ਜੈਪੁਰ ਏਅਰਪੋਰਟ ‘ਤੇ ਇੱਕ ਅਜੀਬ ਜਿਹੀ ਘਟਨਾ ਹੋਈ। ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਅਰੁਣ ਬੋਥਰਾ ਜੋਕਿ ਓਡਿਸ਼ਾ ਦੇ ਟਰਾਂਸਪੋਰਟ ਕਮਿਸ਼ਨਰ ਹਨ, ਉਨ੍ਹਾਂ ਨੂੰ ਜਦੋਂ ਉਨ੍ਹਾਂ ਦੇ ਬੈਗ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚ ਮਟਰ ਦੇਖ ਉਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਖੁਦ ਆਈ.ਪੀ.ਐੱਸ. ਅਫਸਰ ਨੇ ਇਹ ਤਸਵੀਰ ਤੇ ਘਟਨਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ, ਜਿਸ ਤੋਂ ਬਾਅਦ ਇਹ ਖੂਬ ਵਾਇਰਲ ਹੋ ਗਿਆ।
ਓਡਿਸ਼ਾ ਦੇ ਟਰਾਂਸਪੋਰਟ ਕਮਿਸ਼ਨਰ ਅਰੁਣ ਬੋਥਰਾ ਜੈਪਰ ਏਅਰਪੋਰਟ ‘ਤੇ ਪਹੁੰਚੇ ਤਾਂ ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਦਾ ਬੈਗ ਚੈੱਕ ਕੀਤਾ, ਜਿਵੇਂ ਹੀ ਉਨ੍ਹਾਂ ਨੇ ਬੈਗ ਖੋਲ੍ਹਿਆ ਤਾਂ ਮਟਰ ਨਜ਼ਰ ਆਏ।
ਅਰੁਣ ਬੋਥਰਾ ਨੇ ਦੱਸਿਆ ਕਿ ਉਨ੍ਹਾਂ ਨੇ ਜੈਪੁਰ ਤੋਂ 10 ਕਿਲੋ ਮਟਰ 40 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਨਾਲ ਖਰੀਦੇ ਸਨ। ਉਨ੍ਹਾਂ ਦੇ ਇਸ ਟਵੀਟ ‘ਤੇ ਖੂਬ ਸਾਰੇ ਰੀਟਵੀਟ ਹੋ ਰਹੇ ਹਨ। ਉਨ੍ਹਾਂ ਦੀ ਫੋਟੋ ਨੂੰ ਹੁਣ ਤੱਕ 65 ਹਜ਼ਾਰ ਲਾਈਕਸ ਮਿਲ ਚੁੱਕੇ ਹਨ।
ਇਸ ਵਾਇਰਲ ਤਸਵੀਰ ‘ਤੇ ਕੁਝ ਲੋਕਾਂ ਨੇ ਆਪਣਏ ਦਰਦ ਬਿਆਨ ਕੀਤੇ ਤਾਂ ਕਈਆਂ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ ਕਿ ਇਹ ਤਾਂ ਮਟਰ ਦੀ ਸਮਗਲਿੰਗ ਹੈ। ਦੱਸ ਦੇਈਏ ਕਿ ਅਰੁਣ ਬੋਥਰਾ ਓਡਿਸ਼ਾ ਕੈਡਰ ਦੇ ਆਈ.ਪੀ.ਐੱਸ.ਅਧਿਕਾਰੀ ਹਨ, ਜੋ ਮੂਲ ਤੌਰ ‘ਤੇ ਰਾਜਸਥਾਨ ਦੇ ਜੈਪੁਰ ਦੇ ਰਹਿਣ ਵਾਲੇ ਹਨ। ਉਹ ਸੋਸ਼ਲ਼ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਉਨ੍ਹਾਂ ਨੇ ਖੁਦ ਹੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ।
ਵੀਡੀਓ ਲਈ ਕਲਿੱਕ ਕਰੋ -: