ਮੁਸਕਰਾਉਣਾ ਜੀਵਨ ਲਈ ਬਹੁਤ ਜ਼ਰੂਰੀ ਹੈ। ਡਾਕਟਰ ਕਹਿੰਦੇ ਹਨ ਕਿ ਚਿਹਰੇ ‘ਤੇ ਪਿਆਰੀ ਜਿਹੀ ਮੁਸਕਾਨ ਹਰ ਬੀਮਾਰੀ ਦਾ ਇਲਾਜ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੋਵੇਗਾ ਕਿ ਮੁਸਕਰਾਉਣਾ ਸਿੱਖਣ ਲਈ ਵੀ ਪੈਸੇ ਦੇਣੇ ਪੈਣਗੇ? ਟ੍ਰੇਨਰ ਰੱਖਣੇ ਹੋਣਗੇ? ਕੋਚਿੰਗ ਸੈਂਟਰਾਂ ਵਿਚ ਜਾਣਾ ਹੋਵੇਗਾ। ਸ਼ਾਇਦ ਨਹੀਂ ਪਰ ਜਾਪਾਨ ਵਿਚ ਅਜਿਹਾ ਹੋ ਰਿਹਾ ਹੈ। ਇਥੋਂ ਦੇ ਲੋਕ ਮੁਸਕਰਾਉਣਾ ਭੁੱਲ ਗਏ ਹਨ। ਹੁਣ ਉਨ੍ਹਾਂ ਨੂੰ ਇਹ ਸਿੱਖਣਾ ਪੈ ਰਿਹਾ ਹੈ ਤੇਇਸ ਲਈ ਉਨ੍ਹਾਂ ਨੂੰ ਭਾਰੀ ਰਕਮ ਚੁਕਾਉਣੀ ਪੈ ਰਹ ੀਹੈ।
ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ 3 ਸਾਲ ਤੋਂ ਲੋਕ ਮਾਸਕ ਦੇ ਪਿੱਛੇ ਚਿਹਰਾ ਲੁਕਾ ਕੇ ਰਹੇ। ਪਿਛਲੇ ਹਫਤੇ ਸਰਕਾਰ ਨੇ ਸਾਰੀਆਂ ਪਾਬੰਦੀਆਂ ਹਟਾ ਲਈਆਂ ਤਾਂ ਪਤਾ ਲੱਗਾ ਕਿ ਲੋਕ ਮੁਸਕਰਾਉਣਾ ਭੁੱਲ ਗਏ ਹਨ। ਉਨ੍ਹਾਂ ਨੂੰ ਡਰ ਹੈ ਕਿ ਉਹ ਇੰਨੇ ਲੰਬੇ ਸਮੇਂ ਤੋਂ ਮਾਸਕ ਪਹਿਨ ਰਹੇ ਹਨ ਕਿ ਭੁੱਲ ਗਏ ਹਨ ਕਿ ਮੁਸਕਰਾਉਣਾ ਕਿਵੇਂ ਹੈ। ਇਸ ਲਈ ਪੈਸੇ ਖਰਚ ਕਰ ਰਹੇ ਹਨ, ਐਕਸਪਰਟ ਰੱਖ ਰਹੇ ਹਨ। ਕਈ ਲੋਕਾਂ ਨੂੰ ਲੱਗਦਾ ਹੈ ਕਿ ਮਾਸਕ ਦੀ ਵਜ੍ਹਾ ਨਾਲ ਹੁਣ ਉਨ੍ਹਾਂ ਦੇ ਚਿਹਰੇ ‘ਤੇ ਹਸਮੁੱਖ ਭਾਵ ਨਹੀਂ ਆ ਰਹੇ ਹਨ, ਇਸ ਲਈ ਮਾਹਿਰਾਂ ਦਾ ਰੁਖ਼ ਕਰ ਰਹੇ ਹਨ।
ਸਮਾਇਲ ਟ੍ਰੇਨਰ ਮਿਹੋ ਕਿਟਾਨੋ ਨੇ ਕਿਹਾ ਮੈਂ ਸਾਰੇ ਲੋਕਾਂ ਤੋਂ ਸੁਣਿਆ ਕਿ ਭਾਵੇਂ ਹੀ ਉਹ ਆਪਣਾ ਮਾਸਕ ਹਟਾ ਸਕਦੇ ਹਨ ਪਰ ਅਜੇ ਵੀ ਚਿਹਰੇ ਦਾ ਹੇਠਲਾ ਹਿੱਸਾ ਨਹੀਂ ਦਿਖਾਉਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਮੁਸਕਰਾ ਕੇ ਉਹ ਜਵਾਬ ਨਹੀਂ ਦੇ ਸਕਣਗੇ। ਕੁਝ ਨੂੰ ਲੱਗਦਾ ਹੈ ਕਿ ਜੇਕਰ ਉਹ ਜੇਕਰ ਉਹ ਦਬਾਅ ਪਾ ਕੇ ਮੁਸਕਰਾਏ ਵੀ ਤਾਂ ਚਿਹਰੇ ‘ਤੇ ਤੇ ਅੱਖਾਂ ਦੇ ਚਾਰੇ ਪਾਸੇ ਜ਼ਿਆਦਾ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ, ਇਸ ਨਾਲ ਉਹ ਬਜ਼ੁਰਗ ਦਿਖਾਈ ਦਿੰਦੇ ਹਨ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਚਿਹਰਾ ਲਟਕ ਗਿਆ ਹੈ। ਇਸ ਲਈ ਉਹ ਜ਼ਬਰਦਸਤੀ ਮੁਸਕਰਾਉਣਾ ਨਹੀਂ ਚਾਹੁੰਦੇ।
ਇਹ ਵੀ ਪੜ੍ਹੋ : ਇਤਿਹਾਸ ‘ਚ ਪਹਿਲੀ ਵਾਰ, 3 ਲੋਕਾਂ ਦੇ DNA ਨਾਲ ਪੈਦਾ ਹੋਇਆ ਬੱਚਾ, ਨਵੀਂ ਹੋਵੇਗੀ ਜੇਨੇਟਿਕ ਬੀਮਾਰੀ
ਕਿਟਾਨੋ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਮਾਇਲ ਫੇਸ਼ੀਅਲ ਮਸਲ ਐਸੋਸੀਏਸ਼ਨ ਦਾ ਕਾਰੋਬਾਰ ਇਸੇ ਵਜ੍ਹਾ ਨਾਲ ਆਸਮਾਨ ਨੂੰ ਛੂਹਣ ਲੱਗਾ ਹੈ। ਲੋਕ ਕੋਵਿਡ ਦੇ ਪਹਿਲਾਂ ਵਰਗਾ ਚਿਹਰਾ ਦੇ ਹਾਵ-ਭਾਵ ਦੇਖਣਾ ਚਾਹੁੰਦੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਆਖਿਰ ਸੈਂਟਰ ‘ਤੇ ਹੁੰਦਾ ਕੀ ਹੈ? ਉਨ੍ਹਾਂ ਨੇ ਜਵਾਬ ਦਿੱਤਾ, ਸਮਾਇਲ ਐਕਸਪਰਟ ਮੁਸਕਾਨ ਵਿਚ ਮਦਦ ਕਰਨ ਵਾਲੇ ਯੋਗਾ ਅਭਿਆਸ ਕਰਾਉਂਦੇ ਹਨ। ਉੁਨ੍ਹਾਂ ਨੂੰ ਕੱਟਣ ਲਈ ਕੁਝ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਨ੍ਹਾਂ ਦੇ ਗਲ਼ ਦੀਆਂ ਮਾਸਪੇਸ਼ੀਆਂ ਨੂੰ ਉਪਰ ਚੁੱਕਣ ਵਿਚ ਮਦਦ ਮਿਲੇ। ਦੰਦ ਦਿਖਾਉਣ ਵਿਚ ਮਦਦ ਮਿਲੇ। ਉਹ ਕਹਿੰਦੀ ਹੈ ਕਿ ਮੈਂ ਕਈ ਅਜਿਹੇ ਲੋਕਾਂ ਨੂੰ ਮਿਲਦੀ ਹਾਂ ਜੋ ਮੁਸਕਰਾਉਣ ਵਿਚ ਚੰਗੇ ਨਹੀਂ ਹਨ ਪਰ ਉਨ੍ਹਾਂ ਨੂੰ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: