ਪਾਕਿਸਤਾਨ ਇਨ੍ਹੀਂ ਦਿਨੀਂ ਆਰਥਿਕ ਸੰਕਟ ਦੇ ਦੌਰ ‘ਚੋਂ ਲੰਘ ਰਿਹਾ ਹੈ। ਮਹਿੰਗਾਈ ਨਾਲ ਦੇਸ਼ ਦੇ ਅੰਦਰੂਨੀ ਹਾਲਾਤ ਇਸ ਤਰ੍ਹਾਂ ਵਿਗੜ ਗਏ ਹਨ ਕਿ ਲੋਕ ਸੜਕਾਂ ‘ਤੇ ਆ ਕੇ ਇਕ-ਇਕ ਕਿਲੋ ਆਟੇ ਲਈ ਲਾਈਨ ਲਗਾ ਰਹੇ ਹਨ। ਬਲੋਚਿਸਤਾਨ ਵਿਚ ਹਾਲ ਹੋਰ ਵੀ ਬੇਹਾਲ ਹੋ ਗਏ ਹਨ ਤੇ ਇਥੇ ਕਵੇਟਾ ਵਿਚ ਆਟੇ ਦੀ ਕੀਮਤ 2800 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਖੇਤਰ ਵਿਚ ਬੀਤੇ 10 ਦਿਨਾਂ ਤੋਂ ਕਣਕ ਦੀ ਸਪਲਾਈ ਬੰਦ ਹੈ ਅਤੇ ਮੁਨਾਫਾਖੋਰਾ ਇਸ ਹਾਲ ਦਾ ਪੂਰਾ ਫਾਇਦਾ ਚੁੱਕ ਕੇ ਮਾਲ ਕਮਾ ਰਹੇ ਹਨ।
ਆਟੇ ਦੀ ਕਮੀ ਵਿਚ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿਚ ਆਟੇ ਦੀ 20 ਕਿਲੋਗ੍ਰਾਮ ਦੀ ਬੋਰੀ 2640 ਤੋਂ 2800 ਰੁਪਏ ਦੇ ਵਿਚ ਵੇਚੀ ਜਾ ਰਹੀ ਹੈ। ਚੀਜ਼ਾਂ ਦੀ ਕਮੀ ਕਾਰਨ ਕਵੇਟਾ ਵਿਚ ਆਟੇ ਦੀ ਕੀਮਤ ਆਸਮਾਨ ਛੂਹ ਰਹੀ ਹੈ। ਮੌਕੇ ਨੂੰ ਦੇਖਦੇ ਹੋਏ ਮੁਨਾਫਾਖੋਰ ਸਰਗਮਰ ਹੋ ਗਏ ਹਨ ਤੇ ਕਵੇਟਾ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ 2640 ਤੋਂ 2800 ਰੁਪਏ ਦੇ ਵਿਚ 20 ਕਿਲੋਗ੍ਰਾਮ ਆਟੇ ਦੀ ਬੋਰੀ ਵੇਚ ਰਹੇ ਹਨ।
ਮਹਿੰਗਾਈ ਨਾਲ ਜੂਝ ਰਹੇ ਕਵੇਟਾ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਦਰ ‘ਤੇ ਆਟਾ ਨਹੀਂ ਮਿਲ ਰਿਹਾ ਹੈ ਤੇ ਉਹ ਜ਼ਿਆਦਾ ਕੀਮਤ ‘ਤੇ ਆਟਾ ਖਰੀਦਣ ਲਈ ਮਜਬੂਰ ਹਨ। ਖੇਤਰ ਵਾਸੀਆਂ ਨੇ ਸੂਬਾ ਸਰਕਾਰ ਤੋਂ ਮੁਨਾਫਾਖੋਰੀਆਂ ਖਿਲਾਫ ਕਾਰਵਾਈ ਕਰਨ ਤੇ ਆਟੇ ਦੀ ਉਪਲਬਧਤਾ ਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : MP ਵਿਕਰਮ ਸਾਹਨੀ ਨੇ ਅੰਮ੍ਰਿਤਸਰ ‘ਚ ਜੀ-20 ਮੀਟਿੰਗ ਰੱਦ ਹੋਣ ਦੀਆਂ ਅਫਵਾਹਾਂ ਦਾ ਕੀਤਾ ਖੰਡਨ
ਇਸ ਦਰਮਿਆਨ ਫਲੋਰ ਮਿੱਲਸ ਐਸੋਸੀਏਸ਼ਨ ਬਲੋਚਿਸਤਾਨ ਦੇ ਪ੍ਰਧਾਨ ਨਾਸਿਰ ਆਗਾ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਮਿੱਲਾਂ ਵਿਚ ਕਣਕ ਦੀ ਸਪਲਾਈ ਬੰਦ ਹੈ। ਉਨ੍ਹਾਂ ਕਿਹਾ ਕਿ ਜਨਤਾ ਬਲੋਚਿਸਤਾਨ ਖਾਧ ਵਿਭਾਗ ਦੀ ਲਾਪ੍ਰਵਾਹੀ ਦੀ ਕੀਮਤ ਚੁਕਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: