ਹੁਣ ਤੁਸੀਂ ਰੇਲਵੇ ਸਟੇਸ਼ਨਾਂ ‘ਤੇ ਵੀ ਪੈਨ ਕਾਰਡ ਤੇ ਆਧਾਰ ਕਾਰਡ ਬਣਵਾ ਸਕੋਗੇ। ਇਹੀ ਨਹੀਂ, ਰੇਲ ਮੁਸਾਫਰਾਂ ਨੂੰ ਰੇਲਵੇ ਸਟੇਸ਼ਨ ‘ਤੇ ਫੋਨ ਰਿਚਾਰਜ ,ਬਿਜਲੀ ਬਿਲ ਭੁਗਤਾਨੇ , ਟੈਕਸ ਫਾਇਲ ਕਰਣ ਦੀ ਵੀ ਸਹੂਲਤ ਮਿਲੇਗੀ।
ਇਸ ਦੇ ਲਈ ਰੇਲਟੇਲ ਹੁਣ ਰੇਲਵਾਇਰ ਸਾਥੀ ਕਿਓਸਕ ਲਗਾਉਣ ਜਾ ਰਿਹਾ ਹੈ। ਪੂਰਬ-ਉੱਤਰ ਰੇਲਵੇ ਦੇ ਦੋ ਸਟੇਸ਼ਨਾਂ ‘ਤੇ ਇਹ ਸੁਵਿਧਾ ਸ਼ੁਰੂ ਹੋ ਗਈ ਹੈ। ਗੋਰਖਪਰੁ ਸਣੇ ਹੋਰ ਪ੍ਰਮੁੱਖ ਸਟੇਸ਼ਨਾਂ ‘ਤੇ ਵੀ ਜਲਦ ਹੀ ਇਹ ਸਹੂਲਤ ਮਿਲੇਗੀ।
ਰੇਲਟੇਲ, ਦੇਸ਼ਭਰ ਵਿੱਚ 200 ਰੇਲਵੇ ਸਟੇਸ਼ਨਾਂ ‘ਤੇ ਕਾਮਨ ਸਰਵਿਸ ਸੈਂਟਰ ਕਿਓਸਕ ਲਗਾ ਰਹੀ ਹੈ। ਪਹਿਲੇ ਪੜਾਅ ਵਿੱਚ ਪੂਰਬ-ਉੱਤਰ ਰੇਲਵੇ ਦੇ ਦੋ ਸਟੇਸ਼ਨਾਂ ਵਾਰਾਣਸੀ ਸਿਟੀ ਤੇ ਪ੍ਰਯਾਗਰਾਜ ਰਾਮਬਾਗ ‘ਤੇ ਰੇਲਵਾਇਰ ਸਾਥੀ ਕਿਓਸਕ ਲਗਾ ਦਿੱਤੀ ਗਈ ਹੈ। ਦੂਜੇ ਪੜਾਅ ਵਿੱਚ ਗੋਰਖਪੁਰ ਸਣੇ ਕਈ ਹੋਰ ਪ੍ਰਮੁੱਖ ਸਟੇਸ਼ਨਾਂ ‘ਤੇ ਇਹ ਸਹੂਲਤ ਸ਼ੁਰੂ ਕਰਨ ਦੀ ਤਿਆਰੀ ਹੈ। ਇਸ ਦੇ ਲਈ ਸਟੇਸ਼ਨ ਮਾਰਕ ਕੀਤੇ ਜਾ ਰਹੇ ਹਨ। ਯਾਤਰੀ ਰੇਲਵਾਇਰ ਸਾਥੀ ਕਿਓਸਕ ਰਾਹੀਂ ਆਧਾਰ ਕਾਰਡ ਲਈ ਅਰਜ਼ੀ ਵੀ ਕਰ ਲੈਣਗੇ ਤੇ ਇੱਥੋਂ ਤੱਕ ਕਿ ਟੈਕਸ ਫਾਈਲ ਕਰਨ ਦੀ ਵੀ ਸਹੂਲਤ ਮਿਲੇਗੀ।
ਸੇਵਾਵਾਂ ਵਿੱਚ ਯਾਤਰਾ ਟਿਕਟ (ਟ੍ਰੇਨ, ਹਵਾਈ, ਬੱਸ ਆਦਿ), ਆਧਾਰ ਕਾਰਡ, ਵੋਟਰ ਕਾਰਡ, ਮੋਬਾਈਲ ਫੋਨ ਰਿਚਾਰਜ, ਬਿਜਲੀ ਬਿੱਲ ਭੁਗਤਾਨ, ਪੈਨ ਕਾਰਡ, ਇਨਕਮ ਟੈਕਸ, ਬੈਂਕਿੰਗ, ਬੀਮਾ ਤੇ ਹੋਰ ਸਰਵਿਸਿਜ਼ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮੁੱਖ ਜਨਸੰਪਰਕ ਅਧਿਕਾਰੀ (ਪੀ.ਆਰ.ਓ.) ਪੂਰਬ-ਉੱਤਰ ਰੇਲਵੇ ਪੰਕਜ ਸਿੰਘ ਨੇ ਕਿਹਾ ਕਿ ਰੇਲਟੇਲ ਨੇ ਪਾਇਲਟ ਪ੍ਰਾਜੈਕਟ ਵਜੋਂ ਰੇਲ ਵਾਇਰ ਸਾਥੀ ਕਿਓਸਕ ਦੋ ਸਟੇਸ਼ਨਾਂ ‘ਤੇ ਲਾਇਆ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਸਟੇਸ਼ਨਾਂ ‘ਤੇ ਵੀ ਲਾਏ ਜਾਣ ਦੀ ਯੋਜਨਾ ਹੈ। ਇਸ ਦੇ ਰਾਹੀਂ ਰੇਲ ਯੂਜ਼ਰਸ ਨੂੰ ਬਿਜਲੀ ਬਿੱਲ ਦਾ ਭੁਗਤਾਨ, ਮੋਬਾਈਲ ਰਿਚਾਰਜ, ਆਧਾਰ ਤੇ ਪੈਨ ਕਾਰਡ ਲਈ ਫਾਰਮ ਭਰਨ ਆਦਿ ਦੀ ਸਹੂਲਤ ਰੇਲਵੇ ਸਟੇਸ਼ਨਾਂ ‘ਤੇ ਮਿਲੇਗੀ।