ਹਿੰਦੀ ਫਿਲਮ ਮੇਕਰ ਵਿਵੇਕ ਅਗਨੀਹੋਤਰੀ ਦੀ ‘ਦਿ ਕਸ਼ਮੀਰ ਫਾਈਲਸ’ ਰਿਲੀਜ਼ ਹੋਣ ਦੇ ਬਾਅਦ ਤੋਂ ਹੀ ਦੇਸ਼ ਵਿੱਚ ਇੱਕ ਵਾਰ ਫਿਰ ਕਸ਼ਮੀਰੀ ਪੰਡਤਾਂ ਦਾ ਮੁੱਦਾ ਗਰਮਾਇਆ ਹੋਇਆ ਹੈ। ਕਸ਼ਮਰੀ ਪੰਡਤਾਂ ਦੇ ਕਤਲੇਆਮ ਦੇ 32 ਸਾਲਾਂ ਬਾਅਦ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਨਿਆਂ ਲਈ ਗੁਹਾਰ ਲਾਈ ਗਈ।
ਕਸ਼ਮੀਰੀ ਪੰਡਤਾਂ ਦੇ ਇੱਕ ਸੰਗਠਨ ਨੇ 1989-90 ਵਿੱਚ ਕਸ਼ਮੀਰੀ ਪੰਡਤਾਂ ਦੇ ਕਥਿਤ ਤੌਰ ‘ਤੇ ਸਾਮੂਹਿਕ ਤੌਰ ‘ਤੇ ਕਤਲ ਤੇ ਕਤਲੇਆਮ ਵਿੱਚ ਨਿਆਂ ਲਈ ਸੁਪਰੀਮ ਕੋਰਟ ਵਿੱਚ ਇੱਕ ਕਿਉਰੇਟਿਵ ਪਟੀਸ਼ਨ ਦਾਇਰ ਕੀਤੀ ਹੈ।
ਸੰਗਠਨ ਵਿੱਚ ਆਪਣੀ ਪਟੀਸ਼ਨ ਵਿੱਚ ਕਸ਼ਮੀਰੀ ਪੰਡਤਾਂ ਦੇ ਸਾਮੂਹਿਕ ਕਤਲ ਤੇ ਕਤਲੇਆਮ ਦੀ ਜਾਂਚ ਏਜੰਸੀ ਯਾਨੀ ਸੀ.ਬੀ.ਆਈ. ਜਾਂ ਫਿਰ ਕੌਮੀ ਜਾਂਚ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਪਟੀਸ਼ਨ ਨੂੰ ਰੂਟਸ ਇਨ੍ਹਾਂ ਕਸ਼ਮੀਰ ਨਾਂ ਦੇ ਕਸ਼ਮੀਰੀ ਪੰਡਤ ਸੰਗਠਨ ਵੱਲੋਂ ਦਾਇਰ ਕੀਤੀ ਗਈ ਹੈ। ‘ਦਿ ਕਸ਼ਮੀਰ ਫਾਈਲਸ’ ਦੇ ਰਿਲੀਜ਼ ਹੋਣ ਪਿੱਛੋਂ ਦੇਸ਼ ਭਰ ਵਿੱਚ ਕਸ਼ਮੀਰੀ ਪੰਡਤਾਂ ਲਈ ਨਿਆਂ ਦੀ ਮੰਗ ਹੋ ਰਹੀ ਹੈ।
ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਕਸ਼ਮੀਰੀ ਪੰਡਤਾਂ ਦੇ ਕਤਲ ਦੇ ਮਾਮਲੇ ਨੂੰ ਦੁਬਾਰਾ ਖੋਲ੍ਹਿਆ ਜਾਵੇ। ਪਟੀਸ਼ਨਕਰਤਾ ਨੇ ਕਿਹਾ ਕਿ ਦੇਰ ਦੇ ਆਧਾਰ ‘ਤੇ ਅਰਜ਼ੀ ਨੂੰ ਖਾਰਿਜ ਕੀਤਾ ਜਾਣਾ ਮੁੱਖ ਆਧਾਰ ਹੈ, ਜੋਕਿ ਪੂਰੀ ਤਰ੍ਹਾਂ ਗਲਤ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਮਾਮਲੇ ਨੂੰ ਦੇਰ ਦੇ ਆਧਾਰ ‘ਤੇ ਖਾਰਿਜ ਕੀਤਾ ਜਾਣਾ ਕਾਨੂੰਨ ਦੀ ਨਜ਼ਰ ਵਿੱਚ ਪੂਰੀ ਤਰ੍ਹਾਂ ਗਲਤ ਹੈ।
ਪਟੀਸ਼ਨਕਰਤਾ ਨੇ ਕਿਹਾ ਕਿ 1989-90, 1997 ਤੇ 1998 ਵਿੱਚ ਕਸ਼ਮੀਰੀ ਪੰਡਤਾਂ ਖਿਲਾਫ ਸਾਰੀਆਂ ਐੱਫ.ਆਈ.ਆਰਜ਼ ਤੇ ਕਤਲਾਂ ਦੇ ਮਾਮਲਿਆਂ ਨੂੰ ਸੁਤੰਤਰ ਜਾਂਚ ਏਜੰਸੀ ਜਿਵੇਂ ਸੀ.ਬੀ.ਆਈ. ਜਾਂ ਫਿਰ ਐੱਨ.ਆਈ.ਏ. ਨੂੰ ਟਰਾਂਸਫਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਤੱਕ ਜੰਮੂ-ਕਸ਼ਮੀਰ ਪੁਲਿਸ ਕੋਲ ਪੈਂਡਿੰਗ ਸੈਂਕੜੇ ਐੱਫ.ਆਈ.ਆਰਜ਼ ਵਿੱਚ ਕੋਈ ਕਾਰਵਾਈ ਨਹੀਂ ਹੋਈ ਤੇ ਪੁਲਿਸ ਮਾਮਲੇ ਦੀ ਜਾਂਚ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਪਟੀਸ਼ਨ ਨੇ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਲਈ ਯਾਸੀਨ ਮਲਿਕ ਤੇ ਫਾਰੂਕ ਅਹਿਮਦ ਦਾਰ ਉਰਫ਼ ਬਿੱਟਾ ਕਰਾਟੇ, ਜਾਵੇਦ ਨਾਲਕਾ ਤੇ ਹੋਰਨਾਂ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪਟੀਸ਼ਨ ਦਾਇਰ ਕਰਨ ਵਾਲੇ ਸੰਗਠਨ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪਟੀਸ਼ਨ ਦੇ ਸਮਰਥਨ ਵਿੱਚ ਸੀਨੀਅਰ ਬੁਲਾਰੇ ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਵੱਲੋਂ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ। ਦਾਇਰ ਪਟੀਸ਼ਨ ਵਿੱਚ ਸਿੱਖ ਦੰਗਿਆਂ ਵਿੱਚ ਸੱਜਨ ਕੁਮਾਰ ਨੂੰ 2018 ਵਿੱਚ ਸੁਣਾਏ ਗਏ ਹੁਕਮ ਦਾ ਹਵਾਲਾ ਦਿੱਤਾ ਗਿਆ ਹੈ, ਜਿਥੇ ਅਪੀਲ ਦੀ ਇਜਾਜ਼ਤ ਦਿੰਦੇ ਹੋਏ ਇਹ ਕਿਹਾ ਗਿਆ ਸੀ ਕਿ ਸਬਰ ਨਾਲ ਉਡੀਕ ਕਰਨ ਵਾਲੇ ਪੀੜਤਾਂ ਨੂੰ ਇਹ ਭਰੋਸਾ ਦਿਵਾਉਣਾ ਕਿ ਮੁਸ਼ਕਲ ਹਾਲਾਤਾਂ ਤੇ ਚੁਣੌਤੀਆਂ ਦੇ ਬਾਵਜੂਦ ਸੱਚਾਈ ਦੀ ਜਿੱਤ ਹੋਵੇਗੀ ਤੇ ਉਨ੍ਹਾਂ ਨੂੰ ਨਿਆਂ ਮਿਲੇਗਾ।