ਜਲੰਧਰ ਦੇ ਦਿਓਲ ਨਗਰ ‘ਚ ਚੀਤਾ ਵੇਖਿਆ ਗਿਆ ਹੈ। ਇੱਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੀਤਾ ਇਲਾਕੇ ਵਿੱਚ ਘੁੰਮਦਾ ਹੋਇਆ ਕੈਦ ਹੋ ਗਿਆ। ਜਿਸ ਸਮੇਂ ਚੀਤਾ ਗਲੀ ਵਿੱਚ ਵੜਿਆ ਉਸ ਵੇਲੇ ਉੱਥੇ ਕੋਈ ਵੀ ਮੌਜੂਦ ਨਹੀਂ ਸੀ, ਨਹੀਂ ਤਾਂ ਚੀਤਾ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਸੀ।
ਦਿਓਲ ਨਗਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਚੀਤਾ ਕੈਦ ਹੋ ਗਿਆ, ਪਰ ਇਸ ਦੇ ਟਿਕਾਣੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਬਾਰੇ ਲੋਕਾਂ ਨੂੰ ਪਤਾ ਲੱਗਣ ‘ਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਗਲੀ ਵਿੱਚ ਚੱਕਰ ਲਗਾਉਣ ਤੋਂ ਬਾਅਦ ਚੀਤਾ ਅਚਾਨਕ ਗਾਇਬ ਹੋ ਗਿਆ। ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਜੰਗਲ ਤੋਂ ਭਟਕ ਕੇ ਇੱਥੇ ਪਹੁੰਚਿਆ ਹੋਵੇ, ਇਸ ਦੀ ਭਾਲ ਕੀਤੀ ਜਾ ਰਹੀ ਹੈ।
ਜੰਗਲੀ ਜਾਨਵਰ ਅਕਸਰ ਸ਼ਹਿਰ ਵਿੱਚ ਭਟਕ ਕੇ ਪਹੁੰਚ ਜਾਂਦੇ ਹਨ। ਸ਼ਹਿਰ ਵਿੱਚ ਜੰਗਲੀ ਜਾਨਵਰਾਂ ਦੇ ਪਹੁੰਚਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਹਿਰ ਦੇ ਬਾਹਰਲੇ ਹਿੱਸੇ ਜੋ ਹੁਸ਼ਿਆਰਪੁਰ ਵੱਲ ਹਨ, ਨੇ ਕਈ ਸਾਂਭਰ ਵੀ ਵੇਖੇ ਹਨ। ਪਿਛਲੇ ਦਿਨੀਂ ਸਾਂਭਰ ਵੀ ਸ਼ਹਿਰ ਦੇ ਵਿਚਕਾਰੋਂ ਤੰਗ ਗਲੀਆਂ ਨਾਲ ਅਟਾਰੀ ਬਾਜ਼ਾਰ ਵਿੱਚ ਦਾਖ਼ਲ ਹੋ ਗਿਆ ਸੀ, ਜਿਸ ਨੂੰ ਵਣ ਵਿਭਾਗ ਦੇ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਜਾਲ ਵਿੱਚ ਫਸਾ ਕੇ ਕਾਬੂ ਕੀਤਾ।
ਇਹ ਵੀ ਪੜ੍ਹੋ : 4 ਸਾਲਾਂ ਮਗਰੋਂ ਸਾਬਕਾ AIG ਕਪੂਰ ਖਿਲਾਫ਼ ਜਬਰ-ਜ਼ਨਾਹ ਦੇ ਦੋਸ਼ ‘ਚ ਕੇਸ ਦਰਜ, SIT ਕਰੇਗੀ ਜਾਂਚ
ਜਲੰਧਰ ਸ਼ਹਿਰ ਦੇ ਲੰਮਾ ਪਿੰਡ ਵਿੱਚ ਵੀ ਚਾਰ ਸਾਲ ਪਹਿਲਾਂ ਇੱਕ ਚੀਤਾ ਜੰਗਲ ਵਿੱਚੋਂ ਭਟਕ ਕੇ ਵੜ ਗਿਆ ਸੀ। ਇਹ ਚੀਤਾ ਸਵੇਰੇ ਕਰੀਬ 9 ਵਜੇ ਅੰਦਰ ਦਾਖਲ ਹੋਇਆ ਅਤੇ ਕਾਫੀ ਦਹਿਸ਼ਤ ਫੈਲ ਗਈ। ਚੀਤੇ ਦੇ ਹਮਲੇ ‘ਚ ਕਰੀਬ 5 ਲੋਕ ਜ਼ਖਮੀ ਹੋ ਗਏ ਸਨ। ਚੀਤੇ ਕਰਕੇ 14 ਘੰਟੇ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਸੀ। ਜਲੰਧਰ ਅਤੇ ਚੰਡੀਗੜ੍ਹ ਤੋਂ ਪੁੱਜੀਆਂ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਚੀਤੇ ਨੂੰ ਟਰੈਂਕਿਊਲਾਈਜ਼ਰ ਫਾਇਰ ਨਾਲ ਦਾਗ ਕੇ ਬੇਹੋਸ਼ ਕਰਨ ਤੋਂ ਬਾਅਦ ਕਾਬੂ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: