ਰੁੜਕੀ ਦੇ ਨਾਰਸਨ ‘ਚ ਸ਼ੁੱਕਰਵਾਰ ਸਵੇਰੇ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਚਸ਼ਮਦੀਦਾਂ ਮੁਤਾਬਕ ਇਸ ਦੌਰਾਨ ਕਾਰ ਦੇ ਪਰਖੱਚੇ ਉੱਡ ਗਏ। ਰਿਸ਼ਭ ਕਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ। ਫਿਰ ਉਹ ਕਿਸੇ ਤਰ੍ਹਾਂ ਆਪਣੇ ਆਪ ਉਥੋਂ ਨਿਕਲਿਆ।
ਦੱਸਿਆ ਜਾ ਰਿਹਾ ਹੈ ਕਿ ਰਿਸ਼ਭ ਦੀ ਕਾਰ ‘ਚ ਕਰੀਬ ਤਿੰਨ ਤੋਂ ਚਾਰ ਲੱਖ ਰੁਪਏ ਸਨ। ਘਟਨਾ ਤੋਂ ਬਾਅਦ ਸਾਰਾ ਪੈਸਾ ਸੜਕ ‘ਤੇ ਖਿੱਲਰਿਆ ਪਿਆ ਸੀ। ਉਹ ਉੱਥੇ ਹੀ ਤੜਫ ਰਿਹਾ ਸੀ ਪਰ ਇਸ ਦੌਰਾਨ ਕੁਝ ਲੋਕ ਰਿਸ਼ਭ ਦੀ ਮਦਦ ਕਰਨ ਦੀ ਬਜਾਏ ਆਪਣੀਆਂ ਜੇਬਾਂ ‘ਚ ਨੋਟ ਭਰਨ ਅਤੇ ਵੀਡੀਓ ਬਣਾਉਣ ‘ਚ ਰੁੱਝ ਗਏ।
ਇਸ ਦੇ ਨਾਲ ਹੀ ਦੋ ਨੌਜਵਾਨ ਮਸੀਹਾ ਬਣ ਕੇ ਅੱਗੇ ਆਏ। ਰਿਸ਼ਭ ਪੰਤ ਨੂੰ ਜਦੋਂ ਰੁੜਕੀ ਦੇ ਸਕਸ਼ਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤਾਂ ਇਸ ਦੌਰਾਨ ਦੋ ਨੌਜਵਾਨ ਵੀ ਉੱਥੇ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ‘ਚੋਂ ਇਕ ਰਜਤ ਵਾਸੀ ਬੁਚਾ ਬਸਤੀ ਸ਼ਕਰਪੁਰ, ਮੁਜ਼ੱਫਰਨਗਰ ਹੈ। ਉਹ ਮੌਕੇ ਤੋਂ ਕੁਝ ਕਿਲੋਮੀਟਰ ਦੂਰ ਲਿਬੜਹੇੜੀ ਸਥਿਤ ਉੱਤਮ ਸ਼ੂਗਰ ਮਿੱਲ ਵਿੱਚ ਕੰਮ ਕਰਦਾ ਹੈ।
ਰਜਤ ਆਪਣੇ ਪਿੰਡ ਦੇ ਦੋ ਹੋਰ ਸਾਥੀਆਂ ਨੀਸ਼ੂ ਅਤੇ ਓਮ ਕੁਮਾਰ ਨਾਲ ਬਾਈਕ ‘ਤੇ ਸਵੇਰ ਦੀ ਸ਼ਿਫਟ ‘ਚ ਕੰਮ ‘ਤੇ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਹਾਦਸੇ ‘ਚ ਜ਼ਖਮੀ ਹੋਏ ਰਿਸ਼ਭ ਪੰਤ ਨੂੰ ਪਛਾਣ ਲਿਆ। ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਜਦੋਂ ਰਿਸ਼ਭ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੋ ਨੌਜਵਾਨ ਵੀ ਉੱਥੇ ਸਨ। ਉਹ ਠੀਕ ਸਮੇਂ ‘ਤੇ ਰਿਸ਼ਭ ਨੂੰ ਹਸਪਤਾਲ ਲੈ ਆਏ।
ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਭਰਤੀ ਦੌਰਾਨ ਰਿਸ਼ਭ ਪੰਤ ਦੀ ਹਾਲਤ ਥੋੜੀ ਗੰਭੀਰ ਸੀ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਹਾਲਤ ਠੀਕ ਹੋਣ ਲੱਗੀ।
ਇਹ ਵੀ ਪੜ੍ਹੋ : ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਦਾ BSF ਦਾ ਵੱਡਾ ਪਲਾਨ, ਸੂਚਨਾ ਦੇਣ ਵਾਲੇ ਨੂੰ 1 ਲੱਖ ਦਾ ਨਕਦ ਇਨਾਮ
ਇਸ ਤੋਂ ਬਾਅਦ ਰਿਸ਼ਭ ਪੰਤ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸਿਆ ਗਿਆ ਹੈ ਕਿ ਰਿਸ਼ਭ ਪੰਤ ਦੀ ਪਲਾਸਟਿਕ ਸਰਜਰੀ ਵੀ ਇੱਥੇ ਕੀਤੀ ਜਾਵੇਗੀ। ਡਾਕਟਰ ਸੁਸ਼ੀਲਨਾਗਰ ਨੇ ਦੱਸਿਆ ਕਿ ਪੰਤ ਨੂੰ ਸਿਰ ‘ਤੇ ਅਤੇ ਗੋਡੇ ਵਿੱਚ ਸੱਟਾਂ ਆਈਆਂ ਹਨ ਅਤੇ ਇਸ ਦੀਅੱਗੇ ਜਾਂਚ ਕਰਨੀ ਹੋਵੇਗੀ। ਐਕਸ-ਰੇ ਵਿੱਚ ਪਤਾ ਲੱਗਾ ਹੈ ਕਿ ਕੋਈ ਹੱਡੀ ਨਹੀਂ ਟੁੱਟੀ, ਸੱਜੇ ਗੋਡੇ ਵਿੱਚ ਸੱਟ ਲੱਗੀ ਹੈ। ਇਸ ਦੀ MRI ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: