ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੀ ਹੁਣ ਛੁੱਟੀ ਹੋਵੇਗੀ। ਮੇਅਰ ਬਿੱਟੂ ਨੂੰ ਗੱਦੀਓਂ ਲਾਹੁਣ ਲਈ ਕੌਂਸਲਰ ਇੱਕਜੁੱਟ ਹੋ ਗਏ ਹਨ, ਜਿਨ੍ਹਾਂ ਨੇ ਮੇਅਰ ਨੂੰ ਹਟਾਉਣ ਲਈ ਸਹਿਮਤੀ ਦਿੱਤੀ ਹੈ।
ਸੰਜੀਬ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਹਟਾਉਣ ਲਈ ਅੱਜ ਕੌਂਸਲਰਾਂ ਦੀ ਮੀਟਿੰਗ ਹੋਈ, ਜਿਸ ਵਿੱਚ 42 ਕੌਂਸਲਰਾਂ ਵੱਲੋਂ ਅੱਜ ਇੱਕ ਬੇਭਰੋਸਗੀ ਮਤਾ ਪਾਸ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਲਗਭਗ ਸਾਰੇ ਮੈਂਬਰਾਂ ਨੇ ਮੇਅਰ ਵਿੱਚ ਭਰੋਸਾ ਗੁਆ ਦਿੱਤਾ ਹੈ, ਜਿਸ ਕਰਕੇ ਮੇਅਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਹਾਊਸ ਮੈਂਬਰਾਂ ਨੂੰ ਦੁਬਾਰਾ ਭਰੋਸੇ ਵਿੱਚ ਲੈਣ ਲਈ ਤੁਰੰਤ ਹਾਊਸ ਮੀਟਿੰਗ ਬੁਲਾਈ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਜੇਕਰ ਮੇਅਰ ਤੁਰੰਤ ਮੀਟਿੰਗ ਨਹੀਂ ਬੁਲਾਉਂਦਾ ਤੇ ਕਾਨੂੰਨ ਮੁਤਾਬਕ ਕੌਂਸਲਰ ਪੰਜਾਬ ਸਰਕਾਰ ਜਾਂ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਇਹ ਵੀ ਪੜ੍ਹੋ : Breaking : ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ ‘ਚ ਬੈਠੇ ‘ਆਪ’ ਵਿਧਾਇਕਾਂ ਤੇ MP ਮਾਨ ਨੂੰ ਵੱਡਾ ਝਟਕਾ
ਦੱਸ ਦੇਈਏ ਕਿ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਮੇਅਰ ਸੰਜੀਵ ਬਿੱਟੂ ਨੂੰ ਹਟਾਉਣ ਲਈ ਅੱਜ ਪਟਿਆਲਾ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਨੂੰ ਚੰਡੀਗੜ੍ਹ ਆਪਣੀ ਰਿਹਾਇਸ਼ ‘ਤੇ ਸੱਦਿਆ ਗਿਆ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਬਿੱਟੂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਨ। ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ‘ਤੇ ਪਟਿਆਲਾ ਵਿੱਚ ਧੱਕੇਸ਼ਾਹੀ ਦੇ ਦੋਸ਼ ਲੱਗਦੇ ਰਹੇ ਹਨ।