੀਨੇ 2 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਪਾਕਿਸਤਾਨ ਵਿੱਚ ਮਹਿੰਗਾਈ ਦੀ ਹਾਲਤ ਇਹ ਹੈ ਕਿ ਇਸ ਨੇ ਇਸ ਮਾਮਲੇ ਵਿੱਚ ਸ਼੍ਰੀਲੰਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅਪ੍ਰੈਲ ‘ਚ ਸ਼੍ਰੀਲੰਕਾ ‘ਚ ਮਹਿੰਗਾਈ ਦਰ 35.3 ਫੀਸਦੀ ਸੀ ਜਦਕਿ ਪਾਕਿਸਤਾਨ ‘ਚ ਇਹ 36.4 ਫੀਸਦੀ ਸੀ। ਅਜਿਹੇ ‘ਚ ਏਸ਼ੀਆ ‘ਚ ਸਭ ਤੋਂ ਤੇਜ਼ ਮਹਿੰਗਾਈ ਪਾਕਿਸਤਾਨ ‘ਚ ਵਧੀ ਹੈ।
ਵੀਡੀਓ ਲਈ ਕਲਿੱਕ ਕਰੋ -: