ਪਟਿਆਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਜਾਣ ਦੇ ਦੋ ਦਿਨ ਬਾਅਦ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਵੇਂ ਹੀ ਹਰਸੀਸ ਸਿੰਘ ਬਿੰਦਰਾ ਦੀ ਮੌਤ ਬਾਰੇ ਪਤਾ ਲੱਗਾ ਤਾਂ ਪਰਿਵਾਰ ‘ਚ ਸੋਗ ਦੀ ਲਹਿਰ ਫੈਲ ਗਈ ਹੈ। 25 ਸਾਲਾ ਹਰਅਸੀਸ ਸਟੂਡੈਂਟ ਵੀਜ਼ੇ ‘ਤੇ ਵਿਦੇਸ਼ ਗਿਆ ਸੀ। ਉਸ ਦੇ ਪਿਤਾ ਪਹਿਲਾਂ ਹੀ ਨਹੀਂ ਸਨ, ਮਾਂ ਨੇ ਉਸ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਘੱਲ੍ਹਿਆ ਸੀ।
ਹਰਅਸੀਸ ਪਟਿਆਲਾ ਦੀ ਅਫਸਰ ਕਾਲੋਨੀ ਦਾ ਰਹਿਣ ਵਾਲਾ ਸੀ। ਉਸ ਨੇ ਬੀਐੱਸਸੀ ਕੀਤੀ ਸੀ ਅਤੇ ਅਗਲੇਰੀ ਪੜ੍ਹਾਈ ਲਈ 26 ਦਸੰਬਰ ਨੂੰ ਕੈਨੇਡਾ ਲਈ ਰਵਾਨਾ ਹੋਇਆ ਸੀ। ਹਾਲਾਂਕਿ, ਪਰਿਵਾਰ ਨੂੰ ਡਾਕਟਰਾਂ ਨੇ 29 ਦਸੰਬਰ ਨੂੰ ਉਸਦੀ ਮੌਤ ਦੀ ਸੂਚਨਾ ਦਿੱਤੀ।
ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਕੈਨੇਡਾ ਜਾਣ ਨੂੰ ਲੈ ਕੇ ਬਹੁਤ ਖੁਸ਼ ਸੀ। ਉਸਨੇ ਵਿਦੇਸ਼ ਵਿੱਚ ਉਤਰਨ ਤੋਂ ਬਾਅਦ ਆਪਣੀ ਮਾਂ ਨਾਲ ਗੱਲ ਕੀਤੀ ਅਤੇ ਉਸ ਨੂੰ ਉਥੇ ਆਪਣੀ ਰਹਿਣ ਵਾਲੀ ਥਾਂ ਵਿਖਾਈ। ਉਹ ਮੋਬਾਈਲ ਫ਼ੋਨ ਦਾ ਸਿਮ ਖਰੀਦਣ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਹ ਡਿੱਗ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਬਾਅਦ ਵਿੱਚ ਡਾਕਟਰਾਂ ਨੇ ਸਾਨੂੰ ਉਸਦੀ ਮੌਤ ਬਾਰੇ ਦੱਸਿਆ।
ਇਹ ਵੀ ਪੜ੍ਹੋ : 3 ਮਹੀਨੇ ਸਰਕਾਰੀ ਮੀਟਿੰਗਾਂ ‘ਚ ਸਾਬਕਾ CM ਚੰਨੀ ਨੇ ਖਾਧਾ 60 ਲੱਖ ਦਾ ਖਾਣਾ, RTI ‘ਚ ਵੱਡੇ ਖੁਲਾਸੇ
ਉਸ ਦੇ ਨਾਨਾ ਤੇਜਿੰਦਰ ਸਿੰਘ ਨੇ ਦੱਸਿਆ ਕਿ ਹਰਅਸੀਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਮਾਤਾ ਕਵਲਜੀਤ ਕੌਰ ਇੱਕ ਸਕੂਲ ਟੀਚਰ ਹੈ ਅਤੇ ਪਰਿਵਾਰ ਦੀ ਇੱਕੋ-ਇੱਕ ਰੋਟੀ ਕਮਾਉਣ ਵਾਲੀ ਹੈ। ਮੁੰਡੇ ਨੂੰ ਭਾਰਤ ਵਿੱਚ ਨੌਕਰੀ ਨਹੀਂ ਮਿਲੀ ਤਾਂ ਉਸ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੜਕੇ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: