ਅਮਰੀਕਾ ਵਿਚ ਬੀਤੇ ਦਿਨੀਂ ਇਕ ਟਰੱਕ ਵ੍ਹਾਈਟ ਹਾਊਸ ਦੀ ਸੁਰੱਖਿਆ ਵਿਚ ਲੱਗੇ ਬੈਰੀਕੇਡ ਨਾਲ ਟਕਰਾ ਗਿਆ ਸੀ ਜਿਸ ਦੀ ਵਜ੍ਹਾ ਨਾਲ ਉਥੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਸੀ। ਪੁਲਿਸ ਨੇ ਡਰਾਈਵਰ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਸੀ। ਗ੍ਰਿਫਤਾਰ ਕੀਤਾ ਗਿਆ ਸ਼ਖਸ ਭਾਰਤੀ ਹੈ। ਉਹ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਾਰਨਾ ਚਾਹੁੰਦਾ ਸੀ।
19 ਸਾਲਾ ਭਾਰਤੀ ਮੂਲ ਦੇ ਸ਼ਖਸ ਨੇ ਪਹਿਲਾਂ ਇਕ ਯੂ ਹਾਲ ਟਰੱਕ ਨੂੰ ਕਿਰਾਏ ‘ਤੇ ਲਿਆ। ਬਾਅਦ ਵਿਚ ਵ੍ਹਾਈਟ ਹਾਊਸ ਦੀ ਸੁਰੱਖਿਆ ਵਿਚ ਲੱਗੇ ਬੈਰੀਕੇਡ ਵਿਚ ਜਾਣਬੁਝ ਕੇ ਟੱਕਰ ਮਾਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਵਿਅਕਤੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉੁਹ ਸੱਤਾ ‘ਤੇ ਕਬਜ਼ਾ ਕਰਨਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੂੰ ਮਾਰਨ ਲਈ ਰਾਸ਼ਟਰਪਤੀ ਭਵਨ ਅੰਦਰ ਜਾਣਾ ਚਾਹੁੰਦਾ ਸੀ।
ਘਟਨਾ ਸੋਮਵਾਰ ਰਾਤ ਲਗਭਗ 10 ਵਜੇ ਦੀ ਹੈ। ਜਿਥੇ ਲੇਫੇਟੇ ਸਕਵਾਇਰ ਦੇ ਸਟ੍ਰੀਟ ਨੰਬਰ 16 ‘ਤੇ ਇਹ ਘਟਨਾ ਘਟੀ। ਘਟਨਾ ਦੀ ਜਾਂਚ ਚੱਲ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇਹ ਇਕ ਹਾਦਸਾ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਸਾਜ਼ਿਸ਼ ਸੀ। ਅਮਰੀਕਾ ਦੀ ਸੀਕ੍ਰੇਟ ਸਰਵਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਸੀ। ਵ੍ਹਾਈਟ ਹਾਊਸ ਦੇ ਆਸ-ਪਾਸ ਦੀਆਂ ਸੜਕਾਂ ਅਹਿਤਿਆਤ ਦੇ ਤੌਰ ‘ਤੇ ਬੰਦ ਕਰ ਦਿੱਤੀਆਂ ਗਈਆਂ ਸਨ। ਵ੍ਹਾਈਟ ਹਾਊਸ ਦੇ ਆਸ-ਪਾਸ ਦੇ ਕਈ ਹੋਟਲ ਜਿਨ੍ਹਾਂ ਵਿਚ ਐਡਮਸ ਹੋਟਲ ਵੀ ਸ਼ਾਮਲ ਹੈ, ਨੂੰ ਖਾਲੀ ਕਰਾ ਲਿਆ ਗਿਆ।
ਯੂਐੱਸ ਸੀਕ੍ਰੇਟ ਸਰਵਿਸ ਦੇ ਇਕ ਏਜੰਟ ਨੇ ਜ਼ਿਲ੍ਹਾ ਅਦਾਲਤ ਵਿਚ ਦਸਤਾਵੇਜ਼ ਪੇਸ਼ ਕੀਤੇ ਤੇ ਦੱਸਿਆ ਕਿ ਟਰੱਕ ਦੇ ਚਾਲਕ ਦੀ ਪਛਾਣ ਸੇਂਟ ਲੁਈਸ ਉਪਨਗਰ ਦੇ ਰਹਿਣ ਵਾਲੇ 19 ਸਾਲਾ ਵਾਰਸ਼ਿਠ ਕੰਡੂਲਾ ਵਜੋਂ ਹੋਈ। ਉਸ ਨੇ ਜਾਣਬੁਝ ਕੇ ਯੂਹਾਲ ਟਰੱਕ ਨੂੰ ਵ੍ਹਾਈਟ ਹਾਊਸ ਦੇ ਸਾਹਮਣੇ ਪਾਰਕ ਵਿਚ ਇਕ ਸੁਰੱਖਿਆ ਬੈਰੀਅਰ ਨਾਲ ਟੱਕਰ ਮਾਰੀ। ਉਸ ਨੇ ਅਜਿਹਾ ਇਕ ਵਾਰ ਨਹੀਂ ਸਗੋਂ ਦੋ ਵਾਰ ਕੀਤਾ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਹਰਿਆਣਾ ਦੇ ਯਮੁਨਾਨਗਰ ‘ਚ ਤੇਜ਼ ਮੀਂਹ ਤੇ ਹਨੇਰੀ ਦਾ ਕਹਿਰ, ਇਤਿਹਾਸਕ ਕਿਲੇ ਦੀ ਡਿੱਗੀ ਕੰਧ
ਉਹ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਹੀ ਸੇਂਟ ਲੁਈਸ ਤੋਂ ਜਲੇਸ ਆਇਆ ਸੀ। ਇਸ ਦਸਤਾਵੇਜ਼ ਵਿਚ ਸ਼ਖਸ ‘ਤੇ ਖਤਰਨਾਕ ਹਥਿਆਰ ਨਾਲ ਹਮਲਾ, ਮੋਟਰ ਵਾਹਨ ਦਾ ਲਾਪ੍ਰਵਾਹੀ ਨਾਲ ਸੰਚਾਲਨ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਜਾਨ ਤੋਂ ਮਾਰਨ ਜਾਂ ਅਗਵਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਉਪਰ ਰਾਸ਼ਟਰਪਤੀ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੁਕਸਾਨ ਪਹੁੰਚਾਉਣ, ਸੰਘੀ ਜਾਇਦਾਦ ਨੂੰ ਨਸ਼ਟ ਕਰਨ ਤੇ ਹਮਲਾ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ।
ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਉਹ ਲਗਭਗ 6 ਮਹੀਨੇ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਇਸ ਦੀ ਪੂਰੀ ਜਾਣਕਾਰੀ ਇਕ ਗ੍ਰੀਨ ਬੁੱਕ ਵਿਚ ਹੈ। ਦੋਸ਼ੀ ਦਾ ਮਕਸਦ ਵ੍ਹਾਈਟ ਹਾਊਸ ਵਿਚ ਪ੍ਰਵੇਸ਼ ਕਰਕੇ ਸੱਤਾ ‘ਤੇ ਕਬਜ਼ਾ ਕਰਨਾ ਤੇ ਰਾਸ਼ਟਰ ਦਾ ਇੰਚਾਰਜ ਬਣਨਾ ਸੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਮੁਲਜ਼ਮ ਤੋਂ ਪੁੱਛਿਆ ਗਿਆ ਕਿ ਉਹ ਸੱਤਾ ‘ਤੇ ਕਿਵੇਂ ਕਬਜ਼ਾ ਕਰਦਾ ਤਾਂ ਉਸ ਨੇ ਕਿਹਾ ਕਿ ਮੇਰੇ ਰਸਤੇ ਵਿਚ ਜੋ ਵੀ ਆਏਗਾ ਉਸ ਨੂੰ ਖਤਮ ਕਰ ਦੇਵਾਂਗਾ, ਭਾਵੇਂ ਉਹ ਰਾਸ਼ਟਰਪਤੀ ਹੀ ਕਿਉਂ ਨਾ ਹੋਵੇ। ਦਸਤਾਵੇਜ਼ ਨੂੰ ਇਕ ਅਪਰਾਧਿਕ ਸ਼ਿਕਾਇਤ ਦੇ ਨਾਲ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਕੰਦੁਲਾ ‘ਤੇ ਅਮਰੀਕਾ ਦੀ 1000 ਡਾਲਰ ਤੋਂ ਵੱਧ ਜਾਇਦਾਦ ਦੀ ਲੁੱਟ ਦਾ ਦੋਸ਼ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: