ਥਾਣੇਦਾਰਾਂ ਤੋਂ ਅਕਸਰ ਲੋਕ ਡਰਦੇ ਨਜ਼ਰ ਆਉਂਦੇ ਹਨ, ਪਰ ਇੱਕ ਅਜਿਹਾ ਵੀ ਥਾਣੇਦਾਰ ਹੈ, ਜਿਸ ਦੀ ਬਦਲੀ ਹੋਣ ‘ਤੇ ਇਲਾਕੇ ਦੇ ਲੋਕ ਵੀ ਰੋ ਪਏ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਦਰਅਸਲ ਗੁਜਰਾਤ ‘ਚ ਇਕ ਸਬ-ਇੰਸਪੈਕਟਰ ਦੀ ਬਦਲੀ ਤੋਂ ਬਾਅਦ ਉਸ ਦੀ ਵਿਦਾਈ ਦਾ ਵੀਡੀਓ ਸਾਹਮਣੇ ਆਇਆ ਹੈ, ਜੋ ਕਾਫੀ ਭਾਵੁਕ ਕਰ ਦੇਣ ਵਾਲਾ ਹੈ। ਇੰਡੀਅਨ ਪੁਲਿਸ ਫਾਊਂਡੇਸ਼ਨ ਵੱਲੋਂ ਆਪਣੇ ਟਵਿੱਟਰ ਹੈਂਡਲ ਤੋਂ ਇਸ ਵੀਡੀਓ ਨੂੰ ਟਵੀਟ ਕੀਤਾ ਗਿਆ ਹੈ।
ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪੁਲਿਸ ਸਬ-ਇੰਸਪੈਕਟਰ ਦੇ ਤਬਾਦਲੇ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਉਸ ਨੂੰ ਬੜੇ ਹੀ ਭਾਵੁਕ ਹੋ ਕੇ ਵਿਦਾਈ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਦਰਅਸਲ ਇਸ ਸਬ-ਇੰਸਪੈਕਟਰ ਨੇ ਕੋਰੋਨਾ ਦੇ ਦੌਰ ‘ਚ ਕਈ ਲੋਕਾਂ ਦੀ ਜਾਨ ਬਚਾਉਣ ‘ਚ ਕਾਫੀ ਮਦਦ ਕੀਤੀ ਸੀ। ਇਸ ਕਾਰਨ ਲੋਕ ਉਸ ਦੇ ਜਾਣ ਨਾਲ ਦੁਖੀ ਸਨ। ਵੀਡੀਓ ਵਿੱਚ ਵਿਦਾਈ ਦੌਰਾਨ ਇਲਾਕੇ ਦੇ ਲੋਕ ਸਬ-ਇੰਸਪੈਕਟਰ ‘ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਉਥੇ ਮੌਜੂਦ ਅਫਸਰ ਵੀ ਭਾਵੁਕ ਹੋ ਗਏ ਅਤੇ ਲੋਕਾਂ ਦੇ ਹੰਝੂ ਪੂੰਝਦੇ ਨਜ਼ਰ ਆ ਰਹੇ ਹਨ।






















