ਟ੍ਰੈਫਿਕ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਅ ਅਪਣਾਉਂਦੇ ਨਜ਼ਰ ਆਉਂਦੇ ਹਨ ਪਰ ਨਾਈਜੀਰੀਆ ਵਿਚ ਲੋਕ ਜੋ ਤਰੀਕਾ ਅਪਣਾ ਰਹੇ ਹਨ ਉਹ ਆਪਣੇ ਆਪ ਵਿਚ ਬੇਹੱਦ ਵੱਖਰਾ ਹੈ। ਇਸ ਉਪਾਅ ਨਾਲ ਲੋਕ ਟ੍ਰੈਫਿਕ ਤੋਂ ਤਾਂ ਬਚ ਹੀ ਰਹੇ ਹਨ ਨਾਲ ਹੀ ਵਾਤਾਵਰਣ ਦੀ ਸੁਰੱਖਿਆ ਵੀ ਹੋ ਰਹੀ ਹੈ। ਅਸਲ ਵਿਚ ਬਿਜ਼ੀ ਆਵਰਸ ਵਿਚ ਸੜਕ ‘ਤੇ ਵਾਹਨਾਂ ਦੀ ਕਤਾਰ ਤੋਂ ਬਚਣ ਲਈ ਲੋਕ ਪਾਣੀ ਦਾ ਰਸਤਾ ਅਪਣਾ ਰਹੇ ਹਨ। ਇਸ ਨਾਲ ਲੋਕਾਂ ਦਾ ਕੀਮਤੀ ਸਮਾਂ ਵੀ ਬਚ ਰਿਹਾ ਹੈ।
ਇਹ ਕਹਾਣੀ ਹੈ ਨਾਈਜੀਰੀਆ ਦੇ ਸਭ ਤੋਂ ਬਿਜ਼ੀ ਸ਼ਹਿਰ ਲਾਗੋਸ ਦੀ। ਆਫਿਸ ਘੰਟਿਆਂ ਵਿਚ ਇਥੋਂ ਦੀਆਂ ਸੜਕਾਂ ‘ਤੇ ਵਾਹਨਾਂ ਦੀ ਔੌਸਤ ਰਫਤਾਰ 17 ਕਿਲੋਮੀਟਰ ਪ੍ਰਤੀ ਘੰਟਾ ਰਹਿ ਜਾਂਦੀ ਹੈ। ਸੜਕ ‘ਤੇ ਜਿਸ ਦੂਰੀ ਨੂੰ ਪੂਰਾ ਕਰਨ ਵਿਚ ਵਾਹਨਾਂ ਨੂੰ 3 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ, ਪਾਣੀ ਦੇ ਰਸਤੇ ਇਹ ਦੂਰੀ ਸਿਰਫ ਇਕ ਘੰਟੇ ਵਿਚ ਹੀ ਪੂਰੀ ਹੋ ਜਾਂਦੀ ਹੈ। ਚਿਡਿਯੋਕੋ ਵਸੂਏਕੇ ਨਾਂ ਦੇ ਇਕ ਵਿਅਕਤੀ ਨੇ ਦੱਸਿਆ ਕਿ ਮੈਂ ਰੋਜ਼ ਘਰ ਤੋਂ ਦਫਤਰ ਤੇ ਦਫਤਰ ਤੋਂ ਘਰ ਕਿਸ਼ਤੀ ਵਿਚ ਸਵਾਰ ਹੋ ਕੇ ਹੀ ਜਾਂਦਾ ਹਾਂ। ਉਨ੍ਹਾਂ ਕਿਹਾ ਕਿ ਹੁਣ ਮੈਨੂੰ ਇਸ ਦੀ ਆਦਤ ਹੋ ਗਈ ਹੈ।
ਹਾਲਾਂਕਿ ਕਿਸ਼ਤੀ ਨਾਲ ਯਾਤਰਾ ਬੱਸ ਦੇ ਮੁਕਾਬਲੇ ਥੋੜ੍ਹੀ ਮਹਿੰਗੀ ਹੈ ਪਰ ਜੇਕਰ ਸਮੇਂ ਦੇ ਪੈਮਾਨੇ ‘ਤੇ ਤੁਲਨਾ ਕੀਤੀ ਜਾਵੇ ਤਾਂ ਕਹਾਣੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਲਾਗੋਸ ਵਿਚ ਭੀੜ ਦਾ ਆਲਮ ਬਹੁਤ ਬੁਰਾ ਹੈ। ਟ੍ਰੈਫਿਕ ਵੀ ਕਾਫੀ ਵੱਡੀ ਸਮੱਸਿਆ ਖੜ੍ਹੀ ਕਰ ਦਿੰਦਾ ਹੈ। ਕਿਸ਼ਤੀ ਤੋਂ ਆਉਣ-ਜਾਣ ਵਿਚ ਹਫਤੇ ਵਿਚ 30 ਘੰਟੇ ਤੱਕ ਬਚਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਲਾਗੋਸ ਵਿਚ ਕਾਰਾਂ ਦੀ ਗਿਣਤੀ ਲਗਭਗ 50 ਲੱਖ ਹੈ। ਵਾਤਾਵਰਣ ਪ੍ਰੇਮੀਆਂ ਦੇ ਮੁਤਾਬਕ ਜੇਕਰ ਇਹ ਕਾਰ ਮਾਲਕ ਵੀ ਕਿਸ਼ਤੀਆਂ ਦਾ ਹੀ ਇਸਤੇਮਾਲ ਕਰਨ ਲੱਗੇ ਤਾਂ ਵਾਤਾਵਰਣ ਵਿਚ ਸੁਧਾਰ ਆ ਜਾਵੇਗਾ।
ਇਹ ਵੀ ਪੜ੍ਹੋ : ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਆਖਰੀ ਦਿਨ ਬੋਲੇ PM ਮੋਦੀ, ‘ਆਮ ਚੋਣਾਂ ‘ਚ ਬਚੇ ਹਨ 400 ਦਿਨ, ਹਰ ਵੋਟਰ ਤੱਕ ਪਹੁੰਚੋ’
ਇਸ ਨਵੇਂ ਚਲਨ ਨੇ ਇਥੇ ਕਿਸ਼ਤੀ ਬਣਾਉਣ ਵਾਲਿਆਂ ਲਈ ਵਧੀਆ ਮੌਕਾ ਮੁਹੱਈਆ ਕਰਵਾਇਆ ਹੈ। ਓਲੂਵਲੋਗਬੋਨ ਤੇਮਿਤੁਰੂ ਕਦੇ ਇਕ ਮਛੇਰਾ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਕਿਸ਼ਤੀ ਦਾ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ। ਇੰਨੇ ਜ਼ਿਆਦਾ ਲੋਕ ਕਿਸ਼ਤੀ ਦਾ ਇਸਤੇਮਾਲ ਇਸ ਲਈ ਕਰ ਰਹੇ ਹਨ ਕਿਉਂਕਿ ਪਾਣੀ ਦੇ ਰਸਤੇ ਆਉਣਾ-ਜਾਣਾ ਸੜਕ ਰਸਤੇ ਦੇ ਮੁਕਾਬਲੇ ਤੇਜ਼ ਹੈ। ਤੇਮਿਤੁਰੂ ਦੀ ਬਣਾਈ ਸਭ ਤੋਂ ਵੱਡੀ ਕਿਸ਼ਤੀ ਵਿਚ 40 ਲੋਕ ਸਫਰ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: