ਟੈੱਕ ਸਿਟੀ ਕਹੇ ਜਾਣ ਵਾਲੇ ਬੈਂਗਲੁਰੂ ਵਿਚ ਟੇਸਲਾ ਦੇ ਸੀਈਓ ਤੇ ਅਮਰੀਕੀ ਅਰਬਪਤੀ ਏਲਨ ਮਸਕ ਦੀ ‘ਪੂਜਾ’ ਕੀਤੀ ਗਈ। ਸੇਵ ਇੰਡੀਅਨ ਫੈਮਿਲੀ ਫੈਡਰੇਸ਼ਨ (SIFF) ਵੱਲੋਂ ਸ਼ਹਿਰ ਦੇ ਫਰੀਡਮ ਪਾਰਕ ਵਿਚ ਮਸਕ ਲਈ ਖਾਸ ‘ਪੂਜਾ’ ਦਾ ਆਯੋਜਨ ਹੋਇਆ। SIFF ਇਕ ਐੱਨਜੀਓ ਹੈ ਜੋ ਪੁਰਸ਼ਾਂ ਦੇ ਅਧਿਕਾਰਾਂ ਨੂੰ ਲੈ ਕੇ ਕੰਮ ਕਰਦਾ ਹੈ। ਇਨ੍ਹਾਂ ਲੋਕਾਂ ਨੇ ਮਸਕ ਨੂੰ ‘ਵੋਕਸ਼ੂਰਾ ਦਾ ਵਿਨਾਸ਼ਕਾਰੀ’ ਕਿਹਾ ਅਤੇ ਟਵਿੱਟਰ ਦਾ ਮਾਲਕ ਬਣਨ ਲਈ ਉਸ ਦੀ ਤਾਰੀਫ ਕੀਤੀ। ‘ਵੋਕ ਕਲਚਰ’ ਇੱਕ ਸ਼ਬਦ ਹੈ ਜੋ ਆਮ ਤੌਰ ‘ਤੇ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜੋ ਹਰ ਚੀਜ਼ ‘ਤੇ ਸਵਾਲ ਕਰਦੇ ਹਨ।
SIFF ਵੱਲੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਜਿਸ ਵਿਚ ਕੁਝ ਆਦਮੀ ਏਲਨ ਮਸਕ ਦੀ ਫੋਟੋ ਸਾਹਮਣੇ ਖੜ੍ਹੇ ਹਨ। ਇਕ ਹੋਰ ਵੀਡੀਓ ਵਿਚ ਇਕ ਸ਼ਖਸ ਦੀ ਫੋਟੋ ਦੇ ਸਾਹਮਣੇ ਅਗਰਬੱਤੀ ਘੁਮਾਉਂਦਾ ਦਿਖ ਰਿਹਾ ਹੈ। ਇਸ ਤਰ੍ਹਾਂ ਦੇ ਵੀਡੀਓਜ਼ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਪਿਛਲੇ ਕੁਝ ਦਿਨਾਂ ਤੋਂ, SIFF ਦੇ ਮੈਂਬਰ ਵਿਆਹੁਤਾ ਜਬਰ ਜਨਾਹ ‘ਤੇ ਸੁਪਰੀਮ ਕੋਰਟ ਵਿੱਚ ਦਾਇਰ ਜਨਹਿਤ ਪਟੀਸ਼ਨਾਂ (ਪੀਆਈਐਲ) ਦੇ ਖਿਲਾਫ ਬੈਂਗਲੁਰੂ ਦੇ ਫਰੀਡਮ ਪਾਰਕ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਬਲਾਤਕਾਰ, ਘਰੇਲੂ ਹਿੰਸਾ ਅਤੇ ਦਾਜ ਸਬੰਧੀ ਕਾਨੂੰਨ ਪਹਿਲਾਂ ਹੀ ਮਰਦਾਂ ਪ੍ਰਤੀ ਪੱਖਪਾਤੀ ਹਨ, ਜਿਸ ਕਾਰਨ ਕਈ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਨਵੇਂ ਕਾਨੂੰਨ ਦੀ ਵਰਤੋਂ ਨਾਲ ਅਸਲ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਬਜਾਏ ਦੁਰਵਿਵਹਾਰ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਮਰਦਾਂ ਦੇ ਅਧਿਕਾਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਖੌਫ਼ਨਾਕ! 2 ਕਿਲੋਮੀਟਰ ਤੱਕ ਸਕੂਟੀ ਸਵਾਰ ਨੂੰ ਘਸੀਟਦਾ ਰਿਹਾ ਟਰੱਕ, ਦਾਦੇ-ਪੋਤੇ ਦੀ ਹੋਈ ਮੌਤ
ਐੱਸਆਈਐੱਫਐੱਫ ਨੇ ਕਿਹਾ ਕਿ ਉਹ ਵਿਆਹ ਜਾਂ ਰਿਸ਼ਤੇ ਵਿਚ ਯੌਨ ਸ਼ੋਸ਼ਣ ਖਿਲਾਫ ਕਾਨੂੰਨਾਂ ਦੇ ਪੱਖ ਵਿਚ ਤਾਂ ਹਨ ਪਰ ਭਾਰਤ ਵਿਚ ਅਜਿਹੇ ਕਾਨੂੰਨਾਂ ਦਾ ਗਲਤ ਇਸਤੇਮਾਲ ਹੁੰਦਾ ਹੈ ਤੇ ਪੁਰਸ਼ਾਂ ਲਈ ਪ੍ਰੇਸ਼ਾਨੀ ਹੋ ਜਾਂਦੀ ਹੈ। ਜੇਕਰ ਏਲਨ ਮਸਕ ਦੀ ਗੱਲ ਕੀਤੀ ਜਾਵੇ ਤਾਂ ਕੀਵ ਵਿਚ ਸਰਕਾਰ ਬਦਲਣ ਦੇ ਬਾਅਦ 2014 ਵਿਚ ਯੂਕਰੇਨ ਨੇ ਅਸਲ ਵਿਚ ਤਖਤਾਪਲਟ ਦੇਖਿਆ ਸੀ। ਮਸਕ ਨੇ ਟਵੀਟ ਕੀਤਾ ਕਿ ਚੋਣਾਂ ਨੀਰਸ ਸਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸਲ ਵਿਚ ਤਖਤਾ ਪਲਟ ਹੋਇਆ ਸੀ। 2013 ਵਿਚ ਯੂਰਪੀ ਸੰਘ ਨਾਲ ਏਕੀਕਰਨ ਦੇ ਉਦੇਸ਼ ਨਾਲ ਨੀਤੀ ਨੂੰ ਰੋਕਣ ਦੇ ਅਧਿਕਾਰੀਆਂ ਦੇ ਫੈਸਲੇ ਕਾਰਨ ਯੂਕਰੇਨ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਜਿਸ ਨਾਲ ਤਖਤਾ ਪਲਟ ਹੋਇਆ।
ਵੀਡੀਓ ਲਈ ਕਲਿੱਕ ਕਰੋ -: