ਜਲੰਧਰ ਦੇ ਰਾਮਾ ਮੰਡੀ ਥਾਣੇ ਦੇ ਏਰੀਆ ਜਯੰਤ ਨਗਰ ਗੁਰਦੁਆਰੇ ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਗਲੀ ਵਿਚ ਸੁੱਟ ਕੇ ਭੱਜ ਗਿਆ। ਜਦੋਂ ਗੁਰੂ ਘਰ ਦੇ ਪਾਠੀ ਗ੍ਰੰਥੀ ਅਰਦਾਸ ਦੇ ਬਾਅਦ ਬਾਹਰ ਆਏ ਤਾਂ ਉਨ੍ਹਾਂ ਨੇ ਗਲੀ ਵਿਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਦੇਖੇ।
ਉਨ੍ਹਾਂ ਨੇ ਉਠ ਕੇ ਆਸ-ਪਾਸ ਦੇਖਿਆ ਤਾਂ ਬੈਗ ਟੰਗਿਆ ਇਕ ਵਿਅਕਤੀ ਚੌਕ ‘ਤੇ ਖੜ੍ਹਾ ਦਿਖਾਈ ਦਿੱਤਾ। ਜਦੋਂ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਉਥੇ ਖੜ੍ਹੇ ਕੁਝ ਲੋਕਾਂ ਦੀ ਮਦਦ ਨਾਲ ਉਸ ਨੂੰ ਫੜ ਲਿਆ ਗਿਆ। ਗੁੱਸੇ ਵਿਚ ਆਏ ਲੋਕਾਂ ਨੇ ਉਸ ਦੀ ਮਾਰਕੁਟਾਈ ਕਰ ਦਿੱਤੀ।
ਇਹ ਵੀ ਪੜ੍ਹੋ : ਬੈਂਗਲੁਰੂ ‘ਚ ਵੰਦੇ ਭਾਰਤ ਟਰੇਨ ‘ਤੇ ਪਥਰਾਅ, 2 ਖਿੜਕੀ ਦੇ ਟੁੱਟੇ ਸ਼ੀਸ਼ੇ, ਵਾਲ-ਵਾਲ ਬਚੇ ਯਾਤਰੀ
ਲੋਕਾਂ ਦਾ ਦੋਸ਼ ਹੈ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਤੇ ਪੁਲਿਸ ਉਸ ਨੂੰ ਮਾਨਸਿਕ ਬੀਮਾਰ ਕਹਿ ਰਹੀ ਹੈ। ਉਹ ਵਿਅਕਤੀ ਬੀਮਾਰ ਨਹੀਂ ਹੈ ਸਗੋਂ ਇਸ ਨੇ ਜਾਣਬੁਝ ਕੇ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ। ਪੁਲਿਸ ਨੇ ਮੁਲਜ਼ਮ ਨੂੰ ਛੁਡਵਾਇਆ ਤੇ ਲੋਕਾਂ ਦੀ ਸ਼ਿਕਾਇਤ ‘ਤੇ ਥਾਣੇ ਲੈ ਗਏ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ।
ਵੀਡੀਓ ਲਈ ਕਲਿੱਕ ਕਰੋ -: