ਪੰਜਾਬ ਦੇ ਕਈ ਸਾਬਕਾ ਵਿਧਾਇਕ ਪੈਨਸ਼ਨ ਵਜੋਂ ਹਰ ਮਹੀਨੇ ਮੁੱਖ ਮੰਤਰੀ ਦੀ ਤਨਖਾਹ ਤੋਂ ਵੀ ਵੱਧ ਰਕਮ ਲੈ ਰਹੇ ਹਨ। ਨਿਯਮਾਂ ਮੁਤਾਬਕ ਵਿਧਾਇਕਾਂ ਨੂੰ ਪਹਿਲਾਂ ਕਾਰਜਕਾਲ ਲਈ 75 ਹਜ਼ਾਰ ਰੁਪਏ ਤੇ ਉਸ ਤੋਂ ਬਾਅਦ ਹਰ ਮਹੀਨੇ ਕਾਰਜਕਾਲ ਲਈ 50 ਹਜ਼ਾਰ ਰੁਪਏ ਪੈਨਸ਼ਨ ਦੀ ਵਿਵਸਥਾ ਹੈ।
ਵਿਧਾਨ ਸਭਾ ਦੇ ਰਿਕਾਰਡ ਮੁਤਾਬਕ ਇਸ ਵੇਲੇ ਰਾਜ ਦੇ 275 ਸਾਬਕਾ ਵਿਧਾਇਕ ਆਪਣੇ ਵੱਖ-ਵੱਖ ਕਾਰਜਕਾਲ ਦੇ ਹਿਸਾਬ ਨਾਲ ਪੈਨਸ਼ਨ ਲੈ ਰਹੇ ਹੋ। ਇਸ ਵਿੱਚ ਰਾਜ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਸਣੇ ਇੱਕ ਦਰਜਨ ਸਾਬਕਾ ਵਿਧਾਇਕ ਸ਼ਾਮਲ ਹਨ, ਜਿਨ੍ਹਾਂ ਨੂੰ ਕਾਰਜਕਾਲ ਦੇ ਹਿਸਾਬ ਨਾਲ 5-6 ਪੈਨਸ਼ਨਾਂ ਮਿਲ ਰਹੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਦੀ ਭੱਤਿਆਂ ਸਣੇ ਮਹੀਨੇ ਦੀ ਤਨਖਾਹ ਡੇਢ ਲੱਖ ਰੁਪਏ ਬਣਦੀ ਹੈ। ਦੂਜੇ ਪਾਸੇ ਸੂਬੇ ਦੇ ਸਾਬਕਾ ਵਿਧਾਇਕਾਂ ਵਿੱਚ ਪੰਜ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ 11 ਪੈਨਸ਼ਨਾਂ ਦੇ ਹੱਕਦਾਰ ਹਨ ਤੇ ਉਨ੍ਹਾਂ ਨੂੰ ਕੁਲ 5,76,150 ਰੁਪਏ ਰਕਮ ਮਿਲਦੀ ਸੀ। ਹਾਲਾਂਕਿ ਹਾਲ ਹੀ ਵਿੱਚ ਉਨ੍ਹਾਂ ਨੇ ਵਿਧਾਨ ਸਭਾ ਪ੍ਰਧਾਨ ਨੂੰ ਚਿੱਠੀ ਲਿਖ ਕੇ ਪੈਨਸ਼ਨ ਨਾ ਲੈਣ ਦੀ ਗੱਲ ਕਹੀ ਹੈ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਲਾਲ ਸਿੰਘ ਤੇ ਪਰਮਿੰਦਰ ਸਿੰਘ ਢੀਂਡਸਾ ਸਣੇ ਸੂਬੇ ਦੇ ਕਈ ਸਾਬਕਾ ਵਿਧਾਇਕ ਅਜਿਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਹਿਸਾਬ ਨਾਲ 5-6 ਪੈਨਸ਼ਨਾਂ ਮਿਲਦੀਆਂ ਹਨ। ਇਸ ਦੀ ਕੁਲ ਰਕਮ 2,75,550 ਰੁਪਏ ਤੋਂ 3,25,650 ਰੁਪਏ ਬਣਦੀ ਹੈ।
ਪੰਜਾਬ ਰਾਜ ਵਿਧਾਨ ਮੰਡਲ ਮੈਂਬਰ (ਪੈਨਸ਼ਨ ਤੇ ਮੈਡੀਕਲ ਸਹੂਲਤ) ਐਕਟ 1977 ਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰ (ਪੈਨਸ਼ਨ ਤੇ ਮੈਡੀਕਲ ਸਹੂਲਤ) ਐਕਟ 1984 ਵਿੱਚ ਸੋਧ ਦੇ ਨਾਲ ਪੰਜਾਬ ਐਕਟ ਨੰਬਰ 30 ਆਫ਼ 2016 ਦੇ ਤਹਿਤ ਨੋਟੀਫਿਕੇਸ਼ਨ ਜਾਰੀ ਕਰਕੇ ਅਜਿਹੀ ਵਿਵਸਥਾ ਕਰ ਦਿੱਤੀ ਗਈ ਕਿ ਸਾਬਕਾ ਵਿਧਾਇਕ ਨੂੰ ਉਨ੍ਹਾਂ ਦੇ ਕਾਰਜਕਾਲ ਲਈ ਪੈਨਸ਼ਨ ਵਜੋਂ 15000 ਰੁਪਏ ਤੇ ਅਗਲੀ ਹਰੇਕ ਟਰਮ ਲਈ 1000 ਰੁਪਏ ਦਿੱਤੇ ਜਾਣਗੇ।
ਇਸ ਰਕਮ ਵਿੱਚ ਪਹਿਲਾਂ 50 ਫੀਸਦੀ ਡੀਏ ਮਰਜ ਹੋਵੇਗਾ ਤੇ ਉਸ ਤੋਂ ਬਾਅਦ ਬਣਨਵਾਲੀ ਕੁਲ ਰਕਮ ਵਿੱਚ ਮੁੜ 234 ਫੀਸਦੀ ਮਹਿੰਗਾਈ ਭੱਤਾ ਜੁੜ ਜਾਏਗਾ। ਇਸ ਤਰ੍ਹਾਂ ਸਾਬਕਾ ਵਿਧਾਇਕਾਂ ਨੂੰ ਜ਼ਬਰਦਸਤ ਲਾਭ ਹੋਇਆ, ਕਿਉਂਕਿ 15000 7500 (50 ਫੀਸਦੀ ਡੀਏ)= 22500 ਰੁਪਏ ਰਕਮ ਬਣੀ। 2200+52650 (234 ਫੀਸਦੀ ਡੀਏ) ਰੁਪਏ ਯਾਨੀ ਕੁਲ 75150 ਰੁਪਏ ਪੈਨਸ਼ਨ ਬਣਦੀ ਹੈ।
ਇਸੇ ਕੈਲਕੁਲੇਸ਼ਨ ਦੇ ਆਧਾਰ ‘ਤੇ ਸੂਬੇ ਦੇ 275 ਸਾਬਕਾ ਵਿਧਾਇਕਾਂ ਨੂੰ ਸਾਲ 2017 ਤੋਂ ਹਰ ਸਾਲ 37 ਕਰੋੜ ਤੇ ਪੰਜ ਸਾਲਾਂ ਵਿੱਚ 186 ਕਰੋੜ ਰੁਪਏ ਪੈਨਸ਼ਨ ਵਜੋਂ ਦਿੱਤੇ ਗਏ ਪਰ ਜਿਨ੍ਹਾਂ ਐਕਟ ਦਾ ਹਵਾਲਾ ਦਿੰਦੇ ਹੋਏ ਅਫ਼ਸਰਾਂ ਨੇ ਇਹ ਪੈਨਸ਼ਨ ਤੈਅ ਕੀਤੀ, ਅਜਿਹੀ ਕੋਈ ਵਿਵਸਥਾ ਕਿਸੇ ਵੀ ਐਕਟ ਵਿੱਚ ਸੀ ਹੀ ਨਹੀਂ।
ਅਕਾਲੀ-ਭਾਜਪਾ ਸਰਕਾਰ ਨੇ ਅਕਤੂਬਰ 2016 ਵਿੱਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਨੂੰ ਪਹਿਲੇ ਕਾਰਜਕਾਲ ਵਿੱਚ 15000 ਰੁਪਏ ਤੇ ਬਾਅਦ ਦੇ ਕਾਰਜਕਾਲ ਲਈ 10-10 ਹਜ਼ਾਰ ਰੁਪਏ ਦੀ ਵਿਵਸਥਾ ਕਰਦੇ ਹੋਏ ਸਾਫ ਕਰ ਦਿੱਤਾ ਸੀ ਕਿ ਇਸ ਰਕਮ ਵਿੱਚ ਮਹਿੰਗਾਈ ਭੱਤਾ ਹੋਰ ਸਰਾਕਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ ਮੁਤਾਬਕ ਹੀ ਜੁੜੇਗਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਜੇ ਇਸ ਤਰੀਕੇ ਨਾਲ ਪੈਨਸ਼ਨ ਤਿਆਰ ਹੁੰਦੀ ਤਾਂ 15000 ਰੁਪਏ ਤੇ 28 ਫੀਸਦੀ ਡੀਏ ਨੂੰ ਮਿਲਾ ਕੇ 19200 ਰੁਪਏ ਹੀ ਸਾਬਕਾ ਵਿਧਾਇਕ ਨੂੰ ਮਿਲੇਦ। ਪਰ ਅਫਸਰਾਂ ਵੱਲੋਂ ਕੀਤੀ ਗਈ ਗੜਬੜੀ ਦਾ ਨਤੀਜਾ ਇਹ ਹੋਇਆ ਕਿ ਸਾਬਕਾ ਵਿਧਾਇਕਾਂ ਨੂੰ 19200 ਦੀ ਜਗ੍ਹਾ 75150 ਰੁਪਏ ਪੈਨਸ਼ਨ ਮਿਲਦੀ ਰਹੀ। ਇਸ ਤਰ੍ਹਾਂ ਪੰਜ ਸਾਲਾਂ ਦੌਰਾਨ ਸਰਕਾਰੀ ਖਜ਼ਾਨੇ ਤੋਂ ਲਗਭਗ 192 ਕਰੋੜ ਰੁਪਏ ਵਾਧੂ ਕੱਢ ਲਏ ਗਏ।
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਪੱਸ਼ਟ ਕਰ ਚੁੱਕੇ ਹਨ ਕਿ ਕਿਸੇ ਵੀ ਕੀਮਤ ‘ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ। ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਅਫਸਰਾਂ ਨੂੰ ਬਖਸ਼ਿਆ ਨਹੀਂ ਜਾਏਗਾ। ਤੈਅ ਰਕਮ ਤੋਂ ਵੱਧ ਦਿੱਤੀ ਗਈ ਰਕਮ ਦੀ ਰਿਕਵਰੀ ਵੀ ਕੀਤੀ ਜਾਵੇਗੀ।