ਐਕਸਪ੍ਰੈਸਵੇਅ ਫਲਾਈਓਵਰ ਦਾ 500 ਮੀਟਰ ਹਿੱਸਾ ਢਹਿਣ ਨਾਲ ਉਪਰੋਂ ਜਾ ਰਹੇ ਤਿੰਨ ਟਰੱਕ ਹੇਠਾਂ ਡਿੱਗ ਗਏ, ਜਦੋਂ ਕਿ ਇੱਕ ਕਾਰ ਪੁਲ ਦੇ ਥੱਲੇ ਦੱਬ ਗਈ। ਇਸ ਘਟਨਾ ਵਿਚ ਚਾਰ ਦੀ ਮੌਤ ਹੋ ਗਈ ਜਦੋਂ ਕਿ 8 ਜ਼ਖਮੀ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਟ੍ਰੈਫਿਕ ਅਧਿਕਾਰੀਆਂ ਨੇ ਦੱਸਿਆ ਕਿ ਉਸ ਸਮੇਂ ਪੁਲ ‘ਤੇ ਭਾਰੀ ਓਵਰਲੋਡ ਤਿੰਨ ਟਰੱਕ ਜਾ ਰਹੇ ਸਨ, ਜਦੋਂ ਇਹ ਘਟਨਾ ਵਾਪਰੀ। ਫਲਾਈਓਵਰ ਦਾ ਹਿੱਸਾ ਟੁੱਟਣ ਨਾਲ ਤਿੰਨੋਂ ਟਰੱਕ ਥੱਲੇ ਡਿੱਗ ਗਏ। 500 ਮੀਟਰ ਲੰਬਾ ਐਕਸਪ੍ਰੈਸਵੇਅ ਫਲਾਈਓਵਰ ਢਹਿਣ ਨਾਲ ਇੱਕ ਕਾਰ ਵੀ ਉਸ ਦੇ ਹੇਠਾਂ ਬੁਰੀ ਤਰ੍ਹਾਂ ਕੁਚਲੀ ਗਈ।