ਅਦਾਕਾਰਾ ਪਰਿਣੀਤੀ ਚੋਪੜਾ ਆਪਣੇ ਮੰਗੇਤਰ ਰਾਘਵ ਚੱਢਾ ਨਾਲ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਸੀ। ਇਸ ਦੌਰਾਨ ਜੋੜੇ ਨੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਦਰਸ਼ਨ ਕੀਤੇ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਹੁਣ ਰਾਘਵ ਅਤੇ ਪਰਿਣੀਤੀ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਗੁਰਦੁਆਰੇ ‘ਚ ਭਾਂਡੇ ਧੋਂਦੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਹ ਤਸਵੀਰਾਂ ਹਰਿਮੰਦਰ ਸਾਹਿਬ ਦੀਆਂ ਹਨ ਜਿੱਥੇ ਜੋੜੇ ਨੇ ਭਾਂਡੇ ਧੋ ਕੇ ਸੇਵਾ ਕੀਤੀ ਹੈ। ਦੱਸ ਦੇਈਏ ਕਿ ਕਿਸੇ ਵੀ ਗੁਰਦੁਆਰੇ ਵਿੱਚ ਸੇਵਾ ਬਿਨਾਂ ਕਿਸੇ ਨਤੀਜੇ ਦੀ ਆਸ ਤੋਂ ਕੀਤੀ ਜਾਂਦੀ ਹੈ, ਨਿਰਸਵਾਰਥ ਹੋ ਕੇ ਕੀਤੀ ਜਾਂਦੀ ਹੈ। ਸੇਵਾ ਭਾਂਡੇ ਧੋਣ, ਜੁੱਤੀਆਂ ਸਾਫ਼ ਕਰਨ, ਭੋਜਨ ਪਕਾਉਣ, ਪੀਣ ਵਾਲੇ ਪਾਣੀ, ਭੋਜਨ ਦੀ ਸੇਵਾ ਜਾਂ ਗੁਰਦੁਆਰੇ ਦੀ ਸਫ਼ਾਈ ਕਰਕੇ ਕੀਤੀ ਜਾ ਸਕਦੀ ਹੈ।