ਜਲੰਧਰ ‘ਚ ਗੰਨ ਕਲਚਰ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਣ ਸੋਸ਼ਲ ਮੀਡੀਆ ‘ਤੇ ਇਕ ਨੌਜਵਾਨ ਹਿੰਦੂ ਨੇਤਾ ਦਾ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਵੀਡੀਓ ਵਾਇਰਲ ਹੁੰਦੇ ਹੀ ਜਲੰਧਰ ਦਿਹਾਤ ਦੀ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਨੌਜਵਾਨ ਹਿੰਦੂ ਨੇਤਾ ਅਭਿਸ਼ੇਕ ਉਰਫ ਅਭੀ ਬਖਸ਼ੀ ਖਿਲਾਫ਼ ਥਾਣਾ ਲਾਂਬੜਾ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਸ਼ਹਿਰ ਵਿੱਚ ਹਿੰਦੂ ਸੰਗਠਨਾਂ ਦੇ ਆਗੂਆਂ ਨਾਲ ਅੱਗੇ-ਅੱਗੇ ਦਿਖਾਈ ਦੇਣ ਵਾਲੇ ਅਭੀ ਬਖਸ਼ੀ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਡਰਾਈਵਿੰਗ ਕਰਨ ਵੇਲੇ ਹੱਥ ਵਿੱਚ ਪਿਸਤੌਲ ਲੈ ਕੇ ਆਪਣੀ ਖੋਖਲੀ ਸ਼ਾਨ ਦਿਖਾਈ ਦੇ ਰਹੀ ਹੈ। ਇਹ ਖੋਖਲੀ ਸ਼ਾਨ ਹੁਣ ਅਭੀ ਬਖਸ਼ੀ ਲਈ ਮੁਸੀਬਤ ਬਣ ਗਈ ਹੈ। ਪੁਲਿਸ ਨੇ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਆਗੂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਅਭੀ ‘ਤੇ ਅਜੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ।
ਅਭਿਸ਼ੇਕ ਬਖਸ਼ੀ ਨੇ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਦੇ ਦਿੰਦੇ ਹੋਏ ਇੱਕ ਫੋਟੋ ਅਪਲੋਡ ਕੀਤੀ ਸੀ। ਜਿਸ ਦੇ ਤਹਿਤ ਪੁਲਿਸ ਨੇ ਉਸਦੇ ਖਿਲਾਫ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਭਿਸ਼ੇਕ ਬਖਸ਼ੀ ਕਿਹੜੇ ਹਥਿਆਰ ਲੈ ਕੇ ਜਾ ਰਿਹਾ ਸੀ, ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਜਾਂਚ ‘ਚ ਦੇਖਿਆ ਜਾਵੇਗਾ ਕਿ ਉਸ ਕੋਲ ਜੋ ਹਥਿਆਰ ਸਨ, ਉਹ ਲਾਇਸੈਂਸੀ ਸਨ ਜਾਂ ਗੈਰ-ਕਾਨੂੰਨੀ।
ਇਹ ਵੀ ਪੜ੍ਹੋ : ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਪਾਕਿਸਤਾਨ ਦਾ ਨਵਾਂ ਫੌਜ ਮੁਖੀ, ਭਾਰਤ ਨਾਲ ਵਿਗੜ ਸਕਦੇ ਨੇ ਰਿਸ਼ਤੇ
ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਉਸ ਦਾ ਲਾਇਸੈਂਸੀ ਹਥਿਆਰ ਪਾਇਆ ਗਿਆ ਤਾਂ ਉਨ੍ਹਾਂ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ। ਜੇ ਕਿਸੇ ਹੋਰ ਦਾ ਲਾਇਸੈਂਸ ਹੈ ਤਾਂ ਉਸ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਜੇ ਅਸਲਾ ਗੈਰ-ਕਾਨੂੰਨੀ ਹੈ ਤਾਂ ਉਨ੍ਹਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: