ਲੁਧਿਆਣਾ : ਸਾਰੇ ਵਾਰਡਾਂ ਤੋਂ ਨਗਰ ਨਿਗਮ ਚੋਣਾਂ ਲੜਨ ਦੇ ਐਲਾਨ ਮਗਰੋਂ ਲੋਕ ਇਨਸਾਫ ਪਾਰਟੀ ਦੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਬਣੇ ਹੋਏ 6 ਮਹੀਨੇ ਤੋਂ ਉਪਰ ਹੋ ਜਾਣ ਦੇ ਬਾਵਜੂਦ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਕਿਉਂਕਿ ਆਪਣੇ ਪਹਿਲੇ ਸਮੇਂ ਦੌਰਾਨ ਸਰਕਾਰ ਕੋਈ ਵੀ ਅਜਿਹਾ ਕੰਮ ਨਹੀਂ ਕਰ ਸਕੀ ਜਿਸ ਤੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰਾਹਤ ਮਿਲ ਸਕੇ, ਦੂਜੇ ਪਾਸੇ ਸਰਕਾਰੀ ਦਫ਼ਤਰਾਂ ਅਤੇ ਹੋਰ ਅਦਾਰਿਆਂ ਵਿੱਚ ਲੋਕਾਂ ਦੀ ਹੁੰਦੀ ਖੱਜਲ ਖ਼ੁਆਰੀ, ਰਿਸ਼ਵਖੋਰੀ ਹੋਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਦੀ ਜਨਤਾ ਲੋਕ ਇਨਸਾਫ਼ ਪਾਰਟੀ ਵੱਲੋਂ ਪਿਛਲੇ 10-12 ਸਾਲਾਂ ਤੋਂ ਕੋਟ ਮੰਗਲ ਸਿੰਘ ਵਿਖੇ ਚਲਾਏ ਜਾ ਰਹੇ ਸੁਵਿਧਾ ਕੇਂਦਰ ਨੂੰ ਯਾਦ ਕਰਨ ਲੱਗ ਪਏ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਪਸ਼ਚਾਤਾਪ ਸਾਫ਼ ਦਸ ਰਿਹਾ ਹੈ ਕਿ ਲੋਕ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਵੱਲੋਂ ਬਿਨਾਂ ਕੋਈ ਇੱਕ ਵੀ ਪੈਸਾ ਖਰਚੇ ਅਤੇ ਬਿਨਾਂ ਕੋਈ ਖੱਜਲ-ਖ਼ੁਆਰੀ ਦੇ ਹੁੰਦੇ ਕੰਮ ਬੰਦ ਹੋਣ ਕਰਕੇ ਲੋਕ ਸਿਰਫ਼ ਹੁਣ ਸੜਕਾਂ ਤੇ ਉਤਰਨ ਲਈ ਉਤਾਵਲੇ ਹਨ ਅਤੇ ਬੈਂਸ ਭਰਾਵਾਂ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ਼ਿਮਲਾਪੁਰੀ ਦੇ ਬਸੰਤ ਨਗਰ ਇਲਾਕ਼ੇ ਦਾ ਦਿਲਬਾਗ਼ ਸਿੰਘ ਨਾਮੀਂ ਵਿਅਕਤੀ ਜੋ ਆਪਣੇ 50 ਗਜ਼ ਦੇ ਮਕਾਨ ਦੀ ਫ਼ਰਦ ਲੈਣ ਲਈ ਪਟਵਾਰਖਾਨੇ ਦੇ ਧੱਕੇ ਖਾ ਰਿਹਾ ਸੀ ਪਰ ਜਦੋਂ ਉਸ ਨੂੰ ਕੱਚੀ-ਪੱਕੀ ਫ਼ਰਦ ਦਿੱਤੀ ਵੀ ਗਈ ਤਾਂ ਉਹ ਵੀ ਅਧੂਰੀ ਹੋਣ ਕਰਕੇ ਉਸ ਬੰਦੇ ਨੇ ਇਸਦੀ ਫ਼ਰਿਆਦ ਡੀ.ਸੀ ਲੁਧਿਆਣਾ, ਸੀ.ਪੀ ਲੁਧਿਆਣਾ, ਮੌਜੂਦਾ ਵਿਧਾਇਕ ਤੋਂ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਕੀਤੀ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੂਰਮੂ ‘ਤੇ ਕਾਂਗਰਸ ਦੇ ਟਵੀਟ ਨਾਲ ਹੰਗਾਮਾ, ਚੁੱਘ ਬੋਲੇ- ‘ਇਟਲੀ ਵਾਲੇ ‘ਭਾਰਤੀ ਲੂਣ’ ਦੀ ਤਾਕਤ ਕੀ ਜਾਣਨ’
ਪ੍ਰਦੀਪ ਨੇ ਕਿਹਾ ਕਿ ਇਸ ‘ਤੇ ਪਟਵਾਰੀ ਨੇ ਦਿਲਬਾਗ਼ ਸਿੰਘ ਨੂੰ ਇੱਕ ਨਵਾਂ ਹੀ ਪਹਾੜਾ ਪੜ੍ਹਾਉਂਦੇ ਹੋਏ ਕਿਹਾ ਕਿ ਉਸ ਦਾ ਮਕਾਨ ਤਾਂ ਸਿਰਫ਼ 25 ਗਜ਼ ਹੀ ਪਟਵਾਰੀ ਦੇ ਕਾਗਜ਼ਾਂ ਵਿੱਚ ਬੋਲਦਾ ਹੈ, ਬੰਦਾ ਸੋਚਣ ਲੱਗਾ ਕਿ ਇਸ ਤੋਂ ਪਹਿਲਾਂ ਵਾਲੀ ਫ਼ਰਦ ਵਿੱਚ ਉਸ ਦਾ ਮਕਾਨ 50 ਗਜ਼ ਦਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਨੂੰ 25 ਗਜ਼ ਦਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਨੇ ਏਹੇ ਵੀ ਕਿਹਾ ਕਿ ਸਰਕਾਰ ਨੇ ਕਿਹਾ ਸੀ ਪਟਵਾਰੀ ਫ਼ਰਦ ਘਰ ਦੇਣ ਆਉਣਗੇ ਜਾਂ Online ਵੀ ਕੱਢੀ ਜਾ ਸਕਦੀ ਹੈ ਪਰ ਓਹੋ ਖ਼ੁਦ ਕਈ ਦਫ਼ਤਰਾਂ ਦੇ ਗੇੜੇ ਮਾਰ ਕੇ ਥੱਕ ਚੁੱਕਾ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਇਸ ਤੋਂ ਚੰਗਾ ਤਾਂ ਲੋਕ ਇਨਸਾਫ਼ ਪਾਰਟੀ ਦਾ ਦਫ਼ਤਰ ਯਾਦ ਆਉਣ ਲੱਗ ਪਿਆ ਹੈ ਜਿਥੇ ਬਿਨਾਂ ਕੋਈ ਪੈਸਾ ਦਿੱਤੇ ਕੰਮ ਹੀ ਨਹੀਂ ਕਰਵਾਇਆ ਜਾਂਦਾ ਸੀ ਬਲਕਿ ਆਏ ਗਏ ਨੂੰ ਚਾਹ-ਪਾਣੀ ਵੀ ਪਿਲਾਇਆ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -: