ਤੁਸੀਂ ਜਦੋਂ ਵੀ ਭਾਰਤੀ ਰੇਲਵੇ ਤੋਂ ਸਫਰ ਕਰਨ ਲਈ ਰੇਲਵੇ ਸਟੇਸ਼ਨ ‘ਤੇ ਗਏ ਹੋਵੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ‘ਯਾਤਰੀ ਕ੍ਰਿਪਾ ਕਰਕੇ ਧਿਆਨ ਦਿਓ’ ਇਸ ਤਰ੍ਹਾਂ ਦੀ ਆਵਾਜ਼ ਜ਼ਰੂਰ ਸੁਣਾਈ ਦਿੱਤੀ ਹੋਵੇਗੀ। ਇਹ ਆਵਾਜ਼ ਭਾਰਤੀ ਰੇਲਵੇ ਵਿਚ ਕਈ ਸਾਲਾਂ ਤੋਂ ਟ੍ਰੇਨਾਂ ਦੇ ਆਵਾਜਾਈ ਦੀ ਜਾਣਕਾਰੀ ਯਾਤਰੀਆਂ ਨੂੰ ਦੱਸਣ ਲਈ ਇਸੇਤਮਾਲ ਕੀਤੀ ਜਾ ਰਹੀ ਹੈ ਪਰ ਹੁਣ ਇਹ ਆਵਾਜ਼ ਤੁਹਾਨੂੰ ਦੇਸ਼ ਦੇ 150 ਸਾਲ ਪੁਰਾਣੇ ਡਾ. ਐੱਮਜੀਆਰ ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ ‘ਤੇ ਸੁਣਾਈ ਨਹੀਂ ਦੇਵੇਗੀ। ਜੀ ਹਾਂ, ਹੁਣ ਇਸ ਸਟੇਸ਼ਨ ‘ਤੇ ਪੂਰੀ ਖਾਮੋਸ਼ੀ ਛਾ ਗਈ ਹੈ।
150 ਸਾਲ ਪੁਰਾਣੇ ਚੇਨਈ ਵਿਚ ਡਾ. ਐੱਮਜੀਆਰ ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ ‘ਤੇ ਹੁਣ ਖਾਮੋਸ਼ੀ ਨਾਲ ਯਾਤਰੀ ਸਫਰ ਕਰ ਰਹੇ ਹਨ। ਇਸ ਸਟੇਸ਼ਨ ‘ਤੇ ਦਹਾਕਿਆਂ ਤੋਂ ਯਾਤਰੀਆਂ ਨੂੰ ਟ੍ਰੇਨਾਂ ਬਾਰੇ ਦਿੱਤੀ ਜਾਣ ਵਾਲੀ ਰਵਾਇਤੀ ਆਵਾਜ਼ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਸਟੇਸ਼ਨ ‘ਤੇ ਪਬਲਿਕ ਅਨਾਊਸਮੈਂਟ ਸਿਸਟਮ ਦਾ ਇਸਤੇਮਾਲ ਨਹੀਂ ਹੋ ਰਿਹਾ ਹੈ। ਡਾ. ਐੱਮਜੀਆਰ ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ ‘ਤੇ ਹੁਣ ਏਅਰਪੋਰਟ ਦੀ ਤਰ੍ਹਾਂ ਇਨਕੁਆਰੀ ਲਈ ਤੁਹਾਨੂੰ ਵੱਡੇ-ਵੱਡੇ ਸਕ੍ਰੀਨ ਬੋਰਡ ਤੋਂ ਮਦਦ ਲੈਣੀ ਪਵੇਗੀ।
ਦੱਖਣ ਰੇਲਵੇ ਦੇ ਮਹਾਪ੍ਰਬੰਧਕ ਆਰ. ਐੱਨ. ਸਿੰਘ ਦਾ ਕਹਿਣਾ ਹੈ ਕਿ ਤਮਿਲ, ਹਿੰਦੀ, ਅੰਗਰੇਜ਼ੀ ਵਿਚ ਟ੍ਰੇਨਾਂ ਦੇ ਆਉਣ ਤੇ ਜਾਣ ਨੂੰ ਪ੍ਰਦਰਸ਼ਿਤ ਕਰਨ ਵਾਲੀ ਵੱਡੀ-ਵੱਡੀ ਡਿਜੀਟਲ ਸਕ੍ਰੀਨ ਨੂੰ ਸਟੇਸ਼ਨ ਦੇ ਸਾਰੇ 3 ਐਂਟਰੀ ਪੁਆਇੰਟ ਲਗਾਇਆ ਗਿਆ ਹੈ। ਵਿਕਲਾਂਗਾਂ ਦੀ ਸਹਾਇਤਾ ਲਈ ਸਟੇਸ਼ਨ ਦੇ ਮੁੱਖ ਦਰਵਾਜ਼ੇ ‘ਤੇ ਬ੍ਰੇਲ ਨੇਵੀਗੇਸ਼ਨ ਮਾਨਚਿੱਤਰ ਤੇ ਸੰਕੇਤਿਕ ਭਾਸ਼ਾ ਵੀਡੀਓ ਦੀ ਸਹੂਲਤ ਦਿੱਤੀ ਹੈ।
ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਦਾ ਜਵਾਬ-‘ਡੇਰਾ ਮੁਖੀ ਨਾ ਤਾਂ ਕ੍ਰਿਮੀਨਲ ਤੇ ਨਾ ਹੀ ਸੀਰੀਅਲ ਕਿਲਰ, ਪੈਰੋਲ ਨੂੰ ਠਹਿਰਾਇਆ ਸਹੀ’
ਚੇਨਈ ਰੇਲਵੇ ਡਵੀਜ਼ਨ ਮੁਤਾਬਕ ਪੀਏ ਸਿਸਟਮ ਉਪਨਗਰੀ ਟ੍ਰੇਨਾਂ ਲਈ ਜਾਰੀ ਰਹੇਗਾ। ਹਾਲਾਂਕਿ ਇਹ ਕਦਮ ਪ੍ਰੈਕਟੀਕਲ ਬੇਸਿਸ ‘ਤੇ ਲਿਆ ਗਿਆ ਹੈ। ਇਸ ਸਟੇਸ਼ਨ ‘ਤੇ ਵਿਗਿਆਪਨਾਂ ਵਿਚ ਕਿਸੇ ਤਰ੍ਹਾਂ ਦਾ ਆਡੀਓ ਨਹੀਂ ਚੱਲੇਗਾ। ਰੇਲਵੇ ਮੁਲਾਜ਼ਮਾਂ ਵੱਲੋਂ ਸੰਚਾਲਿਤ ਯਾਤਰਾ ਸੂਚਨਾ ਕੇਂਦਰ ਯਾਤਰੀਆਂ ਦਾ ਮਾਰਗ ਦਰਸ਼ਨ ਕਰਨਗੇ। ਹੁਕਮ ਵਿਚ ਅਧਿਕਾਰੀਆਂ ਨੂੰ ਨਿਸ਼ਚਿਤ ਕਰਨ ਲਈ ਕਿਹਾ ਗਿਆ ਸੀ ਕਿ ਸਾਰੇ ਵਿਜ਼ੂਅਲ ਡਿਸਪੇਅ ਬੋਰਡ ਕੰਮ ਕਰਨ ਦੀ ਸਥਿਤੀ ਵਿਚ ਹੋਣੇ ਚਾਹੀਦੇ ਹਨ। ਰੇਲਵੇ ਯਾਤਰੀਆਂ ਦੇ ਤਜਰਬੇ ਦੇ ਆਧਾਰ ‘ਤੇ ਇਨ੍ਹਾਂ ਸਹੂਲਤਾਂ ਵਿਚ ਕਈ ਸੁਧਾਰ ਕੀਤੇ ਗਏ ਹਨ। ਸਟੇਸ਼ਨ ਦੇ ਰਿਡਿਵੈਲਪਮੈਂਟ ਦੇ ਤੌਰ ‘ਤੇ ਐਂਟਰੀ ਪੁਆਇੰਟ ‘ਤੇ ਵੱਡੇ ਡਿਸਪਲੇਅ ਬੋਰਡ ਲਗਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: