ਪਾਕਿਸਤਾਨ ਦੇ ਖਸਤਾ ਆਰਥਿਕ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ ਤੇ ਉਥੇ ਮਹਿੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕਾਂ ਨੂੰ ਖਾਣ-ਪੀਣ ਦੇ ਸਾਮਾਨ ਤੱਕ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਆਟਾ, ਦਾਲ, ਤੇਲ, ਮਸਾਲੇ ਤੋਂ ਲੈ ਕੇ ਦੁੱਧ, ਚਿਕਨ ਆਦਿ ਦੇ ਰੇਟ ਵੀ ਆਸਮਾਨ ‘ਤੇ ਹਨ। ਇੰਨੀ ਖਰਾਬ ਹਾਲਤ ਵਿਚ ਈਂਧਣ ਲਈ ਵੀ ਲੋਕਾਂ ਨੂੰ ਜੰਮ ਕੇ ਖਰਚ ਕਰਨਾ ਪੈ ਰਿਹਾ ਹੈ। ਇਸ ਦੇ ਪਿੱਛੇ ਵਜ੍ਹਾ ਇਹ ਹੈ ਕਿ ਇਥੇ ਪੈਟਰੋਲ ਡੀਜ਼ਲ ਦੇ ਰੇਟ ਵੀ ਮਹਿੰਗਾਈ ਦੇ ਦਾਇਰੇ ਵਿਚ ਹਨ। ਹੁਣ ਪਾਕਿਸਤਾਨ ਵਿਚ ਫਿਰ ਤੋਂ ਪੈਟਰੋਲ ਦੇ ਰੇਟ ਵਧਣ ਵਾਲੇ ਹਨ।
ਅਗਲੇ ਦੋ ਹਫਤੇ ਵਿਚ ਪਾਕਿਸਤਾਨ ਵਿਚ ਪੈਟੋਰਲ ਦੀ ਕੀਮਤ 20 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ। ਪਾਕਿਸਤਾਨ ਸਰਕਾਰ ਨੇ ਈਂਧਣ ਦੀਆਂ ਕੀਮਤਾਂ ਦੀ ਪਿਛਲੇ ਪੰਦਰਾਂ ਦਿਨਾਂ ਦੀ ਸਮੀਖਿਆ ਵਿਚ ਪੀਕੇਆਰ 35 ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਸੀ। ਮੌਜੂਦਾ ਸਮੇਂ ਸਰਕਾਰ ਪੀਕੇਆਰ 50 ਰੁਪਏ ਪ੍ਰਤੀ ਲੀਟਰ ਪੈਟਰੋਲੀਅਮ ਲੇਵੀ ਚਾਰਜ ਕਰ ਰਹੀ ਹੈ ਜਦੋਂ ਕਿ ਜਨਰਲ ਸੇਲਸ ਟੈਕਸ ਹੁਣ ਤੱਕ ਨਹੀਂ ਲਗਾਇਆ ਗਿਆ ਹੈ।
ਪੈਟਰੋਲ ਦੀ ਕੀਮਤ ਵਿਚ ਵਾਧਾ ਹੋ ਸਕਦਾ ਹੈ ਬਸ਼ਰਤੇ ਅਗਲੀ ਸਮੀਖਿਆ ਵਿੱਚ ਵਿਦੇਸ਼ੀ ਮੁਦਰਾ ਦਰ ਨੂੰ ਐਡਜਸਟ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਵਟਾਂਦਰਾ ਦਰ ਉੱਚੀ ਸੀ, ਜਿਸ ਨਾਲ ਸਥਾਨਕ ਖਪਤਕਾਰਾਂ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਲਾਭ ਜਾਂ ਕਟੌਤੀ ਤੋਂ ਵਾਂਝਾ ਰੱਖਿਆ ਜਾਵੇਗਾ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ, ਪਰ ਡਾਲਰ ਦੇ ਮੁਕਾਬਲੇ ਪੀਕੇਆਰ ਦੀ ਤਿੱਖੀ ਗਿਰਾਵਟ ਨੇ ਮੁਨਾਫੇ ਨੂੰ ਘਟਾ ਕੇ ਘਰੇਲੂ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਇਹ ਵੀ ਪੜ੍ਹੋ : ਵੈਲੇਂਟਾਈਨ ਡੇ ‘ਤੇ ਪਿਆਰ ਦਾ ਖੌਫਨਾਕ ਅੰਜਾਮ, ਪ੍ਰੇਮਿਕਾ ਦਾ ਕਤਲ ਕਰ ਲਾ.ਸ਼ ਨੂੰ ਰੱਖਿਆ ਫਰਿਜ ‘ਚ
ਸੂਤਰਾਂ ਮੁਤਾਬਕ ਜੇਕਰ ਸਰਕਾਰ ਐਕਸਚੇਂਜ ਰੇਟ ਦੇ ਹਿਸਾਬ ਨਾਲ 20 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਐਡਜਸਟ ਕਰਦੀ ਹੈ ਤਾਂ ਪੈਟਰੋਲ ਦੀ ਕੀਮਤ ਹੋਰ ਵੀ ਵਧ ਸਕਦੀ ਹੈ ਜਿਸ ਨਾਲ ਕੁੱਲ ਮਿਲਾ ਕੇ ਕੀਮਤ 40 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਤੱਕ ਵਧ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: