ਭਾਰਤ-ਪਾਕਿ ਦੀ ਸਰਹੱਦ ‘ਤੇ ਸਤਲੁਜ ਦਰਿਆ ਵਿੱਚ ਇੱਕ ਪਾਕਿਸਤਾਨੀ ਕਿਸ਼ਤੀ ਮਮਦੋਟ ਇਲਾਕੇ ਤੋਂ ਮਿਲੀ ਹੈ। ਰਿਕਵਰੀ ਦੇ ਸਮੇਂ ਕਿਸ਼ਤੀ ਖਾਲੀ ਸੀ। ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਇੱਥੇ ਕਦੋਂ ਆਈ, ਇਸ ਵਿੱਚ ਕੌਣ-ਕੌਣ ਸਵਾਰ ਸਨ ਅਤੇ ਇਸ ਨੂੰ ਇੱਥੇ ਲਿਆਉਣ ਦਾ ਕੀ ਮਕਸਦ ਸੀ। ਇਹ ਥਾਂ ਉਸ ਜਗ੍ਹਾ ਤੋਂ ਕੁਝ ਦੂਰੀ ‘ਤੇ ਹੀ ਹੈ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਫਸਿਆ ਸੀ।
ਬੀਐਸਐਫ ਦਾ ਦਾਅਵਾ ਹੈ ਕਿ ਸਤਲੁਜ ਦਰਿਆ ਪਾਕਿਸਤਾਨ ਵਿੱਚੋਂ ਨਿਕਲ ਕੇ ਭਾਰਤ ਵਿੱਚ ਦਾਖ਼ਲ ਹੁੰਦਾ ਹੈ। ਇਹ ਕਿਸ਼ਤੀ ਦਰਿਆ ਦੇ ਵਹਾਅ ਨਾਲ ਪਾਕਿਸਤਾਨ ਵਾਲੇ ਪਾਸਿਓਂ ਆਈ ਹੈ। ਹਾਲਾਂਕਿ ਜਾਂਚ ਵਿੱਚ ਜੁਟੀ ਬੀਐਸਐਫ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਦੋ ਦਿਨ ਪਹਿਲਾਂ ਇੱਥੇ ਫਸਿਆ ਸੀ। ਉਨ੍ਹਾਂ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮੁੱਦਾ ਰਾਸ਼ਟਰੀ ਬਹਿਸ ਦਾ ਵਿਸ਼ਾ ਬਣ ਗਿਆ ਹੈ ਤੇ ਇਹ ਕਿਸ਼ਤੀ ਉਸ ਤੋਂ ਸਿਰਫ 50 ਕਿਲੋਮੀਟਰ ਦੀ ਦੂਰੀ ‘ਤੇ ਹੀ ਮਿਲੀ ਹੈ। ਪਾਕਿਸਤਾਨੀ ਕਿਸ਼ਤੀ ਅਜਿਹੇ ਮੌਕੇ ‘ਤੇ ਬਰਾਮਦ ਹੋਈ ਹੈ, ਜਦੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਹੋਈ ਕੁਤਾਹੀ ਦੀ ਜਾਂਚ ਲਈ ਕੇਂਦਰ ਸਰਕਾਰ ਦੀ ਉੱਚ ਪੱਧਰੀ ਕਮੇਟੀ ਫਿਰੋਜ਼ਪੁਰ ਪਹੁੰਚੀ ਹੈ। ਜਿਸ ਇਲਾਕੇ ਵਿੱਚ ਪੀ.ਐੱਮਯ ਮੋਦੀ ਦਾ ਕਾਫਲਾ ਰੁਕਿਆ ਸੀ, ਉਹ ਅੱਤਵਾਦੀਆਂ ਤੋਂ ਇਲਾਵਾ ਹੈਰੋਇਨ ਤਸਕਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਇਸੇ ਇਲਾਕੇ ਵਿੱਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਇਲਾਕਾ ਭਾਰਤ-ਪਾਕਿ ਸਰਹੱਦ ਤੋਂ ਸਿਰਫ 30 ਕਿਲੋਮੀਟਰ ਦੂਰ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸਤਲੁਜ ਦਰਿਆ ‘ਚ ਪਾਕਿਸਤਾਨੀ ਕਿਸ਼ਤੀ ਮਿਲਣ ਤੋਂ ਬਾਅਦ ਬੀਐਸਐਫ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਬੀਐਸਐਫ ਦੀ ਟੀਮ ਨੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਕਿਸ਼ਤੀ ‘ਚ ਸਵਾਰ ਹੋ ਕੇ ਪਾਕਿਸਤਾਨੀ ਲੋਕ ਭਾਰਤੀ ਸਰਹੱਦ ‘ਚ ਦਾਖਲ ਨਹੀਂ ਹੋਏ ਸਨ। ਸੂਤਰਾਂ ਦੀ ਮੰਨੀਏ ਤਾਂ ਇਸ ਨੂੰ ਪਾਕਿਸਤਾਨ ਰਾਹੀਂ ਡਰੱਗਜ਼ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਨਾਲ ਵੀ ਜੋੜਿਆ ਜਾ ਰਿਹਾ ਹੈ।