ਕਾਂਗਰਸ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਅੱਜ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵਿੱਚ ਹੋਈ ਗਰਮਾ-ਗਰਮੀ ‘ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਆਪਣੀ ਪਾਰਟੀ ਦਾ ਬਚਾਅ ਕਰਦੇ ਨਜ਼ਰ ਆਏ।
ਬਾਜਵਾ ਨੇ ਕਿਹਾ ਕਿ ਅਜਿਹਾ ਹੋਣਾ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰਖਣ। ਜਦੋਂ ਕੋਈ ਲੀਡਰ ਬੋਲ ਰਿਹਾ ਉਸ ਦੀ ਗੱਲ ਸੁਣੋ, ਜਦੋਂ ਤੁਸੀਂ ਆਪਣੀ ਗੱਲ ਰਖਣੀ, ਉਦੋਂ ਆਪਣੀ ਗੱਲ ਰਖੋ।
ਉਨ੍ਹਾਂ ਕਿਹਾ ਕਿ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੋਈ, ਹਰ ਪਾਰਟੀ ਵਿੱਚ ਹੁੰਦੀ ਹੈ। ਆਮ ਆਦਮੀ ਪਾਰਟੀ ਵਿੱਚ ਤਾਂ ਪਰਸੋਂ ਚੌਥ ਅਬੋਹਰ ਦੇ ਵਿੱਚ ਦੋ ਧੜੇ ਇਕੱਠੇ ਹੋਏ ਤੇ ਡਾਂਗਾ ਚੱਲੀਆਂ, ਇਥੇ ਤਾਂ ਚੱਲਿਆ ਹੀ ਕੁਝ ਨਹੀਂ। ਹਰ ਲੀਡਰ ਨੂੰ ਆਪਣੀ ਗੱਲ ਰਖਣ ਦਾ ਹੱਕ ਹੈ।
ਵਿਧਾਇਕ ਬਾਜਵਾ ਨੇ ਕਿਹਾ ਕਿ ਇਹ ਧਰਨਾ ਪੈਟਰੋਲ-ਡੀਜ਼ਲ, ਐੱਲ.ਪੀ.ਜੀ. ਦੀਆਂ ਵਧ ਰਹੀਆਂ ਕੀਮਤਾਂ ਤੇ ਜਿਹੜੇ ‘ਆਪ’ ਨੇ ਵਾਅਦੇ ਕੀਤੇ, ਉਹ ਨਿਭਾਏ ਨਹੀਂ ਜਾ ਰਹੇ ਤੇ ਵਿਗੜਦੀ ਕਾਨੂੰਨ ਵਿਵਸਥਾ ਖਿਲਾਫ ਦਿੱਤਾ ਸੀ। ਸਾਨੂੰ ਇੱਕ-ਦੂਜੇ ਦੀ ਟੋਕਣੀ ਨਹੀਂ ਚਾਹੀਦੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਚੰਡੀਗੜ੍ਹ ਮੁੱਦੇ ‘ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਦੋ ਕਾਨੂੰਨ ਨਹੀਂ ਬਣ ਸਕਦੇ। ਅਸਲੀ ਸੂਬੇ ਨੂੰ ਹਮੇਸ਼ਾ ਰਾਜਧਾਨੀ ਦਿੱਤੀ ਜਾਂਦੀ ਹੈ ਤੇ ਇਥੇ ਵੀ ਪੰਜਾਬ ਨੂੰ ਹੀ ਮਿਲੇਗੀ। ਨਗਰ ਨਿਗਮ ਨੇ ਜਿਹੜਾ ਚੰਡੀਗੜ੍ਹ ਨੂੰ ਲੈ ਕੇ ਮਤਾ ਪਾਸ ਕੀਤਾ ਹੈ, ਉਸ ਦਾ ਕੋਈ ਸਿੱਟਾ ਨਹੀਂ ਹੈ। ਚੰਡੀਗੜ੍ਹ ਮੁੱਦੇ ‘ਤੇ ਪੰਜਾਬ ਦੀਆਂ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹਨ।